Friday , December 3 2021

ਪੰਜਾਬ ਚ ਇਥੇ ਵਾਪਰਿਆ ਕਹਿਰ ਇਸ ਭੁਲੇਖੇ ਨਾਲ ਹੋ ਗਈਆਂ ਮੌਤਾਂ, ਛਾਇਆ ਇਲਾਕੇ ਚ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਵਾਪਰਨ ਵਾਲੇ ਹਾਦਸਿਆ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਜਿੱਥੇ ਕੁਝ ਲੋਕ ਕੁਦਰਤੀ ਮੌ-ਤ ਮਰਦੇ ਹਨ ਉਥੇ ਹੀ ਕੁਝ ਲੋਕ ਸੜਕ ਹਾਦਸਿਆਂ ਵਿੱਚ ਮੌ-ਤ ਦਾ ਸ਼ਿਕਾਰ ਹੁੰਦੇ ਹਨ ਅਤੇ ਕੁਝ ਆਪਣੇ ਵੱਲੋਂ ਹੀ ਵਰਤੀਆਂ ਗਈਆਂ ਅਣਗਹਿਲੀਆਂ ਕਾਰਨ। ਆਏ ਦਿਨ ਹੀ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੂਬੇ ਅੰਦਰ ਜਿਥੇ ਵਾਪਰਨ ਵਾਲੇ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਮੌ-ਤ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਾਂ ਵਿੱਚ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜੋ ਲੋਕ ਘਰ ਵਿਚ ਰੋਜ਼ੀ-ਰੋਟੀ ਦਾ ਜ਼ਰੀਆ ਹੁੰਦੇ ਹਨ।

ਉਨ੍ਹਾਂ ਵੱਲੋਂ ਕੰਮ ਦੌਰਾਨ ਹੀ ਕਈ ਗਲਤੀਆਂ ਕਰ ਲਈਆਂ ਜਾਂਦੀਆਂ ਹਨ। ਜਿਸ ਦਾ ਖਮਿਆਜਾ ਸਾਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਪੰਜਾਬ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਭੁਲੇਖੇ ਕਾਰਨ ਮੌ-ਤਾਂ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੁਨਾਮ ਊਧਮ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਲੋਕਾਂ ਦੀ ਆਪਣੇ ਵੱਲੋਂ ਕੀਤੀ ਗਈ ਗ਼ਲਤੀ ਕਾਰਨ ਮੌ-ਤ ਹੋ ਗਈ ਹੈ।

ਇਕ ਪੈਲਸ ਵਿਚ ਸਥਾਨਕ ਸ਼ਹਿਰ ਚ ਸਟੇਡੀਅਮ ਰੋਡ ਦੇ ਨਜ਼ਦੀਕ ਦੇ 3 ਲੋਕ ਪਿੰਡ ਜਖੇਪਲ ਵਿੱਚ ਸ਼ਨੀਵਾਰ ਨੂੰ ਇਕ ਵੇਟਰ ਵਜੋਂ ਕੰਮ ਕਰਨ ਲਈ ਗਏ ਸਨ। ਜਿਨ੍ਹਾਂ ਵੱਲੋਂ ਉਸ ਸ਼ਾਮ ਨੂੰ ਵਾਪਸੀ ਤੇ ਆਉਂਦੇ ਸਮੇਂ ਪੈਲਸ ਵਿਚੋਂ ਇਕ ਬੋਤਲ ਵਿੱਚ ਸ਼ਰਾਬ ਸਮਝ ਕੇ ਕੋਈ ਚੀਜ਼ ਲਿਆਂਦੀ ਗਈ। ਜੋ ਉਨ੍ਹਾਂ ਵੱਲੋਂ ਘਰ ਆ ਕੇ ਪੀ ਲੈ ਗਈ। ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਜੋ ਚੀਜ਼ ਸ਼ਰਾਬ ਸਮਝ ਕੇ ਪੀਤੀ ਗਈ ਸੀ, ਉਹ ਕੋਈ ਸਿਪਰਿਟ ਜਾਂ ਕੋਈ ਹੋਰ ਜ਼ਹਿਰੀਲੀ ਚੀਜ਼ ਸੀ। ਜਿਸ ਨੂੰ ਪੀਣ ਉਪਰੰਤ ਹੀ ਤਿੰਨਾਂ ਦੀ ਹਾਲਤ ਗੰਭੀਰ ਹੋ ਗਈ।

ਜਿਸ ਕਾਰਨ ਇਨ੍ਹਾਂ ਨੂੰ ਗੰਭੀਰ ਹਾਲਤ ਦੌਰਾਨ ਸੰਗਰੂਰ ਦੇ ਹਸਪਤਾਲ ਜਾਂਦਾ ਗਿਆ। ਜਿੱਥੇ ਇੱਕ ਵਿਅਕਤੀ ਦੀ ਲਿਜਾਂਦੇ ਸਮੇਂ ਮੌ-ਤ ਹੋ ਗਈ ਤੇ ਇਕ ਦੀ ਅੱਜ ਸਵੇਰ ਸਮੇਂ ਮੌ-ਤ ਹੋ ਗਈ। ਇਕ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਥੇ ਹੀ ਡੀਐਸਪੀ ਬਲਜਿੰਦਰ ਸਿੰਘ ਪੰਨੂ ਵੱਲੋਂ ਦੱਸਿਆ ਗਿਆ ਹੈ ਕਿ ਇਨ੍ਹਾਂ ਦੋਹਾਂ ਵਿਅਕਤੀਆਂ ਦੀ ਮੌ-ਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਨਹੀਂ ਹੋਈ, ਸਗੋਂ ਕੋਈ ਜ਼ਹਿਰੀਲੀ ਚੀਜ਼ ਜਾ ਸਿਪਰਿਟ ਪੀਣ ਕਾਰਨ ਹੋਈ ਹੈ। ਦੋਹਾਂ ਮ੍ਰਿ-ਤ-ਕਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।