Monday , April 12 2021

ਪੰਜਾਬ ਚ ਇਥੇ ਵਾਪਰਿਆ ਇਸ ਤਰਾਂ ਖੌਫਨਾਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼ ,ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਲਾਪਰਵਾਹੀ ਹਰ ਵਾਰ ਹੀ ਵੱਡੀ ਘਟਨਾ ਨੂੰ ਜਨਮ ਦਿੰਦੀ ਹੈ ਜਿਸ ਦੇ ਕਾਰਨ ਇਨਸਾਨ ਨੂੰ ਬਹੁਤ ਸਾਰੇ ਦੁੱਖ ਭੋਗਣੇ ਪੈਂਦੇ ਹਨ। ਜੇਕਰ ਸਮਾਂ ਰਹਿੰਦੇ ਹੋਏ ਹਰ ਮੁਸੀਬਤ ਦਾ ਹੱਲ ਕਰ ਲਿਆ ਜਾਵੇ ਤਾਂ ਮਾੜਾ ਸਮਾਂ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਪਰ ਜਦੋਂ ਕੰਮ ਦੇ ਵਿਚ ਕੁਤਾਹੀ ਵਰਤਦੇ ਅਤੇ ਲਾਪਰਵਾਹੀ ਕਰਦੇ ਹੋਏ ਇਨਸਾਨ ਅੱਗੇ ਵਧਦਾ ਹੈ ਤਾਂ ਉਸ ਨੂੰ ਰਸਤੇ ਦੇ ਵਿਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਨਤੀਜੇ ਬੇਹੱਦ ਦੁਖਦਾਈ ਹੁੰਦੇ ਹਨ। ਪੰਜਾਬ ਦੇ ਧਨੌਲਾ ਵਿਖੇ ਵੀ ਇੱਕ ਅਜਿਹਾ ਹੀ ਦੁਖਦ ਵਾਕਿਆ ਵਾਪਰਿਆ ਜਿਸ ਦੇ ਵਿਚ ਇਕ ਔਰਤ ਦੀ ਮੌਤ ਹੋ ਗਈ।

ਜਿੱਥੇ ਧਨੌਲਾ ਦੇ ਪਿੰਡ ਦਾਨਗੜ੍ਹ ਕੋਲ ਇੱਕ ਕਾਰ ਡਰੇਨ ਦੇ ਵਿੱਚ ਜਾ ਡਿੱਗੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਕਤ ਕਾਰ ਦੇ ਵਿਚ ਲਖਵੀਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਉਪਲੀ ਆਪਣੇ ਪਰਿਵਾਰ ਦੇ ਨਾਲ ਧਨੌਲਾ ਤੋਂ ਸ਼ਾਮ ਤਕਰੀਬਨ 7:30 ਵਜੇ ਆਪਣੇ ਘਰ ਉਪਲੀ ਨੂੰ ਵਾਪਸੀ ਕਰ ਰਿਹਾ ਸੀ। ਇਸ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਦਾਨਗੜ੍ਹ ਤੋਂ ਲੰਘਦੀ ਲਸਾੜਾ ਡਰੇਨ ਕੋਲ ਪੁੱਜੀ ਤਾਂ ਉਥੇ ਰੇਲਿੰਗ ਨਾ ਲੱਗੇ ਹੋਣ ਕਾਰਨ ਹਨੇਰੇ ਵਿਚ ਉਨ੍ਹਾਂ ਦੀ ਕਾਰ ਨਾਲੇ ਵਿੱਚ ਜਾ ਡਿੱਗੀ। ਇਸ ਹਾਦਸੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਮੱਚ ਗਿਆ।

ਨਜ਼ਦੀਕ ਦੀ ਫਿਰਨੀ ਦੇ ਕੁਝ ਲੋਕ ਸ਼ੋਰ ਮਚਾਉਂਦੇ ਹੋਏ ਦੁਰਘਟਨਾਗ੍ਰਸਤ ਹੋਏ ਲੋਕਾਂ ਦੀ ਮਦਦ ਲਈ ਆਣ ਪੁੱਜੇ ਅਤੇ ਭਾਰੀ ਜੱਦੋ-ਜਹਿਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਕਾਰ ਵਿਚ ਸਵਾਰ 3 ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕਾਰ ਵਿਚ ਹੀ ਸਵਾਰ 70 ਸਾਲਾਂ ਗੁਰਦੇਵ ਕੌਰ ਦੀ ਮੌਤ ਹੋ ਗਈ।

ਇਸ ਹੋਈ ਦੁਰਘਟਨਾ ‘ਤੇ ਅਫਸੋਸ ਜ਼ਾਹਰ ਕਰਦੇ ਅਤੇ ਬਰਨਾਲਾ ਪ੍ਰਸ਼ਾਸਨ ਦੀ ਨਿੰਦਾ ਕਰਦੇ ਹੋਏ ਨਗਰ ਪੰਚਾਇਤ ਦੇ ਸਰਪੰਚ ਗੁਲਾਬ ਸਿੰਘ ਨੇ ਕਿਹਾ ਉਨ੍ਹਾਂ ਕਈ ਵਾਰੀ ਇਸ ਟੁੱਟੀ ਹੋਈ ਰੇਲਿੰਗ ਸਬੰਧੀ ਪ੍ਰਸ਼ਾਸ਼ਨ ਦਾ ਧਿਆਨ ਦਿਵਾਇਆ ਹੈ ਅਤੇ ਐਸਡੀਐਮ ਖੁਦ ਇਸ ਜਗ੍ਹਾ ਦਾ ਨਿਰੀਖਣ ਵੀ ਕਰ ਚੁੱਕੇ ਹਨ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਲੋੜੀਂਦਾ ਕਦਮ ਨਹੀਂ ਚੁੱਕਿਆ ਗਿਆ। ਉਧਰ ਦੂਜੇ ਪਾਸੇ ਥਾਣਾ ਧਨੌਲਾ ਦੇ ਇੰਸਪੈਕਟਰ ਵਿਜੈ ਕੁਮਾਰ ਤੋਂ ਜਦੋਂ ਇਸ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਹੁਣ ਸਵਾਲ ਇਹ ਹੈ ਕਿ ਇਲਾਕੇ ਵਿੱਚ ਵਾਪਰੀ ਇਸ ਘਟਨਾ ਦੇ ਲਈ ਜ਼ਿੰਮੇਵਾਰ ਕੌਣ ਹੈ?