Tuesday , June 28 2022

ਪੰਜਾਬ ਚ ਇਥੇ ਨੌਜਵਾਨ ਮੁੰਡੇ ਅਤੇ ਕੁੜੀ ਨੇ ਹੋਟਲ ਦੇ ਕਮਰੇ ਚ ਚੁੱਕਿਆ ਅਜਿਹਾ ਖੌਫਨਾਕ ਕਦਮ ਦੇਖ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਮਾਪਿਆਂ ਵੱਲੋਂ ਪੁੱਤਰ ਅਤੇ ਧੀਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਪਰ ਉਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਮਾਪਿਆਂ ਵੱਲੋਂ ਦਿੱਤੀ ਜਾਂਦੀ ਆਜ਼ਾਦੀ ਦਾ ਨਜਾਇਜ਼ ਫਾਇਦਾ ਵੀ ਚੁੱਕਿਆ ਜਾਂਦਾ ਹੈ। ਕੁਝ ਬੱਚਿਆਂ ਵੱਲੋਂ ਜਵਾਨੀ ਦੇ ਵਿਚ ਬਹੁਤ ਸਾਰੇ ਗਲਤ ਫੈਸਲੇ ਕੀਤੇ ਜਾਂਦੇ ਹਨ। ਉਥੇ ਹੀ ਬੱਚਿਆਂ ਵੱਲੋਂ ਕੀਤੀਆਂ ਜਾਂਦੀਆਂ ਇਹਨਾਂ ਗਲਤੀਆਂ ਦਾ ਖਮਿਆਜਾ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਅੱਜਕਲ ਬਹੁਤ ਸਾਰੇ ਨੌਜਵਾਨ ਬੱਚਿਆਂ ਵੱਲੋਂ ਜਿਥੇ ਪ੍ਰੇਮ ਸੰਬੰਧਾਂ ਦੇ ਚਲਦੇ ਹੋਏ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵੀ ਦਾਅ ਤੇ ਲਗਾ ਦਿੱਤਾ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਨੌਜਵਾਨ ਮੁੰਡੇ ਅਤੇ ਕੁੜੀ ਵੱਲੋਂ ਹੋਟਲ ਦੇ ਕਮਰੇ ਵਿੱਚ ਇਹ ਖੋਫਨਾਕ ਕਦਮ ਚੁੱਕਿਆ ਗਿਆ ਹੈ ਕੇ ਸਭ ਹੈਰਾਨ ਰਹਿ ਗਏ ਹਨ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਦੇ ਇਕ ਹੋਟਲ ਤੋਂ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਸਥਿਤ ਇਕ ਹੋਟਲ ਬਾਬੂ ਵਿੱਚ ਉਸ ਸਮੇਂ ਹਲਚਲ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਹੋਟਲ ਦੇ ਇੱਕ ਕਮਰੇ ਵਿੱਚ ਇਕ ਨੌਜਵਾਨ ਜੋੜੇ ਵੱਲੋਂ ਆਪਣੇ ਪ੍ਰੇਮ ਸਬੰਧਾਂ ਦੇ ਅਸਫਲ ਹੋਣ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਕਦਮ ਚੁੱਕਿਆ ਗਿਆ।

ਜਿੱਥੇ ਨੌਜਵਾਨ ਕੁੜੀ ਅਤੇ ਮੁੰਡੇ ਵੱਲੋਂ ਖ਼ੁਦਕੁਸ਼ੀ ਕਰਨ ਲਈ ਜ਼ਹਿਰ ਖਾ ਲਿਆ ਗਿਆ। ਇਸ ਘਟਨਾ ਵਿੱਚ ਜਿੱਥੇ ਕੁੜੀ ਦੀ ਮੌਤ ਹੋ ਗਈ ਅਤੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਲੜਕਾ ਹਰਪ੍ਰੀਤ ਸਿੰਘ 21 ਸਾਲਾ ਨਿਵਾਸੀ ਪਿੰਡ ਸੁੰਨੂ ਥਾਣਾ ਗੜ੍ਹਸ਼ੰਕਰ , ਅਤੇ ਜਿਸ ਲੜਕੀ ਦੀ ਮੌਤ ਹੋ ਚੁੱਕੀ ਹੈ ਉਸ ਦੀ ਉਮਰ 18 ਸਾਲ ਤੋਂ ਘੱਟ ਸੀ।

ਜਿੱਥੇ ਦੋਹਾਂ ਦਾ ਵਿਆਹ ਨਾ ਹੋਣ ਦੇ ਚੱਲਦੇ ਹੋਏ ਇਨ੍ਹਾਂ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਕਦਮ ਚੁੱਕਿਆ ਗਿਆ ਹੈ। ਦੱਸਿਆ ਗਿਆ ਹੈ ਕਿ ਕੱਲ੍ਹ ਤੋਂ ਹੀ ਇਹ ਦੋਨੋ ਆਪਣੇ ਘਰ ਤੋਂ ਫ਼ਰਾਰ ਸਨ। ਹੋਟਲ ਦੇ ਵਿੱਚ ਕਮਰੇ ਦੇ ਲਈ ਜਿੱਥੇ ਇਨ੍ਹਾਂ ਦਾ ਆਧਾਰ ਕਾਰਡ ਕਰਮਚਾਰੀਆਂ ਵੱਲੋਂ ਲੈ ਲਿਆ ਗਿਆ ਸੀ। ਜਿਸ ਦੇ ਅਧਾਰ ਤੇ ਇਨ੍ਹਾਂ ਦਾ ਪਤਾ ਲੱਗਾ ਹੈ। ਪੁਲੀਸ ਵੱਲੋਂ ਜਿੱਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਲੜਕਾ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਜ ਰਿਹਾ ਹੈ।