Friday , October 7 2022

ਪੰਜਾਬ ਚ ਇਥੇ ਨਵ-ਵਿਆਹੁਤਾ ਨੂੰ ਮਿਲੀ ਇਸ ਤਰਾਂ ਮੌਤ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ , ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਕੋਰੋਨਾ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਵਾਲੇ ਬਹੁਤ ਸਾਰੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉੱਥੇ ਹੀ ਪੰਜਾਬ ਵਿਚ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਦੀ ਹਾਲਤ ਵੀ ਬੇਰੁਜ਼ਗਾਰੀ ਕਾਰਨ ਅਜਿਹੀ ਹੋ ਗਈ ਹੈ । ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਵੱਲੋਂ ਜ਼ਿੰਦਗੀ ਵਿੱਚ ਗਲਤ ਫੈਸਲੇ ਲਏ ਜਾ ਰਹੇ ਹਨ। ਉਥੇ ਹੀ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਕੁਝ ਲੋਕਾਂ ਵੱਲੋਂ ਤਾਰ-ਤਾਰ ਕੀਤਾ ਜਾ ਰਿਹਾ ਹੈ। ਜਿੱਥੇ ਦਹੇਜ ਦੇ ਲਾਲਚ ਵਿੱਚ ਨਵ-ਵਿਆਹੀਆਂ ਮੁਟਿਆਰਾਂ ਨੂੰ ਦਾਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ।

ਪੰਜਾਬ ਵਿੱਚ ਇੱਥੇ ਨਵ-ਵਿਆਹੁਤਾ ਦੀ ਹੋਈ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਥਾਣਾ ਭਾਦਸੋ ਦੇ ਅਧੀਨ ਆਉਂਦੇ ਪਿੰਡ ਪਾਲੀਆ ਖੁਰਦ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕੁਝ ਸਮਾਂ ਪਹਿਲਾਂ 22/11/2020 ਨੂੰ ਵਿਆਹੀ ਗਈ ਮੁਟਿਆਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਬੇਟੀ ਦਾ ਕਤਲ ਕੀਤੇ ਜਾਣ ਦੇ ਆਰੋਪ ਲਗਾਏ ਗਏ ਹਨ। ਇਸ ਬਾਰੇ ਲੜਕੀ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਧੀ ਨੂੰ ਦਹੇਜ ਲਈ ਤੰਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਕਈ ਵਾਰ ਪੰਚਾਇਤ ਵੀ ਕੀਤੀ ਗਈ।

ਪਰ ਉਨ੍ਹਾਂ ਵੱਲੋਂ ਕੁੜੀ ਨੂੰ ਸਮਝਾ ਬੁਝਾ ਕੇ ਘਰ ਭੇਜ ਦਿੱਤਾ ਗਿਆ। ਪਰ ਬੀਤੀ 17 ਜੁਲਾਈ ਨੂੰ ਲੜਕੀ ਸ਼ਰਨਦੀਪ ਅਤੇ ਉਸ ਦਾ ਪਤੀ ਗੁਰਭੇਜ ਸਿੰਘ ਉਹਨਾਂ ਕੋਲ ਆਏ ਅਤੇ ਇੱਕ ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਨੂੰ ਪੈਸੇ ਦੇਣ ਦਾ ਭਰੋਸਾ ਦੇ ਕੇ ਘਰ ਵਾਪਸ ਭੇਜ ਦਿੱਤਾ ਗਿਆ ਤੇ ਅਗਲੇ ਹੀ ਦਿਨ ਫੋਨ ਤੇ ਲੜਕੀ ਦੀ ਮੌਤ ਦੀ ਜਾਣਕਾਰੀ ਦੇ ਦਿੱਤੀ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇੱਕ ਸਰਕਾਰੀ ਅਧਿਆਪਕਾ ਸੀ ਅਤੇ ਉਨ੍ਹਾਂ ਦਾ ਜਵਾਈ ਵੀ ਸਰਕਾਰੀ ਅਧਿਆਪਕ ਹੈ।

ਮ੍ਰਿਤਕ ਲੜਕੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ ਦੀ ਲਾਸ਼ ਕੋਲੋ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਦੀ ਜਾਂਚ ਕਰਵਾਈ ਜਾਵੇਗੀ। ਪੁਲਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਉਤਾਰ ਲਿਆ ਗਿਆ ਸੀ। ਪੀੜਤ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾ ਕੇ ਸਖਤ ਕਾਰਵਾਈ ਕੀਤੇ ਜਾਣ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।