Tuesday , June 28 2022

ਪੰਜਾਬ ਚ ਇਥੇ ਟੂਰਨਾਮੈਂਟ ਚ ਪੈ ਗਿਆ ਸਿਆਪਾ ਮਚਿਆ ਭਾਰੀ ਹੜਕੰਪ ਭੱਜ ਭੱਜ ਲੋਕਾਂ ਨੇ ਬਚਾਈ ਜਾਨ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿਥੇ ਸਿਆਸੀ ਮਾਹੌਲ ਕਾਫ਼ੀ ਦਰਮਿਆਨ ਹੋਇਆ ਹੈ ਅਤੇ ਸਿਆਸਤ ਨਾਲ ਜੁੜੀਆਂ ਹੋਈਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਕਰੋਨਾ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਕਾਰਨ ਵੀ ਸੂਬਾ ਸਰਕਾਰ ਕਾਫ਼ੀ ਚਿੰਤਾ ਵਿਚ ਨਜ਼ਰ ਆ ਰਹੀ ਹੈ। ਜਿੱਥੇ ਨਵੇਂ ਵੇਰੀਏਂਟ ਓਮਿਕਰੋਨ ਦੇ ਮਾਮਲੇ ਸਾਹਮਣੇ ਆਉਣ ਕਾਰਨ ਲੋਕਾਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਹੌਲ ਵੇਖਿਆ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਨੌਜਵਾਨ ਜਿੱਥੇ ਰੁਜ਼ਗਾਰ ਦੀ ਖਾਤਰ ਸੂਬਾ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਕਈ ਨੌਜਵਾਨਾਂ ਵੱਲੋਂ ਨਸ਼ਿਆਂ ਤੋਂ ਰਹਿਤ ਰਹਿਣ ਵਾਸਤੇ ਖੇਡਾਂ ਨੂੰ ਆਪਣੀ ਦੁਨੀਆਂ ਬਣਾ ਲਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਖੇਡ ਦੇ ਮੈਦਾਨ ਵਿੱਚ ਬਹੁਤ ਸਾਰੇ ਮੈਚਾਂ ਵਿੱਚ ਹਿੱਸਾ ਲਿਆ ਜਾਂਦਾ ਹੈ। ਜਿਸ ਦੇ ਜ਼ਰੀਏ ਉਹ ਆਪਣੀ ਖੇਡ ਦੀ ਪ੍ਰਤਿਭਾ ਨੂੰ ਹੋਰ ਵੀ ਉਭਾਰ ਸਕਣ, ਪਰ ਇਸ ਦੌਰਾਨ ਕਈ ਤਰ੍ਹਾਂ ਦੇ ਹਾਦਸੇ ਵੀ ਵਾਪਰਦੇ ਹਨ।

ਹੁਣ ਪੰਜਾਬ ਵਿੱਚ ਇਥੇ ਟੂਰਨਾਮੈਂਟ ਦੌਰਾਨ ਪੈ ਗਿਆ ਸਿਆਪਾ, ਭਾਰੀ ਹੜਕੰਪ ਮਚ ਜਾਣ ਤੇ ਭੱਜ ਭੱਜ ਲੋਕਾਂ ਨੇ ਬਚਾਈ ਜਾਨ,ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਟਾਂਡਾ ਉੜਮੁੜ ਦੇ ਅਧੀਨ ਆਉਣ ਵਾਲੇ ਪਿੰਡ ਖੁਣਖੁਣ ਕਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਹੀ ਖੇਡ ਦੇ ਮੈਦਾਨ ਵਿਚ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਅੱਜ ਦੋ ਟੀਮਾਂ ਦੇ ਵਿਚਕਾਰ ਮੈਚ ਚੱਲ ਰਿਹਾ ਸੀ ਤਾਂ ਉਸੇ ਸਮੇਂ ਦੋਹਾਂ ਟੀਮਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ, ਜਿਸ ਕਾਰਨ ਸਥਿਤੀ ਕਾਫੀ ਗੰਭੀਰ ਹੋ ਗਈ ਅਤੇ ਇਹ ਖੇਡ ਦਾ ਮੈਦਾਨ ਜੰਗ ਦਾ ਮੈਦਾਨ ਬਣ ਗਿਆ।

ਇਸੇ ਵਿਵਾਦ ਦੇ ਚੱਲਦੇ ਹੋਏ ਗੋਲੀਆਂ ਵੀ ਚਲਾ ਦਿੱਤੀਆਂ ਗਈਆਂ। ਦੱਸਿਆ ਗਿਆ ਹੈ ਕਿ ਦੋਵਾਂ ਟੀਮਾਂ ਵਿਚਕਾਰ ਪੈਦਾ ਹੋਏ ਇਸ ਵਿਵਾਦ ਦੀ ਵਜਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ। ਜਿੱਥੇ ਦੋਹਾਂ ਟੀਮਾਂ ਦੇ ਇਸ ਆਪਸੀ ਵਿਵਾਦ ਦੌਰਾਨ ਹਵਾਈ ਫਾਇਰ ਕੀਤੇ ਗਏ ਹਨ ਉਥੇ ਹੀ ਕੁਝ ਨੌਜਵਾਨ ਜ਼ਖ਼ਮੀ ਹੋਏ ਹਨ।

ਇਸ ਘਟਨਾ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਦਸੂਹਾ ਵਿਖੇ ਇਲਾਜ ਵਾਸਤੇ ਲਿਜਾਇਆ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਟਾਂਡੇ ਦੇ ਥਾਣਾ ਮੁਖੀ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਮੌਜੂਦ ਹੋਰ ਟੀਮਾਂ ਦੇ ਖਿਡਾਰੀਆਂ ਵਿੱਚ ਵੀ ਇਸ ਘਟਨਾ ਕਾਰਨ ਡਰ ਪੈਦਾ ਹੋ ਗਿਆ ਹੈ।