Sunday , June 26 2022

ਪੰਜਾਬ ਚ ਇਥੇ ਚਿੱਟੇ ਦਿਨ ਸ਼ਰੇਆਮ ਹੋ ਗਿਆ ਵੱਡਾ ਕਾਂਡ – ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲੁਟੇਰਿਆਂ ਦੇ ਹੋਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਲੁਟੇਰਿਆਂ ਦੇ ਵੱਲੋਂ ਬਿਨਾਂ ਕਿਸੇ ਡਰ ਦੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਹਾਲਾਤ ਅਜਿਹੇ ਸਾਹਮਣੇ ਬਣ ਕੇ ਆ ਰਹੇ ਹਨ ਕਿ ਅਜਿਹਾ ਕੋਈ ਦਿਨ ਨਹੀਂ ਨਿਕਲਦਾ , ਜਿੱਥੇ ਲੁਟੇਰੇ ਇਸ ਘਟਨਾ ਨੂੰ ਅੰਜਾਮ ਨਾ ਦੇਣ । ਪੰਜਾਬ ਭਰ ਦੇ ਵਿੱਚੋਂ ਹਰ ਰੋਜ਼ ਹੀ ਵੱਖ ਵੱਖ ਥਾਵਾਂ ਤੇ ਲੁਟੇਰੇ ਆਪਣੇ ਬੁਲੰਦ ਹੌਸਲੇ ਸਦਕਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਕਈ ਵਾਰ ਲੁਟੇਰੇ ਵਲੋ ਅਜਿਹੀਆਂ ਅਪਰਾਧਕ ਵਾਰਦਾਤਾਂ ਅੰਜ਼ਾਮ ਦਿੱਤਾ ਜਾਂਦਾ ਹੈ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣ ਜਾਂਦੀਆ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਦਿਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਇਕ ਬੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਨ ਦਿਹਾੜੇ ਲੱਖਾਂ ਰੁਪਿਆ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਹਨ । ਮਾਮਲਾ ਚਮਿਆਰੀ ਤੋਂ ਸਾਹਮਣੇ ਆਇਆ।

ਜਿੱਥੇ ਚਮਿਆਰੀ ਦੇ ਪਿੰਡ ਸੁਧਾਰ ਵਿੱਚ ਅੱਜ ਦੁਪਹਿਰੇ ਕੋਆਪ੍ਰੇਟਿਵ ਬੈਂਕ ਚ ਚਾਰ ਪੰਜ ਅਣਪਛਾਤੇ ਲੁਟੇਰੇ ਦਾਖਲ ਹੋਏ । ਜਿਨ੍ਹਾਂ ਵੱਲੋਂ ਗਿਆਰਾਂ ਲੱਖ ਤੋਂ ਵੱਧ ਰੁਪਏ ਦੀ ਨਕਦੀ ਦੀ ਲੁੱਟ ਖੋਹ ਕੀਤੀ ਗਈ । ਜਿਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਇੰਨਾ ਹੀ ਨਹੀਂ ਸਗੋ ਲੁਟੇਰਿਆਂ ਵੱਲੋਂ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ ਰਾਈਫਲ ਅਤੇ ਵੀਹ ਜਿੰਦਾ ਕਾਰਤੂਸ ਵੀ ਲੁੱਟੇ ਗਏ । ਦਿਨ ਦਿਹਾੜੇ ਇਸ ਵੱਡੀ ਲੁੱਟ ਦੀ ਵਾਰਦਾਤ ਸਬੰਧੀ ਜੋ ਵੀ ਸੁਣ ਰਿਹਾ ਹੈ ਉਸ ਦੇ ਹੋਸ਼ ਉੱਡ ਰਹੇ ਨੇ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।

ਉਥੇ ਹੀ ਇਸ ਘਟਨਾ ਨੂੰ ਅੰਜਾਮ ਜਦੋਂ ਲੁਟੇਰਿਆਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਇਸ ਦੀ ਜਾਣਕਾਰੀ ਪੁਲੀਸ ਤਕ ਪਹੁੰਚਾਈ ਗਈ । ਸੂਚਨਾ ਮਿਲਦੇ ਸਾਰ ਪੁਲੀਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉੱਥੇ ਹੀ ਪੁਲੀਸ ਵੱਲੋਂ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਹੀ ਇਸ ਪੂਰੇ ਮਾਮਲੇ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਹੁਣ ਇਲਾਕੇ ਭਰ ਦੇ ਵਿੱਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਜਾਵੇਗੀ ਤਾਂ ਜੋ ਅਜਿਹੇ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾ ਸਕੇ । ਫਿਲਹਾਲ ਪੁਲੀਸ ਦੇ ਵੱਲੋਂ ਹੁਣ ਆਲੇ ਦੁਆਲੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਤਾਂ ਜੋ ਕੋਈ ਸੁਰਾਗ ਮਿਲ ਸਕੇ ।