Tuesday , June 28 2022

ਪੰਜਾਬ ਚ ਇਥੇ ਘਰ ਨੂੰ ਅੱਗ ਲਗਾ ਨੇ ਕਰਤਾ ਇਹ ਕਾਂਡ ਇਲਾਕੇ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਿਆਹ ਵਰਗਾ ਪਵਿੱਤਰ ਰਿਸ਼ਤਾ ਜਿੱਥੇ ਦੋ ਇਨਸਾਨਾਂ ਦੇ ਵਿੱਚ ਨਾ ਹੋ ਕੇ ਦੋ ਪਰਿਵਾਰਾਂ ਦੇ ਵਿੱਚ ਜੁੜਦਾ ਹੈ ਅਤੇ ਜੋ ਇਨਸਾਨ ਆਪਣੀ ਜਿੰਦਗੀ ਦੀ ਨਵੀ ਸ਼ੁਰੂਆਤ ਕਰਦੇ ਹਨ। ਉੱਥੇ ਹੀ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾ ਸਾਹਮਣੇ ਆਉਂਦੀਆਂ ਹਨ ਜਿੱਥੇ ਪਤੀ ਪਤਨੀ ਵੱਲੋਂ ਇਕ-ਦੂਸਰੇ ਦੀ ਖਾਤਰ ਬਹੁਤ ਕੁਝ ਕੀਤਾ ਜਾਂਦਾ ਹੈ। ਅਜਿਹੀਆਂ ਵਿਆਹੁਤਾ ਜੋੜੀਆਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੀਆਂ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜੋ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਜ਼ਿਲੇ ਦੇ ਅਧੀਨ ਆਉਣ ਵਾਲੇ ਪਿੰਡ ਠੱਠੀਭਾਈ ਤੋਂ ਸਾਹਮਣੇ ਆਈ ਹੈ।

ਜਿੱਥੇ ਇਕ ਪਤੀ ਵੱਲੋਂ ਆਪਣੀ ਬਿਮਾਰ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਵਿੱਚ ਖੁਰਦ-ਬੁਰਦ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਮ੍ਰਿਤਕਾਂ ਚਰਨਜੀਤ ਕੌਰ 50 ਸਾਲਾਂ ਦੇ ਭਰਾ ਸਤਵੀਰ ਸਿੰਘ ਵੱਲੋਂ ਕੀਤੀ ਗਈ ਹੈ। ਜਿਸ ਨੇ ਦੱਸਿਆ ਹੈ ਕਿ ਉਸ ਦੀ ਭੈਣ ਦਾ ਵਿਆਹ ਅਗਰੇਜ ਸਿੰਘ ਦੇ ਨਾਲ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਕ 26 ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਭੈਣ ਸੱਤ-ਅੱਠ ਸਾਲ ਤੋਂ ਬਿਮਾਰ ਰਹਿਣ ਲੱਗੀ ਅਤੇ ਉਹ ਆਪਣੀ ਬੇਟੀ ਦੇ ਕੋਲ ਚਲੀ ਗਈ ਸੀ। ਪਰ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਭਾਣਜੀ ਕੁਲਜੀਤ ਕੌਰ ਵਲੋ ਦੱਸਿਆ ਗਿਆ ਹੈ ਕਿ ਉਸ ਦਾ ਪਿਤਾ ਉਸ ਦੀ ਮਾਂ ਨੂੰ ਤਰਨਤਾਰਨ ਦੇ ਬਿਰਧ ਆਸ਼ਰਮ ਵਿੱਚ ਛੱਡਣ ਵਾਸਤੇ ਲੈ ਗਿਆ ਸੀ।

ਇਸ ਗੱਲ ਨੂੰ ਸੁਣਦੇ ਹੀ ਉਨ੍ਹਾਂ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਅਤੇ ਉਨ੍ਹਾਂ ਵੱਲੋਂ ਆਪਣੀ ਭੈਣ ਦੇ ਪਿੰਡ ਪਹੁੰਚ ਕੀਤੀ ਗਈ। ਜਿੱਥੇ ਘਰ ਨੂੰ ਤਾਲਾ ਲੱਗਾ ਦੇਖ ਕੇ ਉਨ੍ਹਾਂ ਵੱਲੋਂ ਤਾਲਾ ਤੋੜ ਕੇ ਅੰਦਰ ਵੇਖਿਆ ਗਿਆ ਤਾਂ ਸਭ ਹੈਰਾਨ ਰਹਿ ਗਏ। ਕਿਉਂਕਿ ਘਰ ਦੇ ਅੰਦਰ ਕੁਝ ਮਨੁੱਖੀ ਹੱਡੀਆਂ ਅਤੇ ਰਾਖ ਖਿੱਲਰੀ ਹੋਈ ਸੀ।

ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਦੇ ਭਰਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹੱਡੀਆਂ ਅਤੇ ਰਾਖ ਨੂੰ ਬਰਾਮਦ ਕੀਤਾ ਗਿਆ ਹੈ ਤੇ ਆਖਿਆ ਗਿਆ ਹੈ ਕਿ ਇਸ ਸਭ ਨੂੰ ਜਾਂਚ ਲਈ ਭੇਜਿਆ ਜਾਵੇਗਾ। ਉਥੇ ਹੀ ਦੋਸ਼ੀ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਖੁਲਾਸਾ ਹੁੰਦੇ ਹੀ ਪਿੰਡ ਵਿਚ ਹਾਹਾਕਾਰ ਮਚ ਗਈ ਹੈ।