Saturday , June 25 2022

ਪੰਜਾਬ ਚ ਇਥੇ ਘਰ ਦੇ ਅੰਦਰ ਵਾਪਰਿਆ ਇਹ ਖੌਫਨਾਕ ਕਾਂਡ – ਦੇਖ ਉਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਲੁੱਟ-ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਈ ਵਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਕਿ ਲੋਕਾਂ ਦੀ ਜਾਨ ਵੀ ਚਲੇ ਜਾਂਦੀ ਹੈ। ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਕਈ ਲੋਕਾਂ ਦੀ ਅਜਿਹੇ ਰਹੱਸਮਈ ਤਰੀਕੇ ਨਾਲ ਮੌਤ ਹੁੰਦੀ ਹੈ ਕਿ ਉਸ ਮੌਤ ਨੂੰ ਲੈ ਕੇ ਲੋਕਾਂ ਵੱਲੋਂ ਵੱਖ-ਵੱਖ ਕਾਰਨ ਦਿੱਤੇ ਜਾਂਦੇ ਹਨ। ਜਿੱਥੇ ਪਰਿਵਾਰ ਵਿੱਚ ਇਨ੍ਹਾਂ ਲੋਕਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਉਥੇ ਹੀ ਉਨ੍ਹਾਂ ਦੀ ਮੌਤ ਨੂੰ ਲੈ ਕੇ ਵੀ ਪੁਲਸ ਵੱਲੋਂ ਜਾਂਚ ਦੇ ਸ਼ਿਕੰਜੇ ਵਿੱਚ ਕਈ ਲੋਕਾਂ ਨੂੰ ਲਿਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਘਰ ਦੇ ਅੰਦਰ ਅਜਿਹਾ ਖੌਫਨਾਕ ਕਾਂਡ ਵਾਪਰਿਆ ਹੈ ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹਾ ਮਾਨਸਾ ਦੇ ਅਧੀਨ ਆਉਣ ਵਾਲੇ ਕਸਬਾ ਬੁਢਲਾਡਾ ਦੇ ਰੇਲਵੇ ਸਟੇਸ਼ਨ ਨੇੜੇ ਇਕ ਘਰ ਤੋਂ ਸਾਹਮਣੇ ਆਈ ਹੈ। ਜਿੱਥੇ ਘਰ ਵਿੱਚ ਹੀ ਇਕ 60 ਸਾਲਾਂ ਔਰਤ ਦੀ ਲਾਸ਼ ਮਿਲਣ ਤੇ ਸਨਸਨੀ ਫੈਲ ਗਈ ਹੈ। ਉਥੇ ਹੀ ਇਸ ਮੌਤ ਨੂੰ ਲੈ ਕੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਮ੍ਰਿਤਕ ਔਰਤ ਦੇ ਇੱਕ ਗੁਆਂਢੀ ਵੱਲੋਂ ਦੱਸਿਆ ਗਿਆ ਹੈ ਕਿ ਇੱਕ ਵਿਅਕਤੀ ਆਇਆ ਸੀ ਅਤੇ ਉਨ੍ਹਾਂ ਦੇ ਘਰ ਚਾਹ ਪੀਂਦਾ ਹੋਇਆ ਵੀ ਦੇਖਿਆ ਗਿਆ।

ਇਸ ਘਟਨਾ ਦਾ ਸ਼ਾਮ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕਾ ਸੋਮਾ ਦੇਵੀ ਦਾ ਬੇਟਾ ਘਰ ਵਾਪਸ ਆਇਆ। ਬੇਟੇ ਵੱਲੋਂ 7 ਵਜੇ ਦੇ ਕਰੀਬ ਘਰ ਪਹੁੰਚਣ ਤੇ ਵੇਖਿਆ ਗਿਆ ਕਿ ਉਸ ਦੀ ਮਾਤਾ ਕਿਤੇ ਵੀ ਨਹੀਂ ਮਿਲ ਰਹੀ ਹੈ। ਸਭ ਪਾਸੇ ਪਤਾ ਕਰਨ ਤੋਂ ਬਾਅਦ ਜਦੋਂ ਉਸ ਵੱਲੋਂ ਘਰ ਵਿੱਚ ਖਿਲਰੇ ਹੋਏ ਸਮਾਨ ਨੂੰ ਦੇਖਣ ਤੋਂ ਬਾਅਦ ਇਕ ਮੰਜਾ ਵੇਖਿਆ ਗਿਆ ਤਾਂ ਉਸ ਦੀ ਮਾਂ ਦੀ ਲਾ-ਸ਼ ਮੰਜੇ ਉੱਪਰ ਪਈ ਹੋਈ ਸੀ।

ਉਥੇ ਹੀ ਘਟਨਾ ਸਥਾਨ ਦੇ ਕੋਲੋਂ ਇਕ ਲੱਕੜ ਦਾ ਘੋਟਣਾ ਵੀ ਬਰਾਮਦ ਕੀਤਾ ਗਿਆ ਹੈ ਜਿਸ ਤੋਂ ਲੱਗ ਰਿਹਾ ਹੈ ਕਿ ਔਰਤ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਦੇ ਗਲ ਵਿਚ ਚੁੰਨੀ ਵੀ ਲਪੇਟੀ ਹੋਈ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।