Thursday , June 30 2022

ਪੰਜਾਬ ਚ ਇਥੇ ਗੰਨਿਆਂ ਦੀ ਟਰਾਲੀ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਨੌਜਵਾਨਾਂ ਦੀਆਂ ਮੌਤਾਂ

ਆਈ ਤਾਜ਼ਾ ਵੱਡੀ ਖਬਰ 

ਵਾਪਰ ਰਹੇ ਸੜਕ ਹਾਦਸਿਆਂ ਦੇ ਵਿਚ ਜਿਥੇ ਵਾਧਾ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਦੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਜਾਂਦੀ ਹੈ। ਅਜਿਹੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਜਿੱਥੇ ਉਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਹੈ। ਉਥੇ ਹੀ ਬਹੁਤ ਸਾਰੇ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝ ਜਾਂਦੇ ਹਨ। ਆਏ ਦਿਨ ਹੀ ਅਜਿਹੇ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿਚ ਇਥੇ ਗੰਨਿਆ ਦੀ ਟਰਾਲੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਾਹਨੂੰਵਾਲ ਅਧੀਨ ਆਉਂਦੇ ਪਿੰਡ ਧਾਵੇ ਤੋਂ ਸਾਹਮਣੇ ਆਈ ਹੈ।

ਜਿੱਥੇ ਇਸ ਪਿੰਡ ਦੇ ਨੌਜਵਾਨ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਗੰਨਿਆ ਨਾਲ ਭਰੀ ਟਰੈਕਟਰ-ਟਰਾਲੀ ਤੇ ਜਾ ਰਹੇ ਸਨ। ਇਸ ਘਟਨਾ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਇਕਬਾਲ ਸਿੰਘ ਪੁੱਤਰ ਸਰਦਾਰ ਸਿੰਘ ਆਪਣੇ ਖੇਤਾਂ ਚੋਂ ਗੰਨਿਆਂ ਨਾਲ ਭਰੀ ਹੋਈ ਟਰਾਲੀ ਲੈ ਕੇ 9 ਵਜੇ ਦੇ ਕਰੀਬ ਮੁਕੇਰੀਆਂ ਗੰਨਾ ਮਿੱਲ ਵਿੱਚ ਜਾ ਰਿਹਾ ਸੀ। ਉਸ ਦੇ ਨਾਲ ਪਿੰਡ ਦੇ ਦੋ ਹੋਰ ਨੌਜਵਾਨ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਬਿਕਰਮਜੀਤ ਸਿੰਘ ਪੁੱਤਰ ਗੁਰਬਚਨ ਸਿੰਘ,ਰਾਕੇਸ਼ ਕੁਮਾਰ ਪੁੱਤਰ ਸੇਵਾ ਰਾਮ, ਸ਼ਾਮਲ ਸਨ।

ਜਿਸ ਸਮੇਂ ਇਹ ਨੌਜਵਾਨ ਗੰਨਿਆਂ ਵਾਲੀ ਟਰੈਕਟਰ ਟਰਾਲੀ ਲੈ ਕੇ ਧਨੌਲਾ ਪੱਤਣ ਦਾ ਪੁਲ ਪਾਰ ਕਰਕੇ ਮੁਕੇਰੀਆਂ ਦੀ ਗੰਨਾ ਮਿੱਲ ਵੱਲੋਂ ਪਿੰਡ ਦੇ ਰਸਤੇ ਮੁੜੇ ਤਾਂ ਅਚਾਨਕ ਹੀ ਇਹ ਟਰੈਕਟਰ-ਟਰਾਲੀ ਬੇਕਾਬੂ ਹੋ ਗਿਆ, ਅਤੇ ਇਹ ਖੇਤਾਂ ਵਿੱਚ ਪਲਟ ਗਿਆ। ਇਸ ਗੰਨੇ ਵਾਲੀ ਟਰਾਲੀ ਦੇ ਪਲਟਣ ਕਾਰਨ ਜਿੱਥੇ ਟਰੈਕਟਰ ਤੇ ਸਵਾਰ 3 ਨੌਜਵਾਨ ਗੰਨਿਆ ਦੀ ਭਰੀ ਹੋਈ ਟਰਾਲੀ ਹੇਠਾਂ ਆ ਗਏ।

ਉਥੇ ਹੀ ਇਸ ਘਟਨਾ ਵਿਚ ਟਰੈਕਟਰ ਚਾਲਕ ਇਕਬਾਲ ਸਿੰਘ ਅਤੇ ਰਾਕੇਸ਼ ਕੁਮਾਰ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਅਤੇ ਉਨ੍ਹਾਂ ਦਾ ਤੀਜਾ ਨੌਜਵਾਨ ਵਿਕਰਮਜੀਤ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਮੁਕੇਰੀਆਂ ਦੇ ਹਸਪਤਾਲ ਲਿਜਾਇਆ ਗਿਆ, ਜੋ ਇਸ ਸਮੇਂ ਜੇਰੇ ਇਲਾਜ ਹੈ। ਓਧਰ ਦੋਨੋ ਮ੍ਰਿਤਕ ਨੌਜਵਾਨਾਂ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਕੀਤਾ ਗਿਆ ਹੈ ਅਤੇ ਇਸ ਹਾਦਸੇ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।