Tuesday , January 25 2022

ਪੰਜਾਬ ਚ ਇਥੇ ਕੁੜੀ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਵਾਪਰਨ ਵਾਲੇ ਸੜਕ ਹਾਦਸਿਆਂ ਵਿਚ ਹੋ ਰਹੇ ਵਾਧੇ ਨੂੰ ਦੇਖ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ ਜਿਥੇ ਬਹੁਤ ਸਾਰੇ ਇਨਸਾਨ ਆਪਣੇ ਕੰਮਕਾਜ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਜਾਦੇ ਹਨ। ਉਥੇ ਹੀ ਜਦੋਂ ਸ਼ਾਮ ਤਕ ਉਹ ਵਾਪਸ ਆਪਣੇ ਘਰਾਂ ਨੂੰ ਪਰਤ ਕੇ ਨਹੀਂ ਆਉਂਦੇ , ਉਸ ਸਮੇਂ ਤੱਕ ਪਰਿਵਾਰਕ ਮੈਂਬਰਾਂ ਦੇ ਮਨ ਵਿਚ ਇਕ ਡਰ ਬਣਿਆ ਰਹਿੰਦਾ ਹੈ। ਕਿਉਂਕਿ ਦੂਜੇ ਬੰਦੇ ਦੀ ਗਲਤੀ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਵਿੱਚ ਵਾਪਰਨ ਵਾਲੇ ਇਨ੍ਹਾਂ ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।

ਇਨ੍ਹਾਂ ਹਾਦਸਿਆਂ ਦੇ ਕਾਰਨ ਹੀ ਬਹੁਤ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਉੱਜੜ ਜਾਂਦੀਆਂ ਹਨ ਅਤੇ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਇੱਥੇ ਕੁੜੀ ਦੀ ਹੋਈ ਦਰਦਨਾਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਜਲੰਧਰ ਦੇ ਭੋਗਪੁਰ ਉਪਰ ਪੈਂਦੇ ਮੇਨ ਹਾਈਵੇ ਤੇ ਵਾਪਰਨ ਦੀ ਖਬਰ ਸਾਹਮਣੇ ਆਈ ਹੈ।

ਵਾਪਰੇ ਇਸ ਸੜਕ ਹਾਦਸੇ ਵਿਚ ਜਿੱਥੇ ਇੱਕ ਕੁੜੀ ਦੀ ਮੌਤ ਹੋ ਗਈ ਹੈ ਉਥੇ ਹੀ ਤਿੰਨ ਕੁੜੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆ ਹਨ। ਦੱਸਿਆ ਗਿਆ ਹੈ ਕਿ ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਕੁੜੀਆਂ ਇੱਕ ਗੱਡੀ ਵਿੱਚ ਡਰਾਈਵਰ ਦੇ ਨਾਲ ਜਾ ਰਹੀਆਂ ਸਨ ਅਤੇ ਗੱਡੀ ਡਰਾਈਵਰ ਵੱਲੋਂ ਚਲਾਈ ਜਾ ਰਹੀ ਸੀ। ਉੱਥੇ ਹੀ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇਸ ਹਾਦਸੇ ਵਿਚ ਜਿੱਥੇ ਇੱਕ ਲੜਕੀ ਦੀ ਮੌਤ ਹੋਈ ਹੈ ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਖਿਆ ਗਿਆ ਹੈ ਕਿ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਉਥੇ ਹੀ ਜ਼ਖਮੀ ਹੋਈਆਂ ਕੁੜੀਆਂ ਵਿਚ ਟਵਿੰਕਲ ਅਤੇ ਸ਼ਾਲੂ ਨੇ ਦੱਸਿਆ ਹੈ ਕਿ ਇਹ ਸੜਕ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਇਸ ਹਾਦਸੇ ਵਿਚ ਉਹਨਾਂ ਦੀ ਸਹੇਲੀ ਅਮਨ ਦੀ ਮੌਤ ਹੋ ਗਈ ਹੈ। ਜਿੱਥੇ ਕੁੜੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਕਾਰਨ ਇਕ ਲੜਕੀ ਦੀ ਲੱਤ ਵੀ ਟੁੱਟ ਗਈ ਹੈ।