Thursday , January 20 2022

ਪੰਜਾਬ ਚ ਇਥੇ ਅੱਗ ਨੇ ਮਚਾਈ ਤਬਾਹੀ: ਮੱਚੀ ਹਾਹਾਕਾਰ ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਲਗਾਤਾਰ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ । ਕੁਝ ਹਾਦਸਿਆਂ ਦੇ ਵਿੱਚ ਵੱਡੀ ਤਬਾਹੀ ਹੁੰਦੀ ਹੈ । ਕਈ ਵਾਰ ਇਨ੍ਹਾਂ ਹਾਦਸਿਆਂ ਦੌਰਾਨ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ । ਹਾਦਸੇ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਮਨੁੱਖ ਦੇ ਵੱਲੋਂ ਵਰਤੀਆਂ ਜਾ ਰਹੀਆਂ ਲਾਪਰਵਾਹੀਆਂ ਅਤੇ ਅਣਗਹਿਲੀਆਂ ਵੀ ਹਾ-ਦ-ਸੇ ਵਾਪਰਨ ਦਾ ਵੱਡਾ ਕਾਰਨ ਬਣ ਸਕਦੀਆਂ ਹਨ । ਦਿਨੋਂ ਦਿਨ ਹਾਦਸੇ ਇੰਨੇ ਜ਼ਿਆਦਾ ਵਧ ਰਹੇ ਹਨ ਕਿ ਤੁਹਾਨੂੰ ਹਰ ਰੋਜ਼ ਟੀ ਵੀ ਚੈਨਲਾਂ ਦੀਆਂ ਸੁਰਖ਼ੀਆਂ ਅਤੇ ਅਖ਼ਬਾਰਾਂ ਦੇ ਪੰਨਿਆਂ ਤੇ ਵਿੱਚ ਇਨ੍ਹਾਂ ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ ਜ਼ਰੂਰ ਮਿਲ ਜਾਣਗੀਆਂ ।

ਕਈ ਵਾਰ ਇਹ ਹਾਦਸੇ ਦਿਲ ਦਹਿਲਾਉਣ ਵਾਲੇ ਹਾਦਸੇ ਹੁੰਦੇ ਹਨ । ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ ਗਿੱਦੜਬਾਹਾ ਦੇ ਵਿੱਚ । ਜਿੱਥੇ ਬੀਤੀ ਰਾਤ ਗਿੱਦੜਬਾਹਾ ਮਲੋਟ ਰੋਡ ਤੇ ਸਥਿਤ ਇਕ ਰੂ ਦੇ ਗੋਦਾਮ ਦੇ ਵਿਚ ਭਿਆਨਕ ਅੱਗ ਲੱਗ ਗਈ । ਇਹ ਅੱਗ ਐਨੀ ਜ਼ਿਆਦਾ ਭਿਆਨਕ ਸੀ, ਕਿ ਦੇਖਦੇ ਹੀ ਦੇਖਦੇ ਪੂਰਾ ਗੋਦਾਮ ਅੱਗ ਦੀਆਂ ਲਪਟਾਂ ਦੇ ਵਿੱਚ ਆ ਗਿਆ । ਜ਼ਿਕਰਯੋਗ ਹੈ ਕਿ ਇਹ ਗੋਦਾਮ ਰੂ ਦਾ ਗੋਦਾਮ ਸੀ । ਜਿਸ ਕਾਰਨ ਅੱਗ ਗੋਦਾਮ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਗਈ। ਅੱਗ ਤੇ ਕਾਬੂ ਪਾਉਣ ਦੇ ਲਈ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ।

ਜਿਨ੍ਹਾਂ ਦੇ ਵੱਲੋਂ ਇਸ ਗੋਦਾਮ ਚ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਗਿਆ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜੋਤੀ -2 ਨਾਮੀ ਗੋਦਾਮ ਦੇ ਵਿੱਚ ਬੀਤੀ ਰਾਤ ਅੱਗ ਲਗ ਗਈ । ਜਿਸ ਬਾਰੇ ਸਵੇਰੇ ਕਰੀਬ 6 ਵਜੇ ਨਿਕਲਦੇ ਧੂੰਏਂ ਤੋਂ ਪਤਾ ਲੱਗਿਆ। ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਕੀਤਾ ਗਿਆ ।

ਜ਼ਿਕਰਯੋਗ ਹੈ ਕਿ ਬੀਤੇ 4-5 ਦਿਨਾਂ ਤੋਂ ਇਸ ਗੋਦਾਮ ’ਚ ਕੋਈ ਲੋਡਿੰਗ-ਅਣਲੋਡਿੰਗ ਆਦਿ ਨਹੀਂ ਹੋਈ ਤੇ ਨਾ ਹੀ ਗੋਦਾਮ ’ਚ ਬਿਜਲੀ ਸਪਲਾਈ ਹੁੰਦੀ ਹੈ । ਪਰ ਇਸ ਦੇ ਬਾਵਜੂਦ ਵੀ ਇਸ ਗੋਦਾਮ ਵਿੱਚ ਅੱਗ ਲੱਗਣ ਦਾ ਕਾਰਨ ਸਾਫ ਨਹੀਂ ਹੋ ਪਾਇਆ । ਬੇਸ਼ੱਕ ਇਸ ਪੂਰੀ ਘਟਨਾ ਦੌਰਾਨ ਡੇਢ ਕਰੋੜ ਰੁਪਏ ਦੀ ਰੂੰ ਸੜ ਕੇ ਸੁਆਹ ਹੋ ਗਈ । ਪਰ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।