Tuesday , January 25 2022

ਪੰਜਾਬ : ਚਮਤਕਾਰ ਦਿਖਾਉਣ ਦੇ ਚੱਕਰ ਚ ਆ ਗਿਆ ਪੁਲਸ ਦੇ ਅੜਿਕੇ – ਕਾਂਡ ਸੁਣ ਕੰਬ ਜਾਵੇਗੀ ਰੂਹ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਇਨਸਾਨ ਚੰਨ ਤਕ ਪਹੁੰਚ ਚੁੱਕਾ ਹੈ। ਅੱਜ ਦੇ ਵਿਗਿਆਨੀਆਂ ਵੱਲੋਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਕਾਢਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਪੜਾਈ ਲਿਖਾਈ ਅਤੇ ਵਿਗਿਆਨ ਨੇ ਅਨਪੜ੍ਹਤਾ ਦੇ ਹਨ੍ਹੇਰੇ ਨੂੰ ਦੂਰ ਕਰ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਉਥੇ ਹੀ ਕੁਝ ਲੋਕ ਪੈਸੇ ਕਮਾਉਣ ਦੇ ਚੱਕਰ ਵਿਚ ਪਖੰਡ ਵਾਦ ਨੂੰ ਬੜਾਵਾ ਦੇ ਰਹੇ ਹਨ। ਜਿਨ੍ਹਾਂ ਵੱਲੋਂ ਭੋਲੇ-ਭਾਲੇ ਅਤੇ ਮਾਨਸਿਕ ਤਣਾਅ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਪ-ਖੰ-ਡ-ਵਾ-ਦ ਵਿਚ ਫਸਾ ਕੇ ਉਨ੍ਹਾਂ ਤੋਂ ਪੈਸਾ ਹੜੱਪਿਆ ਜਾ ਰਿਹਾ ਹੈ। ਉਥੇ ਹੀ ਕਈ ਖ਼ੌਫ਼ਨਾਕ ਘਟਨਾਵਾਂ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਹੈ।

ਹੁਣ ਇੱਥੇ ਚਮਤਕਾਰ ਦਿਖਾਉਣ ਦੇ ਚੱਕਰ ਵਿੱਚ ਪੁਲਸ ਦੇ ਅੜਿੱਕੇ ਆਇਆ ਹੈ। ਜਿਸ ਵੱਲੋਂ ਇਹ ਕਾਂਡ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੰਦਭਾਗੀ ਘਟਨਾ ਫਿਲੌਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਖੰਡੀ ਬਾਬੇ ਵੱਲੋਂ ਇਕ ਔਰਤ ਦੀ ਜਬਰ ਜਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਖੰਡੀ ਬਾਬੇ ਅਤੇ ਉਸ ਦੇ ਚੇਲਿਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਉਹਨਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ। ਸ਼ਹਿਰ ਅਧੀਨ ਆਉਣ ਵਾਲੇ ਇੱਕ ਪਿੰਡ ਦੀ 38 ਸਾਲਾ ਔਰਤ ,ਬਾਬਾ ਗਿਆਨੀ ਰਾਮ ਦੇ ਡੇਰੇ ਵਿੱਚ ਕੁਝ ਸਮੇਂ ਤੋਂ ਸ਼ਰਧਾ ਦੇ ਨਾਲ ਜਾਂਦੀ ਸੀ।

ਪਖੰਡੀ ਬਾਬੇ ਵੱਲੋਂ ਮੱਖਣ ਦੇ ਖੇਤਾਂ ਨੇੜੇ ਇਕ ਡੇਰਾ ਬਣਾਇਆ ਗਿਆ ਸੀ। ਇਹ ਔਰਤ 5 ਨਵੰਬਰ ਨੂੰ ਬਾਬੇ ਦੇ ਡੇਰੇ ਤੇ ਮੱਥਾ ਟੇਕਣ ਗਈ ਸੀ। ਵਾਪਸ ਨਾ ਆਉਣ ਤੇ ਇਸ ਦੇ 3 ਬੱਚਿਆਂ ਵੱਲੋਂ ਇਸਦੀ ਸਭ ਜਗ੍ਹਾ ਭਾਲ ਕੀਤੇ ਜਾਣ ਤੋਂ ਬਾਅਦ ਡੇਰੇ ਨਾਲ ਸੰਪਰਕ ਕੀਤਾ ਗਿਆ। ਬਾਬੇ ਵੱਲੋਂ ਹੋਰ ਲੋਕਾਂ ਨੂੰ ਚਮਤਕਾਰ ਦਿਖਾਉਣ ਦੇ ਚੱਕਰ ਵਿੱਚ ਇਹ ਆਖਿਆ ਗਿਆ ਕਿ ਉਨ੍ਹਾਂ ਦੀ ਮਾਂ ਪਾਣੀ ਵਾਲੀ ਜਗ੍ਹਾ ਤੇ ਹੈ। ਤੇ ਖੁਦ ਬਾਬਾ ਆਪ ਜੀ ਉਸ ਜਗ੍ਹਾ ਤੇ ਸਭ ਨੂੰ ਲੈ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਡੀਐੱਸਪੀ ਹਰਦੇਵ ਸਿੰਘ ਆਪਣੀ ਪੁਲਸ ਪਾਰਟੀ ਨਾਲ ਪਹੁੰਚ ਗਏ। ਜਿੱਥੇ ਉਸ ਔਰਤ ਦੀ ਲਾਸ਼ ਨੂੰ ਗੋਤਾਂਖੋਰਾਂ ਵਲੋ ਕੱਪੜਿਆਂ ਤੋਂ ਬਿਨਾ ਹੀ ਬਰਾਮਦ ਕੀਤਾ ਗਿਆ। ਪੁਲੀਸ ਵੱਲੋਂ ਪੁਛਣ ਤੇ ਪਖੰਡੀ ਬਾਬੇ ਨੇ ਦੱਸਿਆ ਕਿ 5 ਨਵੰਬਰ ਨੂੰ ਉਸ ਵੱਲੋਂ ਅਤੇ ਉਸਦੇ ਦੋ ਚੇਲਿਆਂ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਉਸ ਔਰਤ ਨਾਲ ਜਬਰ ਜਨਾਹ ਕਰਨ ਪਿਛੋਂ ਉਸ ਦੀ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਇਕ ਪੱਥਰ ਨਾਲ ਬੰਨ੍ਹ ਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ।