Tuesday , June 22 2021

ਪੰਜਾਬ: ਇਥੇ ਚਲ ਰਹੇ ਵਿਆਹ ਚ ਵਾਪਰਿਆ ਅਜਿਹਾ ਕਾਂਡ , ਕਈ ਹੋਏ ਜਖਮੀ ਪਈਆਂ ਭਾਜੜਾਂ

ਆਈ ਤਾਜਾ ਵੱਡੀ ਖਬਰ 

ਇਸ ਸਾਲ ਦੇ ਵਿੱਚ ਵੀ ਦੁੱਖਾਂ ਦਾ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ। ਰੋਜ਼ਾਨਾ ਹੀ ਕਿਤੋਂ ਨਾ ਕਿਤੋਂ ਦੁੱਖ ਭਰੀਆਂ ਖਬਰਾਂ ਸੁਨਣ ਦੇ ਵਿਚ ਮਿਲ ਜਾਂਦੀਆਂ ਹਨ। ਜਿਸ ਦੇ ਨਾਲ ਸ਼ਾਂਤ ਮਈ ਮਾਹੌਲ ਨੂੰ ਕਾਫੀ ਠੇਸ ਪੁੱਜਦੀ ਹੈ। ਇੰਨ੍ਹਾਂ ਦੁੱਖ ਭਰਿਆਂ ਘੜੀਆਂ ਦੇ ਵਿਚ ਖੁਸ਼ੀਆਂ ਦੇ ਮੌਕੇ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੇ ਹਨ ਅਤੇ ਲੋਕ ਇਨ੍ਹਾਂ ਖੁਸ਼ੀ ਦੀਆਂ ਘੜੀਆਂ ਵਿਚ ਸ਼ਰੀਕ ਹੋ ਕੇ ਆਪਣੇ ਆਪ ਨੂੰ ਦੁੱਖਾਂ ਤੋਂ ਥੋੜੇ ਸੁ-ਰ-ਖ-ਰੂ ਮਹਿਸੂਸ ਕਰਦੇ ਹਨ। ਪਰ ਜਦੋਂ ਖੁਸ਼ੀ ਦੇ ਮੌਕਿਆਂ ਉੱਪਰ ਹੀ ਗ਼ਮਾਂ ਦੀ ਬਰਸਾਤ ਹੋ ਜਾਵੇ ਤਾਂ ਉਸ ਸਮੇਂ ਇਨਸਾਨ ਆਪਣੇ ਆਪ ਨੂੰ ਦੁੱਖਾਂ ਦੇ ਪਹਾੜ ਹੇਠ ਦੱਬਿਆ ਹੋਇਆ ਮਹਿਸੂਸ ਕਰਦਾ ਹੈ।

ਇਕ ਅਜਿਹਾ ਦੁਖਦਾਈ ਹਾਦਸਾ ਪੰਜਾਬ ਦੇ ਪਾਤੜਾਂ ਖੇਤਾਂ ਦੇ ਵਿੱਚ ਵਾਪਰਿਆ ਜਿੱਥੇ ਇੱਕ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਣ ਆਏ ਲੋਕ ਵੀ ਦੁਰਘਟਨਾ ਦਾ ਸ਼ਿਕਾਰ ਹੋ ਗਏ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇਥੋਂ ਦੇ ਡੇਰਾ ਸੁਭਾਸ਼ ਨਗਰ ਅੱਡਾ ਸ਼ੁਤਰਾਣਾ ਵਿਖੇ ਇਕ ਵਿਆਹ ਸਮਾਗਮ ਹੋ ਰਿਹਾ ਸੀ। ਇਨ੍ਹਾਂ ਖੁਸ਼ੀਆਂ ਦੇ ਮੌਕੇ ਉੱਪਰ ਹੀ ਭੋਜਨ ਬਣਾਉਣ ਵਾਸਤੇ ਰੱਖਿਆ ਗਿਆ ਗੈਸ ਸਿਲੰਡਰ। ਫ-ਟ। ਗਿਆ ਜਿਸ ਨੇ ਅੱਧਾ ਦਰਜਨ ਵਿਅਕਤੀਆਂ ਨੂੰ ਆਪਣੀ ਚ-ਪੇ-ਟ ਵਿਚ ਲੈ ਲਿਆ।

ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਰਨ ਰਾਮ ਅਤੇ ਜੀਤ ਰਾਮ ਨੇ ਦੱਸਿਆ ਕਿ ਕਾਲਾ ਰਾਮ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ ਅਤੇ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਉਥੇ ਰੱਖਿਆ ਗਿਆ ਹੈ ਇਕ ਗੈਸ ਸਿਲੰਡਰ। ਫ-ਟ। ਗਿਆ ਅਤੇ ਟੈਂਟ ਨੂੰ ਅੱਗ ਲੱਗ ਗਈ। ਇਸ ਵਿਆਹ ਸਮਾਗਮ ਦੇ ਵਿਚ ਹਿੱਸਾ ਲੈਣ ਪੁੱਜੇ ਹੋਏ ਦਰਸ਼ਨ ਰਾਮ ਪੁੱਤਰ ਜੱਗਾ ਰਾਮ ਅਤੇ ਉਸ ਦੀ ਪਤਨੀ ਭੂਰੀ ਦੇਵੀ ਵਾਸੀ ਭਗਤਪੁਰਾ ਕੋਠੇ ਜਿਲਾ ਬਰਨਾਲਾ, ਹਰਬੰਸ ਰਾਮ ਵਾਸੀ ਮਨਿਆਣਾ ਅਤੇ ਹਲਵਾਈ ਅਮਰੀਕ ਸਿੰਘ ਵਾਸੀ ਖਰਕਾਂ, ਵੇਟਰ ਗੁਰਪ੍ਰੀਤ ਸਿੰਘ ਵਾਸੀ ਚਿੱਚੜਵਾਲਾ ਅਤੇ ਰਾਜੂ ਵਾਸੀ ਸ਼ੁਤਰਾਣਾ ਅੱਗ ਦੀ ਲ-ਪੇ-ਟ ਵਿਚ ਆ ਜਾਣ ਕਾਰਨ ਜ਼-ਖ-ਮੀ ਹੋ ਗਏ।

ਇਸ ਹਾਦਸੇ ਦੇ ਵਿਚ ਜਖ਼ਮੀ ਹੋਏ ਲੋਕਾਂ ਨੂੰ ਤੁਰੰਤ ਹੀ ਮੁੱਢਲੀ ਸਹਾਇਤਾ ਵਾਸਤੇ ਪਾਤੜਾਂ ਦੇ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ। ਪਰ ਇੱਥੇ ਦਰਸ਼ਨ ਰਾਮ ਅਤੇ ਭੂਰੀ ਦੇਵੀ ਦੀਹਾਲਤ ਨੂੰ ਦੇਖਦੇ ਹੋਏ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।