Tuesday , April 13 2021

ਪੰਜਾਬ ਇਥੇ ਘਰ ਦੇ ਅੰਦਰ ਹੋਇਆ ਮੌਤ ਦਾ ਤਾਂਡਵ, ਏਦਾਂ ਹੋਈਆਂ ਮੌਤਾਂ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਨਵੇਂ ਸਾਲ ਦੀ ਆਮਦ ਹੋਈ ਨੂੰ ਅਜੇ ਮਹਿਜ਼ ਢਾਈ ਹਫਤੇ ਹੀ ਹੋਏ ਹਨ ਪਰ ਇਸ ਦੌਰਾਨ ਵੀ ਦੁਖਦਾਈ ਖਬਰਾਂ ਦਾ ਦੌਰ ਪਿਛਲੇ ਸਾਲ ਵਾਂਗ ਹੀ ਜਾਰੀ ਹੈ। ਆਏ ਦਿਨ ਇਸ ਦੇਸ਼ ਭਰ ਦੇ ਵਿੱਚ ਕਿਤੇ ਨਾ ਕਿਤੇ ਅਜੇਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨੂੰ ਸੁਣ ਕੇ ਰੂਹ ਤੱਕ ਕੰਬ ਜਾਂਦੀ ਹੈ। ਅਜਿਹੇ ਹਾਦਸਿਆਂ ਦੇ ਵਿਚ ਕਈ ਸਾਰੀਆਂ ਅਨਮੋਲ ਜ਼ਿੰਦਗੀ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਦਿੰਦੀਆਂ ਹਨ। ਇਹ ਦੁਖਦਾਈ ਹਾਦਸੇ ਇਨਸਾਨ ਦੀ ਜ਼ਿੰਦਗੀ ਵਿੱਚ ਪੂਰੀ ਉਮਰ ਸੂਲਾਂ ਬਣ ਚੁੱਭਦੇ ਰਹਿੰਦੇ ਹਨ ਜਿਸ ਦਾ ਦਰਦ ਪੂਰੀ ਜ਼ਿੰਦਗੀ ਲਗਾਤਾਰ ਵਧਦਾ ਹੀ ਰਹਿੰਦਾ ਹੈ।

ਇਕ ਅਜਿਹਾ ਹੀ ਦਰਦਨਾਕ ਕਿੱਸਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਪਰਿਆ। ਜਿੱਥੇ ਇਸ ਸਰਦੀ ਤੋਂ ਆਪਣਾ ਬਚਾਅ ਕਰਦੇ ਹੋਏ ਇਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਇੱਥੋਂ ਦੇ ਥਾਣਾ ਕੋਤਵਾਲੀ ਅਧੀਨ ਪੈਂਦੇ ਬਾਜ਼ਾਰ ਤਿਵਾਰੀਆ ਇਲਾਕੇ ਵਿੱਚ ਵਾਪਰਿਆ। ਜਿੱਥੇ ਇੱਕ ਪਰਿਵਾਰ ਵੱਲੋਂ ਇਸ ਸਰਦੀ ਤੋਂ ਬਚਾਅ ਕਰਦੇ ਹੋਏ ਕਮਰੇ ਦੇ ਅੰਦਰ ਅੰਗੀਠੀ ਜਲਾਈ ਗਈ ਸੀ।

ਇਸੇ ਦੌਰਾਨ ਕਮਰੇ ਅੰਦਰ ਸੁੱਤੇ ਹੋਏ ਮਾਂ ਪੁੱਤ ਦੀ ਮੌਤ ਹੋ ਗਈ ਜਦਕਿ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਵਿਚ ਮ੍ਰਿਤਕ ਔਰਤ ਰਜੀਨਾ ਬੇਗਮ ਦੀ ਉਮਰ 22 ਸਾਲ ਅਤੇ ਉਸ ਦੇ ਪੁੱਤ ਰਿਜਵਾਨ ਦੀ ਉਮਰ 4 ਸਾਲ ਸੀ। ਇਸ ਹਾਦਸੇ ਦੇ ਵਿਚ ਮ੍ਰਿਤਕਾ ਦੇ ਪਤੀ ਅਬਜਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸਮੇਂ ਗੰਭੀਰ ਹਾਲਤ ਵਿਚ ਜ਼ਿੰਦਗੀ ਅਤੇ ਮੌਤ ਦਾ ਸਾਹਮਣਾ ਕਰ ਰਿਹਾ ਅਬਜਲ ਇੱਥੇ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਹੈ

ਅਤੇ ਤਕਰੀਬਨ ਚਾਰ ਪੰਜ ਮਹੀਨੇ ਤੋ ਇੱਥੇ ਆਪਣੇ ਪਰਿਵਾਰ ਨਾਲ ਕਿਰਾਏ ਉਪਰ ਰਿਹਾ ਹੈ। ਬੀਤੇ ਦਿਨੀਂ ਵਧੀ ਹੋਈ ਠੰਡ ਦੇ ਕਾਰਨ ਪਰਿਵਾਰ ਨੇ ਕਮਰੇ ਦੇ ਅੰਦਰ ਅੰਗੀਠੀ ਬਾਲੀ ਹੋਈ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਅੰਗੀਠੀ ਉਨ੍ਹਾਂ ਦੀ ਜਾਨ ਦੀ ਦੁ-ਸ਼-ਮ- ਣ ਬਣ ਜਾਵੇਗੀ। ਇਸ ਸਬੰਧੀ ਸੂਚਨਾ ਪਾ ਕੇ ਥਾਣਾ ਕੋਤਵਾਲੀ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ‌।