Sunday , June 26 2022

ਪੰਜਾਬ : ਇਕ ਦਿਨ ਪਹਿਲਾਂ ਕਰਵਾਇਆ ਪਾਠ, ਦੂਜੇ ਦਿਨ ਘਰ ਅੰਦਰ 4 ਜੀਆਂ ਨੂੰ ਏਦਾਂ ਮਿਲੀ ਖੌਫਨਾਕ ਮੌਤ

ਆਈ ਤਾਜਾ ਵੱਡੀ ਖਬਰ 

ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਇਨ੍ਹਾਂ ਚਾਰ ਦਿਨਾਂ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜੋ ਲੋਕਾਂ ਨੂੰ ਹਿਲਾ ਕੇ ਰੱਖ ਦਿੰਦੀਆ ਹਨ। ਇਸ ਨਵੇਂ ਸਾਲ ਦੀ ਆਮਦ ਤੇ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਬਹੁਤ ਸਾਰੇ ਸੁਪਨੇ ਵੇਖੇ ਗਏ ਸਨ ਕਿ ਅਸੀਂ ਆਉਣ ਵਾਲੇ ਇਸ ਵਰ੍ਹੇ ਵਿੱਚ ਕੁਝ ਇਸ ਤਰ੍ਹਾਂ ਕਰਨਾ ਹੈ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਦੇ ਅਜਿਹੇ ਸੁਪਨੇ ਅਧੂਰੇ ਰਹਿ ਗਏ ਹਨ ਜੋ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿੱਥੇ ਬਹੁਤ ਸਾਰੇ ਲੋਕ ਘਰ ਤੋਂ ਬਾਹਰ ਜਾਣ ਦੇ ਕਾਰਨ ਜਿੱਥੇ ਕਈ ਤਰ੍ਹਾਂ ਦੇ ਸੜਕ ਹਾਦਸਿਆਂ ਅਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਉਥੇ ਹੀ ਕੁਝ ਲੋਕਾਂ ਦੀ ਘਰ ਵਿਚ ਹੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਉੱਥੇ ਹੀ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਹਨ ਜੋ ਸ਼ੰਕੇ ਖੜੇ ਕਰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਇਕ ਦਿਨ ਪਹਿਲਾਂ ਹੀ ਪਾਠ ਕਰਵਾਇਆ ਗਿਆ ਸੀ ਅਤੇ ਦੂਜੇ ਦਿਨ ਘਰ ਵਿਚ ਚਾਰ ਜੀਆਂ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਮੁੱਲਾਂਪੁਰ ਦਾਖਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਰਵਾਰ ਵੱਲੋਂ ਕੱਲ ਆਪਣੇ ਘਰ ਵਿਚ ਜਿੱਥੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੀ। ਉਥੇ ਹੀ ਅੱਜ ਸਵੇਰੇ ਚਾਰ ਪਰਵਾਰਕ ਮੈਂਬਰਾਂ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਡਿਆਣੀ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ ਇਸ ਸਮੇਂ ਜਿਥੇ ਰੇਲਵੇ ਕੁਆਰਟਰ ਨੰਬਰ , ਐੱਫ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਜਿਸ ਵਿੱਚ ਉਨ੍ਹਾਂ ਦੀ ਪਤਨੀ ਬਲਵੀਰ ਕੌਰ, ਪੁੱਤਰ ਜਗਦੀਪ ਸਿੰਘ, ਨੂੰਹ ਜੋਤੀ ਕੌਰ, ਦੋ ਸਾਲਾਂ ਦੀ ਪੋਤਰੀ ਮਨਜੋਤ ਕੌਰ ਵੀ ਸ਼ਾਮਲ ਸਨ।

ਜਿੱਥੇ ਮ੍ਰਿਤਕ ਸੁਖਦੇਵ ਸਿੰਘ ਰੇਲਵੇ ਵਿੱਚ ਗੇਟਮੇਨ ਦੀ ਨੌਕਰੀ ਕਰਦਾ ਸੀ। ਹੈ ਕਿ ਬੀਤੇ ਕਲ ਉਨ੍ਹਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਖੁਸ਼ੀ ਖ਼ੁਸ਼ੀ ਆਪਣੇ ਘਰ ਵਿੱਚ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਸਾਰਾ ਪ੍ਰਵਾਰ ਰਾਤ ਦੇ ਸਮੇਂ 11 ਵਜੇ ਦੇ ਕਰੀਬ ਦੁੱਧ ਪੀ ਕੇ ਸੌਂ ਗਿਆ ਸੀ। ਪਰ ਸਵੇਰੇ ਬਲਵੀਰ ਕੌਰ ਵੱਲੋਂ ਜਦੋਂ ਚਾਹ ਬਣਾਉਣ ਲਈ ਆਵਾਜ਼ ਦਿੱਤੀ ਗਈ ਤਾਂ ਕੋਈ ਵੀ ਨਾ ਉੱਠਿਆ, ਜਦੋਂ ਵੇਖਿਆ ਤਾਂ ਸਾਰਿਆਂ ਦੀਆਂ ਲਾਸ਼ਾਂ ਆਕੜੀਆ ਪਈਆਂ ਪਈਆਂ ਸਨ।

ਉਸ ਨੇ ਦੱਸਿਆ ਕਿ ਉਸ ਵੱਲੋਂ ਆਪਣੇ ਹੱਥੀਂ ਦੁੱਧ ਗਰਮ ਕਰਕੇ ਦਿੱਤਾ ਗਿਆ ਸੀ। ਉਥੇ ਹੀ ਮ੍ਰਿਤਕ ਨੂੰਹ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਦੁੱਧ ਵਿਚ ਪਾ ਕੇ ਇਹ ਕੁਝ ਦਿੱਤਾ ਹੋ ਸਕਦਾ ਹੈ ਉਧਰ ਹੀ ਪੁਲੀਸ ਵੱਲੋਂ ਵੀ ਇਸ ਮਾਮਲੇ ਨੂੰ ਦੇਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।