Thursday , January 27 2022

ਪੰਜਾਬੀ ਮੁੰਡਾ 3 ਮਹੀਨੇ ਤੱਕ ਏਅਰਪੋਰਟ ਦੇ ਅੰਦਰ ਹੀ ਲੁਕਿਆ ਰਿਹਾ ਕਾਰਨ ਜਾਣ ਗੋਰੇ ਵੀ ਹੋ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਫੈਲੀ ਹੋਈ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਗਈਆਂ ਹਨ। ਉਥੇ ਹੀ ਕਈ ਹੈਰਾਨੀਜਨਕ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਉੱਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਇਸ ਕਰੋਨਾ ਨੇ ਸਾਰੀ ਦੁਨੀਆਂ ਵਿੱਚ ਤਰਥੱਲੀ ਮਚਾ ਦਿੱਤੀ ਸੀ। ਉਥੇ ਹੀ ਤਾਲਾਬੰਦੀ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਈਆਂ। ਜਿੱਥੇ ਹਵਾਈ ਉਡਾਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਕਰੋਨਾ ਕੇਸਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਉਥੇ ਹੀ ਯਾਤਰੀਆਂ ਨੂੰ ਹਵਾਈ ਯਾਤਰਾ ਦੇ ਦੌਰਾਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹੁਣ ਪੰਜਾਬੀ ਮੁੰਡੇ ਦੇ ਤਿੰਨ ਮਹੀਨੇ ਤੱਕ ਹਵਾਈ ਅੱਡੇ ਦੇ ਅੰਦਰ ਹੀ ਰਹਿਣ ਕਾਰਨ ਗੋਰੇ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਿਕਾਗੋ ਤੋਂ ਸਾਹਮਣੇ ਆਈ ਹੈ।

ਜਿੱਥੇ ਕਰੋਨਾ ਪਾਬੰਦੀਆਂ ਦੇ ਨਾਲ ਯਾਤਰੀਆਂ ਨੂੰ ਸਫਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਉੱਥੇ ਹੀ ਇਕ ਪੰਜਾਬੀ ਅਦਿੱਤਿਆ ਸਿੰਘ 37 ਸਾਲਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਹੇਠ 16 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਹੁਣ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਜਿਸ ਦਾ ਫੈਸਲਾ ਜੱਜ ਐਡਰਿਨ ਡੇਵਿਸ ਵੱਲੋਂ ਇਸ ਹਫਤੇ ਕੀਤਾ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਅਕਤੂਬਰ ਵਿਚ ਭਾਰਤ ਜਾਣ ਲਈ ਅਮਰੀਕਾ ਤੋਂ ਉਡਾਣ ਭਰੀ ਸੀ ਅਤੇ ਕਰੋਨਾ ਦੇ ਡਰ ਕਾਰਨ ਹੀ ਸ਼ਿਕਾਗੋ ਦੇ ਓਹਾਰੇ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਹੀ ਤਿੰਨ ਮਹੀਨਿਆਂ ਤੱਕ ਟਰਮੀਨਲ ਵਿੱਚ ਠਹਿਰਿਆ ਰਿਹਾ।

ਜਿੱਥੇ ਅਣਜਾਣ ਲੋਕਾਂ ਵੱਲੋਂ ਤਿੰਨ ਮਹੀਨੇ ਤੱਕ ਉਸ ਨੂੰ ਭੋਜਨ ਦਿੱਤਾ ਜਾਂਦਾ ਰਿਹਾ। ਉਸ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਯੁਨਾਈਟਿਡ ਏਅਰਲਾਇਨਜ਼ ਦੇ ਦੋ ਕਰਮਚਾਰੀਆਂ ਨੇ ਵੇਖਿਆ ਕਿ ਉਸ ਦੇ ਉਹ ਹੀ ਬੈਜ ਪਾਇਆ ਹੋਇਆ ਹੈ, ਜਿਸ ਬਾਰੇ ਪਹਿਲਾਂ ਰਿਪੋਰਟ ਸਾਹਮਣੇ ਆਈ ਸੀ ਕਿ ਵਿਅਕਤੀ ਲਾਪਤਾ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਜਨਵਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿਛ ਦੌਰਾਨ ਉਸਨੇ ਦੱਸਿਆ ਕਿ ਭਾਰਤ ਵਿੱਚ ਕਰੋਨਾ ਦੇ ਵਧੇ ਕੇਸਾਂ ਦੇ ਡਰ ਕਾਰਨ ਹੀ ਉਹ ਜਹਾਜ ਤੇ ਨਹੀਂ ਚੜ੍ਹਨਾ ਚਾਹੁੰਦਾ ਸੀ।

ਉਹ ਲਗਭਗ 6 ਸਾਲ ਪਹਿਲਾਂ ਪੜ੍ਹਾਈ ਦੇ ਤੌਰ ਤੇ ਅਮਰੀਕਾ ਵਿੱਚ ਆਇਆ ਸੀ ਅਤੇ ਕੈਲੇਫੋਰਨੀਆ ਦੇ ਔਰੇਂਜ ਵਿੱਚ ਰਹਿ ਰਿਹਾ ਸੀ। ਉਸ ਨੂੰ ਰਿਹਾ ਕੀਤੇ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਹ ਆਮ ਯਾਤਰੀਆਂ ਵਾਂਗ ਹੀ ਆਇਆ ਸੀ ਜੋ ਰੋਜ਼ਾਨਾ ਆਉਦੇ ਹਨ। ਉਸ ਵੱਲੋਂ ਕਿਸੇ ਵੀ ਨਿਯਮ ਦੀ ਕੋਈ ਵੀ ਉਲੰਘਣਾ ਨਹੀਂ ਕੀਤੀ ਗਈ। ਜਿਸ ਬਾਰੇ ਹਵਾਈ ਅੱਡੇ ਦੀ ਸੁਰੱਖਿਆ ਦਾ ਕੰਮ ਸੰਭਾਲਣ ਵਾਲੇ ਟਰਾਂਸਪੋਰਟੇਸ਼ਨ ਸੁਰੱਖਿਆ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਆਖੀ ਗਈ ਹੈ।