Sunday , September 25 2022

ਪੰਜਾਬੀ ਮਾਡਲ ਨਾਲ ਗੈਂਗਰੇਪ ਕਰਨ ਵਾਲੇ ਇਸ ਪੰਜਾਬੀ ਗਾਇਕ ਨੂੰ ਐਨੇ ਸਾਲ ਦੀ ਹੋਵੇਗੀ ਸਜਾ

ਪੰਜਾਬੀ ਮਾਡਲ ਨਾਲ ਗੈਂਗਰੇਪ ਕਰਨ ਵਾਲੇ ਇਸ ਪੰਜਾਬੀ ਗਾਇਕ ਨੂੰ ਐਨੇ ਸਾਲ ਦੀ ਹੋਵੇਗੀ ਸਜਾ

ਪੰਜਾਬੀ ਮਾਡਲ ਨਾਲ ਗੈਂਗਰੇਪ, ਬਲੈਕਮੇਲ ਅਤੇ ਅਗਵਾ ਕਰਨ ਦੇ ਮਾਮਲੇ ‘ਚ ਜੇਲ ‘ਚ ਬੰਦ ਮੁਲਜ਼ਮ ਪੰਜਾਬੀ ਗਾਇਕ ਜਰਨੈਲ ਸਿੰਘ ਜੈਲੀ ਦੀ ਮੰਗਲਵਾਰ ਨੂੰ ਜ਼ਿਲਾ ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਮੁਲਜ਼ਮ ਜੈਲੀ ‘ਤੇ ਧਾਰਾ 506 ਦੇ ਤਹਿਤ ਦੋਸ਼ ਤੈਅ ਕੀਤੇ ਗਏ। ਇਸ ਤੋਂ ਪਹਿਲਾਂ ਦੋਸ਼ੀ ‘ਤੇ 313 ਦੇ ਤਹਿਤ ਚਾਰਜ ਫ੍ਰੇਮ ਹੋਏ ਸਨ।ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਇਹ ਮਾਮਲਾ ਅਕਤੂਬਰ 2014 ‘ਚ ਸਾਹਮਣੇ ਆਇਆ ਸੀ, ਜਿਸ ‘ਚ ਇਕ ਮਾਡਲ ਨੇ ਦੋਸ਼ ਲਗਾਇਆ ਸੀਕਿ ਉਸ ਨੇ ਪੰਜਾਬੀ ਗਾਇਕੀ ਸਿੱਖਣ ਲਈ ਗਾਇਕ ਜਰਨੈਲ ਸਿੰਘ ਉਰਫ ਜੈਲੀ ਨਾਲ ਮੁਲਾਕਾਤ ਕੀਤੀ। ਮੁਲਜ਼ਮ ਨੇ ਉਸ ਨੂੰ ਗੀਤ ਸਿਖਾਉਣਾ ਸ਼ੁਰੂ ਕਰ ਦਿੱਤਾ। ਇਸ ਵਿਚਕਾਰ ਮੁਲਜ਼ਮ ਜੈਲੀਇਕ ਦਿਨ ਮਾਡਲ ਨੂੰ ਬਹਾਨੇ ਨਾਲ ਮੋਹਾਲੀ ਦੇ ਸੈਕਟਰ-57 ਦੇ ਫਲੈਟ ‘ਚ ਲੈ ਗਿਆ। ਉੱਥੇ ਜੈਲੀ ਦੇ ਸਾਥੀ ਪਹਿਲਾਂ ਤੋਂ ਹੀ ਮੌਜੂਦ ਸਨ।ਇਸ ਦੌਰਾਨ ਉਨ੍ਹਾਂ ਨੇ ਮਾਡਲ ਨੂੰ ਕੋਲਡ ਡ੍ਰਿੰਕ ‘ਚ ਨਸ਼ੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਦੋਸਤਾਂ ਸਮੇਤ ਜੈਲੀ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਦੌਰਾਨ ਜੈਲੀ ਨੇ ਅਸ਼ਲੀਲ ਵੀਡੀਓ ਵੀ ਤਿਆਰ ਕੀਤੀ ਸੀ।