Thursday , August 5 2021

ਪੰਜਾਬ:ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ

ਆਈ ਤਾਜਾ ਵੱਡੀ ਖਬਰ

ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸਨੇ ਹਰ ਇੱਕ ਦੀ ਰੂਹ ਕੰਬਾ ਦਿੱਤੀ, ਇਕ ਦੀ ਜਾਨ ਲੈ ਲਈ ਅਤੇ ਕਈਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ। ਹਾਦਸਾ ਇਹਨਾਂ ਭਿਆਨਕ ਸੀ ਕਿ ਦੇਖਣ ਵਾਲੇ ਦੇ ਪੈਰਾਂ ਤੋਂ ਜਮੀਨ ਖਿਸਕ ਗਈ। ਰਾਹਗੀਰ ਹਾਦਸੇ ਦੀਆਂ ਤਸਵੀਰਾਂ ਵੇਖ ਕਾਫੀ ਡਰ ਗਏ ਸਨ। ਪੁਲੀਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਉੱਥੇ ਇਕੱਠੀ ਹੋਣੀ ਸ਼ੁਰੂ ਹੋ ਗਈ। ਪੁਲੀਸ ਨੇ ਜਲਦ ਤੋਂ ਜਲਦ ਆਪਣੀ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ।

ਹਾਦਸਾ ਭਿਆਨਕ ਹੋਣ ਦੀ ਵਜਹ ਨਾਲ ਬਾਕੀ ਜ਼ਖਮੀ ਲੋਕਾਂ ਨੂੰ ਜਲਦ ਹਸਪਤਾਲ ਪਹੁੰਚਾਇਆ ਗਿਆ। ਦਸਣਾ ਬਣਦਾ ਹੈ ਕਿ ਟਾਂਗਰਾ ਤੋਂ ਥੋੜੀ ਦੂਰ ਚੌਹਾਨ ਨੇੜੇ ਇਹ ਸਾਰਾ ਹਾਦਸਾ ਵਾਪਰਿਆ, ਬੇਹੱਦ ਭਿਆਨਕ ਹਾਦਸੇ ਦੇ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ। ਬਹੁਤ ਸਾਰੇ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ, ਜਿਹਨਾਂ ਨੂੰ ਜਲਦੀ ਦੇ ਨਾਲ ਨੇੜੇ ਸਥਿਤ ਹਸਪਤਾਲ ਚ ਭਰਤੀ ਕਰਵਾਇਆ ਗਿਆ। ਜਿਸ ਔਰਤ ਦੀ ਮੌਤ ਹੋਈ ਉਸਨੂੰ ਵੀ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਜਾਣਾ ਸੀ,ਉਸਨੂੰ ਭਰਤੀ ਵੀ ਕਰਵਾ ਦਿੱਤਾ ਗਿਆ ਸੀ ,

ਅਤੇ ਉਥੇ ਹੀ ਉਸਦੀ ਮੌਤ ਹੋਈ। ਇਹ ਸਾਰਾ ਹਾਦਸਾ ਬਸ ਦਾ ਟਾਇਰ ਫੱਟਣ ਕਾਰਨ ਹੋਈ, ਬਸ ਦਾ ਟਾਇਰ ਫੱਟ ਗਿਆ ਅਤੇ ਬੱਸ ਦੂਜੀ ਸੜਕ ਤੇ ਜਾ ਡਿੱਗੀ। ਹਾਦਸੇ ਚ ਸੜਕ ਦੀਆਂ ਗਰਿਲਾਂ ਬੱਸ ਦੇ ਅੰਦਰ ਆ ਵੜੀਆਂ ਜਿਸ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ। ਜਿਹਨਾਂ ਨੂੰ ਹਸਪਤਾਲ ਚ ਪੁਲਸ ਵਲੋ ਭਰਤੀ ਕਰਵਾ ਦਿੱਤਾ ਗਿਆ ਸੀ। ਫਿਲਹਾਲ ਜਿੱਥੇ ਬਾਕੀ ਮੁਸਾਫਿਰਾਂ ਦਾ ਹਸਪਤਾਲ ਚ ਇਲਾਜ ਚਲ ਰਿਹਾ ਹੈ, ਉੱਥੇ ਹੀ ਮ੍ਰਿਤਕ ਔਰਤ ਦੇ ਘਰ ਦੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਨੇ, ਜੌ ਕਈਆਂ ਦੇ ਘਰ ਉਜਾੜ ਦਿੰਦੇ ਨੇ। ਕਈ ਹਾਦਸੇ ਸਾਡੀ ਲਾਪਰਵਾਹੀ ਕਰਕੇ ਵਾਪਰਦੇ ਨੇ ਤੇ ਕਈ ਕੁਦਰਤੀ। ਪਰ ਜਿਆਦਾ ਤਰ ਹਾਦਸੇ ਲਾਪਰਵਾਹੀ ਕਰਕੇ ਵਾਪਰਦੇ ਨੇ ਜੌ ਬੇਹੱਦ ਭਿਆਨਕ ਹੁੰਦੇ ਨੇ, ਅਤੇ ਕਈਆਂ ਦੇ ਘਰ ਬਰਬਾਦ ਹੋ ਜਾਂਦੇ ਨੇ। ਇਹਨਾਂ ਘਟਨਾਵਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀ ਸਾਰੇ ਵਾਹਨ ਕਾਨੂੰਨ ਜੌ ਬਣਾਏ ਗਏ ਨੇ ਉਹਨਾਂ ਦੀ ਪਾਲਣਾ ਕਰੀਏ।