Thursday , February 25 2021

ਪੰਜਾਬ:ਕੁੜੀ ਸ਼ਗਨਾਂ ਦਾ ਚੂੜਾ ਪਾ ਸ਼ਾਮ ਤੱਕ ਕਰਦੀ ਰਹੀ ਬਰਾਤ ਦਾ ਇੰਤਜਾਰ ਪਰ ਜਦੋਂ ਵਿਚਲੀ ਗਲ੍ਹ ਪਤਾ ਲਗੀ ਉਡੇ ਸਭ ਦੇ ਹੋਸ਼

ਪਰ ਜਦੋਂ ਵਿਚਲੀ ਗਲ੍ਹ ਪਤਾ ਲਗੀ ਉਡੇ ਸਭ ਦੇ ਹੋਸ਼

ਆਏ ਦਿਨ ਹੀ ਅਜਿਹੀ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਜਾਂਦੀ ਹੈ। ਜਿਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਵਿਆਹ ਇਕ ਅਜਿਹਾ ਸ਼ਬਦ ਹੈ ਜਿਸ ਨਾਲ ਬਹੁਤ ਸਾਰੇ ਨੌਜਵਾਨਾਂ ਦੇ ਸੁਪਨੇ ਜੁੜੇ ਹੁੰਦੇ ਹਨ। ਕੁੜੀਆਂ ਆਪਣੇ ਵਿਆਹ ਲਈ ਅਨੇਕਾਂ ਸੁਪਨੇ ਸੁਜਾਉਂਦੀਆਂ ਹਨ,ਉਨ੍ਹਾਂ ਦੇ ਪੂਰੇ ਹੋਣ ਦਾ ਸਮਾਂ ਆਉਂਦਾ ਹੈ ਤਾਂ ਉਹ ਟੁੱਟਣ ਤੇ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੁੜੀ ਸ਼ਗਨਾ ਦਾ ਚੂੜਾ ਪਾ ਕੇ ਸ਼ਾਮ ਤੱਕ ਬਰਾਤ ਦਾ ਇੰਤਜ਼ਾਰ ਕਰਦੀ ਰਹੀ।

ਪਰ ਇਸ ਗੱਲ ਦੀ ਸੱਚਾਈ ਜਾਣ ਸਭ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਡੇਹਲੋਂ ਦੀ ਚੌਂਕੀ ਮਰਾਡੋ ਦੇ ਇਲਾਕੇ ਈਸ਼ਰ ਨਗਰ ਦਾ ਹੈ । ਇੱਥੇ ਵਿਆਹ ਵਾਲੇ ਦਿਨ ਦੁਲਹਨ ਬਣੀ ਲੜਕੀ ਸਾਰਾ ਦਿਨ ਬਰਾਤ ਦਾ ਇੰਤਜ਼ਾਰ ਕਰਦੀ ਰਹੀ। ਚੌਂਕੀ ਮਰਾਡੋ ਦੇ ਈਸ਼ਰ ਨਗਰ ਦੀ ਕੁੜੀ ਦੀ ਮੰਗਣੀ ਬਰਨਾਲਾ ਦੇ ਲੜਕੇ ਨਾਲ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਦਾ ਵਿਆਹ ਤੈਅ ਕੀਤਾ ਗਿਆ। ਵਿਆਹ ਵਾਲੇ ਦਿਨ ਬਾਰਾਤ ਨਾ ਆਉਣ ਕਰਕੇ ਫੋਨ ਕਰਕੇ ਬਰਾਤ ਦੇ ਆਉਣ ਬਾਰੇ ਪੁੱਛਿਆ ਗਿਆ।

ਪਰ ਮੁੰਡੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਬਾਰੇ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਾ ਮਿਲਣ ਕਰਕੇ ਲੜਕੇ ਅਤੇ ਉਸਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਪੀੜਤ ਪੱਖ ਨੇ ਦੱਸਿਆ ਕਿ ਸਾਰਾ ਦਿਨ ਦਿਨ ਬਰਾਤ ਦੇ ਆਉਣ ਦਾ ਇੰਤਜ਼ਾਰ ਕੀਤਾ ਗਿਆ। ਲੜਕੇ ਪੱਖ ਵਲੋ ਰਾਤ ਤੱਕ ਉਨ੍ਹਾਂ ਨੂੰ ਲਾਰਾ ਹੀ ਲਗਾਇਆ ਗਿਆ। ਸ਼ਾਮ ਤੱਕ ਲੜਕੀ ਦੁਲਹਨ ਬਣੀ ਬਰਾਤ ਦਾ ਇੰਤਜ਼ਾਰ ਕਰਦੀ ਰਹੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਚੌਂਕੀ ਦੇ ਇੰਚਾਰਜ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਤੋਂ ਬਾਅਦ ਪੀੜਤ ਪਖ ਅਤੇ ਮੁੰਡੇ ਵਾਲੇ ਪੱਖ ਨੂੰ ਅੱਜ ਪੁਲਿਸ ਚੌਂਕੀ ਬੁਲਾਇਆ ਗਿਆ। ਜਿੱਥੇ ਮੋਹਤਵਰ ਵਿਅਕਤੀਆਂ ਨੇ ਵਿਚ ਪੈ ਕੇ ਦੋਹਾਂ ਧਿਰਾਂ ਦਾ ਫੈਸਲਾ ਕਰਵਾ ਦਿੱਤਾ ਅਤੇ ਦੋਹਾਂ ਪਰਿਵਾਰਾਂ ਵੱਲੋਂ ਇਹ ਰਿਸ਼ਤਾ ਤੋੜ ਦਿੱਤਾ ਗਿਆ। ਵਿਆਹ ਨਾ ਕਰਵਾਉਣ ਦਾ ਕਾਰਨ ਪਤਾ ਲੱਗਾ ਤਾਂ ਸਭ ਦੇ ਹੋਸ਼ ਉੱਡ ਗਏ। ਕਿਉਂ ਕਿ ਲੜਕਾ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਤੇ ਉਸ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਸੀ। ਇਸ ਸਭ ਬਾਰੇ ਕੁੜੀ ਵਾਲੇ ਪੱਖ ਨੂੰ ਨਾ ਦੱਸ ਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਲੜਕੀ ਪੱਖ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ।