ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਟੀਮ ਦਾ ਹੋਇਆ ਐਕਸੀਡੈਂਟ
ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੀ ਟੀਮ ਦਾ ਐਕਸੀਡੈਂਟ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਕਰਨਾਲ ਹਾਈਵੇ ‘ਤੇ ਨੀਲੋਖੇੜੀ ਦੇ ਨਜ਼ਦੀਕ ਐਕਸੀਡੈਂਟ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ, ਮਾਸਟਰ ਸਲੀਮ ਦੀ ਟੀਮ ਜਿਸ ਟੈਂਪੂ ਟਰੈਵਲਰ ‘ਚ ਸਵਾਰ ਸਨ, ਉਸਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਸਲੀਮ ਦੀ ਆਰਕੈਸਟਰਾ ਟੀਮ ਦੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਫਿਲਹਾਲ, ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ, ਇਸ ਹਾਦਸੇ ‘ਚ ਕਿਸੇ ਦੇ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖਬਰ ਨਹੀਂ ਹੈ।