Saturday , June 25 2022

ਪੈ ਗਿਆ ਉਲਟਾ ਚੱਕਰ : ਮੁੰਡੇ ਨੇ ਦਾਜ ਲੈਣ ਤੋਂ ਇਨਕਾਰ ਕਰਨ ਤੇ ਘਰਵਾਲੀ ਪਤੀ ਤੇ ਕਰਤਾ ਕੇਸ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਦਾਜ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ , ਜਿਸ ਸਦਕਾ ਸਾਡਾ ਸਮਾਜ ਵਿਕਾਸ ਅਤੇ ਉਨਤੀ ਦੀ ਰਾਹ ਤੇ ਜਾ ਸਕੇ। ਜਿਸ ਨੂੰ ਵੇਖ ਕੇ ਹੋਰ ਨੌਜਵਾਨਾਂ ਵਿੱਚ ਵੀ ਅਜਿਹਾ ਕਰਨ ਦੀ ਉਤਸੁਕਤਾ ਪੈਦਾ ਹੋ ਜਾਵੇ। ਕਿਉਂਕਿ ਇਸ ਦਾਜ-ਦਹੇਜ ਦੇ ਕਾਰਨ ਹੀ ਬਹੁਤ ਸਾਰੀਆਂ ਲੜਕੀਆਂ ਨੂੰ ਦਾਜ ਦੀ ਬਲੀ ਚੜ੍ਹਾ ਦਿੱਤਾ ਜਾਦਾ ਹੈ। ਜਿੱਥੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਹੈ। ਪਰ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਇਨ੍ਹਾਂ ਕੁਰੀਤੀਆਂ ਨੂੰ ਖਤਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਮੁੰਡੇ ਨੇ ਦਾਜ ਲੈਣ ਤੋਂ ਇਨਕਾਰ ਕੀਤਾ ਤਾਂ ਘਰਵਾਲ਼ੀ ਵੱਲੋਂ ਪਤੀ ਤੇ ਕੇਸ ਕਰ ਦਿੱਤਾ ਗਿਆ ਹੈ ਜਿਸ ਬਾਰੇ ਹੁਣ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਭੋਪਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਲੜਕੇ ਵੱਲੋਂ ਆਪਣੇ ਵਿਆਹ ਤੇ ਦਹੇਜ ਨਾ ਲੈਣਾ ਉਸ ਲਈ ਬਹੁਤ ਮਹਿੰਗਾ ਪਿਆ। ਇਸ ਲੜਕੇ ਵੱਲੋਂ ਜਿੱਥੇ ਆਪਣਾ ਵਿਆਹ ਇੱਕ ਰੁਪਏ ਵਿੱਚ ਕੀਤਾ ਗਿਆ। ਜਿਸ ਨੇ ਆਪਣੇ ਸਹੁਰਾ ਪਰਿਵਾਰ ਤੋਂ ਸ਼ਗਨ ਦੇ ਤੌਰ ਤੇ ਸਿਰਫ ਇੱਕ ਰੁਪਿਆ ਹੀ ਲਿਆ ਹੈ।

ਉੱਥੇ ਹੀ ਸਹੁਰੇ ਪਰਿਵਾਰ ਵੱਲੋਂ ਕਾਰ ਅਤੇ ਹੋਰ ਸਮਾਨ ਦਿੱਤਾ ਜਾ ਰਿਹਾ ਸੀ ਜਿਸ ਨੂੰ ਲੈਣ ਤੋਂ ਲੜਕੇ ਵੱਲੋਂ ਇਨਕਾਰ ਕਰ ਦਿੱਤਾ ਗਿਆ। ਜਿੱਥੇ ਇਸ ਲੜਕੇ ਦਾ ਵਿਆਹ 14 ਫਰਵਰੀ ਨੂੰ ਹੋਇਆ ਸੀ। ਦਹੇਜ ਨਾ ਲਿਆਉਣ ਕਾਰਨ ਪਤੀ ਪਤਨੀ ਵਿਚ ਤਕਰਾਰ ਇੰਨੀ ਜ਼ਿਆਦਾ ਵਧ ਗਈ ਕਿ ਪਤਨੀ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਪੇਕੇ ਪਰਿਵਾਰ ਜਾ ਕੇ ਬੈਠੀ ਹੋਈ ਹੈ। ਜਿਸ ਨੇ ਕਿਹਾ ਹੈ ਕਿ ਅਗਰ ਉਸ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਸਮਾਨ ਉਸ ਦੇ ਪਤੀ ਵੱਲੋਂ ਲਿਆ ਜਾਵੇਗਾ ਤਾਂ ਹੀ ਉਹ ਆਪਣੇ ਸਹੁਰੇ ਘਰ ਵਾਪਸ ਆਵੇਗੀ।

ਜਿਸ ਨੂੰ ਲੈ ਕੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਜਿੱਥੇ ਇੱਕ ਸੰਸਥਾ ਵੱਲੋਂ ਪਤੀ ਨੂੰ ਸਮਝਾਇਆ ਗਿਆ ਹੈ ਕਿ ਉਹ ਆਪਣੀ ਪਤਨੀ ਦੇ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਸਮਾਨ ਨੂੰ ਦਹੇਜ ਨਾ ਸਮਝੇ। ਕਿਉਂਕਿ ਉਸ ਵੱਲੋਂ ਕੋਈ ਵੀ ਮੰਗ ਨਹੀਂ ਕੀਤੀ ਗਈ ਹੈ। ਇਹ ਮਾਮਲਾ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਹੀ ਅਦਾਲਤ ਵਿਚ ਵੀ ਚੱਲ ਰਿਹਾ ਹੈ ਜਿੱਥੇ ਪਤੀ ਨੇ ਪਤਨੀ ਨੂੰ ਘਰ ਬੁਲਾਉਣ ਲਈ ਹਿੰਦੂ ਮੈਰਿਜ ਐਕਟ ਦੀ ਧਾਰਾ 9 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।