ਪੈਰਿਸ ਵਿਚ ਇਕ ਹੇਅਰ ਡ੍ਰੈਸਰ ‘ਤੇ ਦਸਤਾਰ ਦੀ ਬੇਅਦਬੀ ਕਰਨ ਦਾ ਦੋਸ਼
ਪੈਰਿਸ ਦੇ ਇੱਕ ਹੇਅਰ ਡਰੈੱਸਰ ਵੱਲੋਂ ਇੱਕ ਅੱਧ ਨੰਗੀ ਕੁੜੀ ਦੇ ਸਿਰ ਉੱਤੇ ਸਜਾਈ ਦਸਤਾਰ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ।ਹੇਅਰ ਡਰੈੱਸਰ ਦਾ ਨਾਮ ਨਿਕੋਲਸ ਜਰਨ ਜੈੱਕ ਹੈ।ਜੋ ਆਪਣੇ ਹੇਅਰ ਡਰੈੱਸ ਨੂੰ ਲੈ ਕੇ ਦੁਨੀਆ ਵਿੱਚ ਕਾਫ਼ੀ ਮਸ਼ਹੂਰ ਹੈ।ਪਰ ਇਸ ਵਾਰ ਉਸ ਨੇ ਇੱਕ ਅੱਧੀ ਨੰਗੀ ਕੁੜੀ ਦੇ ਸਿਰ ਉੱਤੇ ਦਸਤਾਰ ਸਜਾ ਦਿੱਤੀ।
ਦਸਤਾਰ ਉੱਤੇ ਖ਼ਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਖੰਡਾ ਵੀ ਸਜਾਇਆ ਹੋਇਆ ਹੈ।ਦਸਤਾਰ ਸਜਾ ਕੇ ਤਿਆਰ ਕੀਤੀ ਗਈ ਮਾਡਲ ਦੀ ਫੋਟੋ ਦੇ ਨੀਚੇ ਉਸ ਨੇ ਫਰੈਂਚ ਭਾਸ਼ਾ ਵਿੱਚ ਦਸਤਾਰ ਦੀ ਮਹੱਤਤਾ ਵੀ ਦੱਸੀ ਹੈ ਕਿ ਸਿੱਖਾਂ ਲਈ ਇਸ ਦਾ ਕੀ ਮਹੱਤਵ ਹੈ।ਇਸ ਦੇ ਨਾਲ ਹੀ ਨਿਕਲੋਸ ਨੇ ਫ਼ੋਟੋ ਦੇ ਥੱਲੇ ਲਿਖਿਆ ਹੈ ਕਿ ਦਸਤਾਰ ਸਿੱਖਾਂ ਨੂੰ ਮਹਾਨ ਬਣਾਉਂਦੀ ਹੈ
।ਇਸ ਸਬੰਧ ਵਿੱਚ ਨਿਕੋਲਸ ਨੇ ਬਕਾਇਦਾ ਇਸ ਦਾ ਵੀਡੀਓ ਵੀ ਤਿਆਰ ਕੀਤਾ ਅਤੇ ਉਸ ਨੂੰ ਸੋਸ਼ਲ ਨੈੱਟਵਰਕ ਸਾਈਟਾਂ ਉੱਤੇ ਅੱਪਲੋਡ ਕਰ ਦਿੱਤਾ।ਇਸ ਵੀਡੀਓ ਨੂੰ ਡਾਇਰੈਕਟ ਵੀ ਨਿਕੋਲਸ ਜਰਨ ਜੈੱਕ ਵੱਲੋਂ ਕੀਤਾ ਗਿਆ ਹੈ ਪਰ ਸਿੱਖਾਂ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕਰਨ ਤੋਂ ਬਾਅਦ ਉਸ ਨੇ ਇਹ ਵੀਡੀਓ ਹਟਾ ਦਿੱਤਾ।ਨਿਕਲਸ ਦੀ ਇਸ ਹਰਕਤ ਨਾਲ ਸੰਸਾਰ ਭਰ ਦੇ ਸਿੱਖਾਂ ਵਿੱਚ ਗ਼ੁੱਸੇ ਦੀ ਲਹਿਰ ਹੈ।
ਸੋਸ਼ਲ ਮੀਡੀਆ ਉਤੇ ਬਕਾਇਦਾ ਇਸ ਹਰਕਤ ਨੂੰ ਲੈ ਕੇ ਬਹਿਸ ਵੀ ਸ਼ੁਰੂ ਹੋ ਗਈ ਹੈ।ਕੁਝ ਲੋਕਾਂ ਦਾ ਕਹਿਣਾ ਹੈ ਕਿ ਨਿਕਲੋਸ ਨੇ ਆਪਣੀ ਮਸ਼ੂਹਰੀ ਲਈ ਅਜਿਹਾ ਕੀਤਾ ਹੈ।ਇਕ ਪਾਸੇ ਉਹ ਫੋਟੋ ਦੇ ਨੀਚੇ ਦਸਤਾਰ ਦੀ ਮਹੱਤਤਾ ਬਾਰੇ ਲਿਖ ਰਿਹਾ ਹੈ,ਦੂਜੇ ਪਾਸੇ ਉਹ ਅੱਧਨੰਗੀ ਕੁੜੀ ਦੀ ਤਸਵੀਰ ਜਾਰੀ ਕਰ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਅਜਿਹਾ ਕਰਕੇ ਦਸਤਾਰ ਦਾ ਮਜ਼ਾਕ ਉਡਾਇਆ ਗਿਆ ਹੈ। SGPC ਮੁਤਾਬਕ ਅੱਧੀ ਦੁਨੀਆ ਸਿੱਖਾਂ ਦੀ ਦਸਤਾਰ ਦਾ ਸਤਿਕਾਰ ਕਰਦੀ ਹੈ, ਪਰ ਕੁਝ ਲੋਕ ਝੂਠੀ ਸ਼ੌਹਰਤ ਲਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਦਸਤਾਰ ਸਜਾਉਣਾ ਚੰਗੀ ਗੱਲ ਹੈ,
ਪਰ ਅਰਧ ਨਗਨ ਮਾਡਲ ਨੂੰ ਦਸਤਾਰ ਪਵਾ ਤੇ ਮਾਡਲਿੰਗ ਕਰਵਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।