Monday , December 6 2021

ਪੂਰੇ 104 ਦਿਨਾਂ ਬਾਅਦ ਦੇਖੋ ਹੋਇਆ ਚਮਤਕਾਰ – ਪਿਓ ਨੂੰ ਤੜਫਦਾ ਦੇਖ ਕੰਬਦਾ ਸੀ ਦਿੱਲ

104 ਦਿਨਾਂ ਬਾਅਦ ਦੇਖੋ ਹੋਇਆ ਚਮਤਕਾਰ

ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਵਿਚ ਰਹਿੰਦੇ ਇਕ 73 ਸਾਲਾ ਬਜ਼ੁਰਗ ਨੂੰ 104 ਦਿਨਾਂ ਦੇ ਇਲ਼ਾਜ ਮਗਰੋਂ ਕੋਰੋਨਾ ਵਾਇਰਸ ਤੋਂ ਛੁਟਕਾਰਾ ਮਿਲਿਆ ਤੇ ਉਸ ਦਾ ਪਰਿਵਾਰ ਉਸ ਨੂੰ ਜਿਊਂਦਾ ਦੇਖ ਕੇ ਬਹੁਤ ਖੁਸ਼ ਹੈ। ਉਹ ਲਗਾਤਾਰ 104 ਦਿਨ ਆਈ. ਸੀ. ਯੂ. ਵਿਚ ਰਿਹਾ।

ਇਹ ਬਜ਼ੁਰਗ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦਾ ਇਲ਼ਾਜ ਕਰਵਾ ਰਿਹਾ ਸੀ ਤੇ ਉਸ ਦੀ ਧੀ ਨੂੰ ਦਿਨ-ਰਾਤ ਇਹ ਚਿੰਤਾ ਰਹਿੰਦੀ ਸੀ ਕਿ ਉਸ ਦਾ ਪਿਓ ਬਚੇਗਾ ਵੀ ਕਿ ਨਹੀਂ। ਉਹ ਹਰ ਵਕਤ ਦੁਆਵਾਂ ਮੰਗਦੀ ਸੀ ਕਿ ਉਸ ਦਾ ਪਿਤਾ ਠੀਕ ਹੋ ਜਾਵੇ ਤੇ ਅਜਿਹਾ ਹੀ ਹੋਇਆ। ਜਦ ਤੋਂ ਬਜ਼ੁਰਗ ਬਰੁਨੋ ਲੂਜ਼ੋ ਇਲਾਜ ਕਰਵਾ ਰਿਹਾ ਹੈ, ਉਸ ਸਮੇਂ ਤੋਂ ਬਹੁਤ ਸਾਰੇ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਤੋਂ ਛੁੱਟੀ ਲੈ ਕੇ ਚਲੇ ਗਏ ਪਰ ਲੂਜ਼ੋ ਉੱਥੇ ਹੀ ਜੇਰੇ ਇਲਾਜ ਵਿਚ ਰਿਹਾ। ਫਿਲਹਾਲ ਉਹ ਹੈਲਥ ਕੇਅਰ ਵਿਚ ਹਨ ਤੇ 29 ਅਗਸਤ ਤਕ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਆਸ ਹੈ।

ਪਰਿਵਾਰ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਚੇਗਾ ਨਹੀਂ ਪਰ ਉਹ ਬਚ ਗਿਆ ਤੇ 5 ਦਿਨਾਂ ਤੋਂ ਉਹ ਤੁਰ-ਫਿਰ ਰਿਹਾ ਹੈ, ਆਪ ਖਾਣਾ ਖਾ ਰਿਹਾ ਹੈ ਤੇ ਇਹ ਦੇਖ ਕੇ ਪਰਿਵਾਰ ਬਹੁਤ ਖੁਸ਼ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |