Friday , December 9 2022

ਪੁਲਿਸ ਮੁਲਾਜ਼ਮ ਖਿੱਚ ਰਿਹਾ ਸੀ ਲੜਕੀ ਦੀ ਚੋਰੀ-ਛਿਪੇ ਫੋਟੋ, ਲੋਕਾਂ ਨੇ ਕੀਤਾ ਕਾਬੂ (Video)

ਪੁਲਿਸ ਮੁਲਾਜ਼ਮ ਖਿੱਚ ਰਿਹਾ ਸੀ ਲੜਕੀ ਦੀ ਚੋਰੀ-ਛਿਪੇ ਫੋਟੋ, ਲੋਕਾਂ ਨੇ ਕੀਤਾ ਕਾਬੂ (Video)

ਪੁਲਿਸ ਨੂੰ ਲੋਕਾਂ ਦੀ ਸਾਭ ਸੰਭਾਲ ‘ਤੇ ਰਾਖੀ ਲਈ ਰੱਖਿਆਂ ਜਾਂਦਾ ਹੈ ਜਿਥੇ ਪੁਲਿਸ ਦੀ ਡਿਊਟੀ ਗਲਤ ਅਨਸਰਾਂ ਨੂੰ ਫੜਨ ਦੀ ਹੁੰਦੀ ਹੈ ਤੇ ਸਮਾਜ ਕੋਈ ਅਜਿਹੀ ਘਟਨਾ ਜਿਸ ‘ਚ ਕੋਈ ਪੰਜਾਬ ਦੀ ਧੀ ‘ਤੇ ਗਲਤ ਨਜ਼ਰ ਰੱਖੇ ਉਸ ਨੂੰ ਫੜਨ ਦਾ ਕੰਮ ਹੁੰਦਾ ਹੈ ਪਰ ਲੁਧਿਆਣਾ ‘ਚ ਅਜਿਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਪੁਲਿਸ ਵਾਲਾ ਹੀ ਕੁੜੀ ਦੀਆਂ ਤਸਵੀਰਾਂ ਖਿੱਚ ਰਿਹਾ ਸੀ।

punjab

ਮਾਮਲਾ ਲੁਧਿਆਣੇ ਦਾ ਹੈ ਜਿਥੇ ਪੁਲਿਸ ਮੁਲਾਜ਼ਮ ਲੜਕੀ ਦੀ ਚੋਰੀ ਛਿਪੇ ਤਸਵੀਰ ਲੈ ਰਿਹਾ ਸੀ। ਪਰ ਮੌਕੇ ‘ਤੇ ਹੀ ਉਸ ਦੇ ਭਰਾ ਨੇ ਉਸਨੂੰ ਇਹ ਹਰਕਤ ਕਰਦੇ ਵੇਖ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਹੰਗਾਮਾਂ ਕਰ ਦਿੱਤਾ। ਜਿਵੇਂ ਰੌਲਾ ਵੱਧਣ ਲੱਗਾ ਮੁਲਾਜ਼ਮ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਕੰਟਰੋਲ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ‘ਤੇ ਪੁੱਜੀ ਅਤੇ ਮੁਲਾਜ਼ਮ ਨੂੰ ਨਾਲ ਥਾਣੇ ਲੈ ਗਈ।

punjab

ਜਾਣਕਾਰੀ ਅਨੁਸਾਰ ਲੜਕੀ ਰਾਮ ਚੈਰੀਟੇਬਲ ਦੇ ਬਾਹਰ ਮੈਡਿਕਲ ਸਟੋਰ ‘ਤੇ ਦਵਾਈ ਲੈ ਰਹੀ ਸੀ। ਜਿਸ ਥਾਂ ਤੋਂ ਲੜਕੀ ਦਵਾਈ ਲੈ ਰਹੀ ਸੀ ਉਥੇ ਬਿਜਲੀ ਬੋਰਡ ਦਾ ਪੁਲਿਸ ਮੁਲਾਜ਼ਮ ਵੀ ਖੜ੍ਹਾ ਸੀ ਤੇ ਉਹ ਚੋਰੀ ਲੜਕੀ ਦੀ ਫੋਟੋ ਖਿਚ ਰਿਹਾ ਸੀ। ਜਿਸ ਨੂੰ ਲੜਕੀ ਦੇ ਭਰਾ ਨੇ ਵੇਖ ਲਿਆ ਤੇ ਉਸ ਨੇ ਰੌਲਾ ਪਾ ਦਿੱਤਾ। ਲੋਕਾਂ ਨੇ ਉਥੇ ਹੀ ਉਸ ਨੂੰ ਫੜ ਲਿਆ। ਲੋਕਾਂ ਨੇ ਪੁਲਿਸ ਵਾਲੇ ਦਾ ਮੋਬਾਇਲ ਲੈ ਲਿਆ ਜਿਸ ‘ਚ ਲੜਕੀ ਦੀਆਂ ਤਸਵੀਰਾਂ ਸਨ ਪਰ ਉਸ ਨੇ ਮੋਬਾਈਲ ਦਾ ਪਾਸਵਰਡ ਨਹੀਂ ਦੱਸਿਆ।

punjab

ਇਸ ਪੂਰੇ ਮਾਮਲੇ ਦੀ ਵੀਡੀਓ ਕਿਸੇ ਨੇ ਬਣਾ ਲਈ ਸੀ ਤੇ ਹੁਣ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਪੁਲਿਸ ਨੇ ਮੌਕੇ ‘ਤੇ ਪੁਜ ਕੇ ਕਾਰਵਾਈ ਕਰਦਿਆਂ ਉਸ ਪੁਲਿਸ ਮੁਲਾਜ਼ਮ ਨੂੰ ਥਾਣੇ ਲੈ ਗਈ ਪਰ ਉਸ ਦੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ

punjab