Tuesday , September 21 2021

ਪੁਲਸ ਨੇ ਇਥੇ ਮਾਰਿਆ ਅਚਾਨਕ ਛਾਪਾ: ਹੱਥ ਲਗਾ ਇਹ ਇਹ ਕੁਝ – ਤਾਜਾ ਵੱਡੀ ਖਬਰ


ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ, ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਤਾਂ ਜੋ ਸ਼ਰਾਰਤੀ ਅਨਸਰ ਕਿਸੇ ਵੀ ਅ-ਣ-ਸੁ-ਖਾ-ਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਲੋਕਾਂ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਵੀ ਮਨੋਰੰਜਨ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਏਸ ਲਈ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਪੁਲਿਸ ਵੱਲੋਂ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ।

ਕਈ ਵਾਰ ਬਹੁਤ ਸਾਰੇ ਸ਼ਰਾਰਤੀ ਅਨਸਰ ਇਹੋ ਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ। ਜਿੱਥੇ ਉਹ ਕੁਝ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣਾ ਫਾਇਦਾ ਕਰ ਸਕਣ। ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਇੱਕ ਜਗਾਹ ਤੇ ਛਾਪਾ ਮਾ-ਰਿ-ਆ ਗਿਆ ਹੈ। ਜਿੱਥੇ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੰਜਾਬ ਪੁਲਸ ਵੱਲੋਂ ਸ਼-ਰਾ-ਬ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਜਗ੍ਹਾ ਤੇ ਛਾਪੇ ਮਾ-ਰੇ ਜਾ ਰਹੇ ਹਨ।

ਇਨ੍ਹਾਂ ਛਾਪਿਆਂ ਦੇ ਤਹਿਤ ਹੀ ਸਮਾਣਾ ਪੁਲਿਸ ਵੱਲੋ ਦੋ ਜਗ੍ਹਾ ਤੇ ਮਾਰੇ ਗਏ ਛਾਪਿਆਂ ਦੌਰਾਨ 80 ਲੀਟਰ ਲਾਹਣ, ਗੈਰ ਕਾਨੂੰਨੀ ਤਰੀਕੇ ਨਾਲ ਤਿਆਰ 8 ਸ਼-ਰਾ-ਬ ਦੀਆਂ ਬੋਤਲਾਂ, ਦੋ ਚਾਲੂ ਭੱਠੀਆ, ਤੇ ਸ਼-ਰਾ-ਬ ਬਣਾਉਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਘਟਨਾ ਪਿੰਡ ਮਰੋੜੀ ਅਤੇ ਪਿੰਡ ਸੋਧੇਵਾਲ ਤੋਂ ਸਾਹਮਣੇ ਆਈ ਹੈ। ਪਿੰਡ ਮਰੌੜੀ ਵਿਚ ਗੁਪਤ ਸੂਚਨਾ ਦੇ ਆਧਾਰ ਤੇ ਏ ਐਸ ਆਈ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ , ਮੱਲ ਸਿੰਘ ਦੇ ਖੇਤਾ ਵਿੱਚ ਚੱਲ ਰਹੀ ਸ਼ਰਾਬ ਦੀ ਚਾਲੂ ਭੱਠੀ ਤੇ ਛਾਪਾ ਮਾਰਿਆ ਗਿਆ।

ਇਸ ਥਾਂ ਤੋਂ ਦੋ-ਸ਼ੀ ਨੂੰ 30 ਲੀਟਰ ਲਾਹਣ, 4 ਸ਼-ਰਾ-ਬ ਦੀਆਂ ਬੋਤਲਾਂ ਸਮੇਤ ਕਾਬੂ ਕੀਤਾ ਗਿਆ ਹੈ। ਦੂਜੀ ਘਟਨਾ ਪਿੰਡ ਸੋਧੇਵਾਲ ਵਿੱਚ ਏ ਐਸ ਆਈ ਸੁਖਜਿੰਦਰ ਸਿੰਘ ਵੱਲੋਂ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ਤੇ ਛਾਪਾ ਮਾਰ ਕੇ ਆਰੋਪੀ ਪੱਪੂ ਸਿੰਘ ਦੇ ਘਰ ਤੋਂ ਚਾਲੂ ਭੱਠੀ, 50 ਲੀਟਰ ਲਾਹਣ, 4 ਬੋਤਲਾਂ ਨਜਾਇਜ਼ ਸ਼ਰਾਬ , ਸਮੇਤ ਆਰੋਪੀ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਕੇ ਦੋਹਾਂ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਥਾਣਾ ਸਦਰ ਮੁਖੀ ਅੰਕੁਰਦੀਪ ਸਿੰਘ ਵੱਲੋਂ ਦਿੱਤੀ ਗਈ ਹੈ।