Friday , October 7 2022

ਪੁਰਾਣੀਆਂ ਗੱਡੀਆਂ ਕਾਰਾਂ ਵਾਲਿਆਂ ਲਈ ਕੇਂਦਰ ਤੋਂ ਆ ਰਹੀ ਹੈ ਇਹ ਵੱਡੀ ਖਬਰ – ਸਰਕਾਰ ਕਰਨ ਲੱਗੀ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਲੋਕਾਂ ਵੱਲੋਂ ਯਾਤਰਾਂ ਕਰਨ ਲਈ ਆਪਣੇ ਵਾਹਨ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਸਦਕਾ ਪ੍ਰਵਾਰ ਅਸਾਨੀ ਨਾਲ ਆਪਣੀ ਮੰਜਲ ਤੱਕ ਪਹੁੰਚ ਸਕਦਾ ਹੈ। ਉਥੇ ਹੀ ਆਵਾਜਾਈ ਦੇ ਸਾਧਨਾ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਜਿੱਥੇ ਕੁੱਝ ਸਮਾਂ ਬੀਤ ਜਾਣ ਤੋਂ ਬਾਅਦ ਪੁਰਾਣੇ ਵਾਹਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਉਥੇ ਹੀ ਇਨ੍ਹਾਂ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿਸ ਨਾਲ ਇਨਸਾਨ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ। ਅਜਿਹਾ ਵਾਤਾਵਰਣ ਇਹਨੀਂ ਦਿਨੀਂ ਦਿੱਲੀ ਵਿਚ ਦੇਖਿਆ ਜਾ ਰਿਹਾ ਹੈ ਜਿਥੇ ਪ੍ਰਦੂਸ਼ਣ ਦੇ ਕਾਰਨ ਸਰਕਾਰ ਵੱਲੋਂ ਵਿਦਿਅਕ ਅਦਾਰਿਆਂ, ਦਫਤਰਾਂ ਅਤੇ ਨਿਰਮਾਣ ਅਧੀਨ ਕੰਮ ਤੇ ਰੋਕ ਲਗਾ ਦਿਤੀ ਗਈ ਹੈ।

ਹੁਣ ਪੁਰਾਣੀਆਂ ਗੱਡੀਆਂ ਕਾਰਾਂ ਵਾਲਿਆਂ ਲਈ ਕੇਂਦਰ ਸਰਕਾਰ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਇਹ ਕੰਮ ਕਰਨ ਲੱਗੀ ਹੈ। ਮੰਗਲਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੁਰਾਣੇ ਵਾਹਨਾਂ ਦੇ ਬਦਲੇ ਨਵੀਆਂ ਗੱਡੀਆਂ ਲੈਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਟੈਕਸ ਸਬੰਧਤ ਰਿਆਇਤਾਂ ਦੇਣ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਥੇ ਹੀ ਰਾਸ਼ਟਰੀ ਵਾਹਨ ਕਬਾੜ ਨੀਤੀ ਦੇ ਤਹਿਤ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਬਦਲਣ ਤੋਂ ਬਾਅਦ ਨਵੇਂ ਵਾਹਨ ਖਰੀਦੇ ਜਾ ਸਕਣਗੇ।

ਇਸ ਯੋਜਨਾ ਬਾਰੇ ਅੰਤਿਮ ਫੈਸਲਾ ਵਿੱਤ ਅਤੇ ਜੀਐਸਟੀ ਡਿਪਾਰਟਮੈਂਟ ਵੱਲੋਂ ਕੀਤਾ ਜਾਵੇਗਾ। ਇਸ ਨੀਤੀ ਦੇ ਤਹਿਤ ਹੀ 10 ਤੋਂ 12 ਪ੍ਰਤੀਸ਼ਤ ਤੱਕ ਵਿਕਰੀ ਨੂੰ ਵਧਾ ਦਿੱਤਾ ਜਾਵੇਗਾ। ਜਿਸ ਸਦਕਾ ਲੋਕ ਅਸਾਨੀ ਨਾਲ ਆਪਣੀਆਂ ਗੱਡੀਆਂ ਨੂੰ ਬਦਲ ਸਕਣਗੇ ਅਤੇ ਇਸ ਯੋਜਨਾ ਦੇ ਸਦਕਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਨੂੰ ਖਤਮ ਕੀਤਾ ਜਾਵੇਗਾ। ਜਿੱਥੇ ਸਰਕਾਰ ਵੱਲੋਂ ਕਬਾੜ ਨੀਤੀ ਦੇ ਤਹਿਤ ਮਰੂਤੀ ਸਜੂਕੀ ਅਤੇ ਕਬਾੜ ਅਤੇ ਪੁੰਨ ਚੱਕਰਣ ਸੁਵਿਧਾ ਕੇਂਦਰ ਦਾ ਉਦਘਾਟਨ ਕੀਤਾ ਗਿਆ ਹੈ।

ਇਸ ਤਰ੍ਹਾਂ ਹੀ ਹਰ ਜ਼ਿਲੇ ਵਿੱਚ ਘੱਟੋ-ਘੱਟ ਤਿੰਨ ਚਾਰ ਕਬਾੜ ਕੇਂਦਰ ਸਥਾਪਤ ਕਰ ਦਿੱਤੇ ਜਾਣਗੇ। ਅਤੇ ਆਉਣ ਵਾਲੇ ਦੋ ਤਿੰਨ ਸਾਲਾਂ ਦੌਰਾਨ 200 ਤੋਂ 300 ਤਕ ਕਬਾੜ ਕੇਂਦਰ ਬਣਾ ਦਿੱਤੇ ਜਾਣਗੇ । ਇਸ ਕਬਾੜ ਨੀਤੀ ਦੇ ਤਹਿਤ ਅਰਥ-ਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਅਤੇ ਕੱਚਾ ਮਾਲ ਵਧੇਰੇ ਪ੍ਰਾਪਤ ਹੋਣ ਕਾਰਨ ਉਤਪਾਦਨ ਦੀ ਕੀਮਤ ਵਿੱਚ ਕਮੀ ਆ ਸਕਦੀ ਹੈ। ਉੱਥੇ ਹੀ ਸਰਕਾਰ ਵੱਲੋਂ ਇਸ ਯੋਜਨਾ ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਜ ਵਿੱਚ ਪੁਰਾਣੇ ਵਾਹਨਾਂ ਨੂੰ ਕਬਾੜ ਵਿੱਚ ਬਦਲ ਕੇ ਨਵੀਆਂ ਗੱਡੀਆਂ ਖਰੀਦਣ ਵਾਲੇ ਲੋਕਾਂ ਨੂੰ 25 ਫੀਸਦੀ ਛੋਟ ਵੀ ਦਿੱਤੀ ਜਾਵੇਗੀ।