Sunday , September 25 2022

ਪਿਓ-ਪੁੱਤ ਨੇ ਘਰ ਦੀ ਇੱਜ਼ਤ ਨੂੰ ਹੀ ਕਰ ਦਿੱਤਾ ਤਾਰ-ਤਾਰ, ਲੜਕੀ ਉਠਾ ਚੁੱਕੀ ਹੈ ਇਹ ਕਦਮ…

ਲਖਨਊ : ਉਤਰ- ਪ੍ਰਦੇਸ਼ ਇੱਕ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ਨੇ ਹਰ ਰਿਸ਼ਤੇ ਨੂੰ ਸ਼ਰਮਸਾਰ ਕੀਤਾ ਹੈ। ਇਹ ਘਟਨਾ ਬਾਰੇ ਸੁਣ ਕੇ ਪਿਆਰ ਕਰਨ ਵਾਲੇ ਲੋਕਾਂ ਦੀ ਰੂਹ ਕੰਬ ਜਾਵੇਗੀ। ਉਤਰ ਪ੍ਰਦੇਸ਼ ਦੇ ਮੇਰਠ ‘ਚ ਇੱਕ ਲੜਕੀ ਨੂੰ ਆਪਣੇ ਪ੍ਰੇਮੀ ਨਾਲ ਤੀਜੀ ਵਾਰ ਘਰ ਤੋਂ ਭੱਜਣ ਦੀ ਸਜ਼ਾ ਦੇਣ ਲਈ ਉਸਦੇ ਪਿਤਾ ਅਤੇ ਭਰਾ ਤੇ ਦੋ ਹੋਰ ਰਿਸ਼ਤੇਦਾਰਾਂ ਨੇ ਲੜਕੀ ਦਾ ਗੈਂਗਰੇਪ ਕਰ ਦਿੱਤਾ।

21 ਸਾਲਾਂ ਪੀੜਤ ਲੜਕੀ ਦੇ ਨਾਲ ਉਸਦੇ ਹੀ ਪਿਤਾ ਅਤੇ ਭਰਾ ਨੇ ਇਸ ਲਈ ਰੇਪ ਕਰ ਦਿੱਤਾ ਤਾਂ ਕਿ ਉਹ ਆਪਣਾ ਗਰਭਪਾਤ ਕਰਵਾ ਲਏ। ਪੀੜਤ ਅਕਤੂਬਰ ‘ਚ 32 ਸਾਲਾਂ ਲੜਕੇ ਦੇ ਨਾਲ ਭੱਜੀ। ਇਸ ਵਾਰ ਪਰਿਵਾਰ ਵਾਲਿਆ ਨੇ ਲੜਕੀ ਨੂੰ ਇੱਕ ਨਰਸਿੰਗ ਹੋਮ ‘ਚ ਲੱਭ ਲਿਆ ਅਤੇ ਉਥੇ ਹੀ ਲੜਕੀ ਨਾਲ ਗੈਂਗਰੇਪ ਕੀਤਾ।

ਪੀੜਤ ਲੜਕੀ ਨੇ ਦੱਸਿਆ ਕਿ ਉ ਜੁਲਾਈ ‘ਚ 2 ਵਾਰ ਘਰ ਤੋਂ ਭੱਜ ਚੁੱਕੀ ਹੈ। ਦੋਵਾਂ ਵਾਰ ਹੀ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਵਿਅਕਤੀ ਖਿਲਾਫ਼ ਅਪਹਰਣ ਦਾ ਮਾਮਲਾ ਦਰਜ ਕਰ ਦਿੱਤਾ ਸੀ ਅਤੇ ਦੋਵੇ ਹੀ ਵਾਰ ਲੜਕੀ ਨੇ ਕੋਰਟ ‘ਚ ਕਿਹਾ ਕਿ ਉਹ ਆਪਣੀ ਮਰਜੀ ਨਾਲ ਗਈ ਸੀ ਅਤੇ ਕੋਰਟ ਨੇ ਦੋਵਾਂ ਨੂੰ ਬਰੀ ਕਰ ਦਿੱਤਾ।

 

ਪਰ ਤੀਸਰੀ ਵਾਰ ਪੀੜਤ ਅਕਤੂਬਰ ‘ਚ ਫਿਰ ਉਸੇ ਵਿਅਕਤੀ ਨਾਲ ਭੱਜ ਗਈ। ਹੈਰਾਨ ਕਰਨ ਵਾਲੀ ਇਹ ਹੈ ਕਿ ਲੜਕੀ ਜਿਸ ਵਿਅਕਤੀ ਨਾਲ ਭੱਜਦੀ ਸੀ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਇਸ ਵਾ ਫਿਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ‘ਚ ਮਾਮਲਾ ਦਰਜ ਕਰਵਾ ਦਿੱਤਾ। ਪਰ ਇਸ ਵਾਰ ਪੀੜਤ ਲੜਕੀ ਨੇ ਕੋਰਟ ‘ਚ ਜਾ ਕੇ ਆਪਣੇ ਪਿਤਾ ਅਤੇ ਭਰਾ ਅਤੇ ਦੋ ਹੋਰ ਰਿਸ਼ਤੇਦਾਰਾਂ ਦੇ ਖਿਲਾਫ਼ ਗੈਂਗਰੇਪ ਦਾ ਦੋਸ਼ ਲਗਾਇਆ ਹੈ।

 

ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਸ਼ੀ ਵਿਆਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਰ ਦੂਸਰੇ ਪਾਸੇ ਲੜਕੀ ਦੀ ਮਾਂ ਕਹਿਣਾ ਹੈ ਕਿ ਉਸ ਦਾ ਪਤੀ ਅਤੇ ਬੇਟਾ ਬੇਕਸੂਰ ਹਨ। ਮਾਂ ਨੇ ਲੜਕੀ ‘ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਲੜਕੀ ਨੇ ਉਸ ਲੜਕੇ ਦੇ ਕਹਿਣ ‘ਤੇ ਉਸ ਦੇ ਪਤੀ ਅਤੇ ਬੇਟੇ ਇਹ ਝੂਠਾ ਇਲਜ਼ਾਮ ਲਗਾਇਆ ਹੈ।


ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਪੁਲਿਸ ਬੂਥ ਦੇ ਅੰਦਰ ਇੱਕ ਨੌਜਵਾਨ ਵੱਲੋਂ ਇੱਕ ਪਾਗਲ ਔਰਤ ਦੇ ਨਾਲ ਕਥਿਤ ਤੌਰ ‘ਤੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੋਸ਼ੀ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਫੜ ਕੇ ਉਸ ਦੀ ਮਾਰਕੁੱਟ ਕਰ ਦਿੱਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।

ਇਹ ਘਟਨਾ ਮਾਮਲਾ ਹਸਨਗੰਜ ਪੁਲਿਸ ਬੂਥ ਖੇਤਰ ਵਿਚ ਵਾਪਰੀ ਸੀ। ਲੋਕਾਂ ਨੂੰ ਭੜਕਿਆ ਹੋਇਆ ਦੇਖ ਕੇ ਕਿਸੇ ਤਰ੍ਹਾਂ ਪੁਲਿਸ ਪੀੜਤ ਨੂੰ ਆਪਣੇ ਨਾਲ ਲੈ ਗਈ ਸੀ। ਪੁਲਿਸ ਨੇ ਥਾਣੇ ਵਿਚ ਘਟਨਾ ਦੀ ਰਿਪੋਰਟ ਦਰਜ ਕਰਨ ਵਿਚ ਵੀ ਘੰਟੇ ਭਰ ਤੱਕ ਟਾਲ ਮਟੋਲ ਕੀਤੀ ਸੀ। ਇੱਕ ਸਥਾਨਕ ਸਮਾਜ ਸੇਵੀ ਔਰਤ ਨੇ ਚਸ਼ਮਦੀਦ ਦੇ ਤੌਰ ‘ਤੇ ਲਿਖਤੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਨੇ ਰੇਪ ਦੀ ਰਿਪੋਰਟ ਦਰਜ ਕੀਤੀ ਸੀ।

 

ਇਸ ਮਾਮਲੇ ਵਿਚ ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਕਈ ਮਹੀਨੇ ਤੋਂ ਡਾਲੀਗੰਜ ਸਟੇਸ਼ਨ ਦੇ ਆਸਪਾਸ ਘੁੰਮਦੀ ਦੇਖੀ ਜਾਂਦੀ ਸੀ। ਉਹ ਅਕਸਰ ਰਾਤ ਨੂੰ ਸੀਤਾਪੁਰ ਰੋਡ ਸਥਿਤ ਕ੍ਰਾਸਿੰਗ ਵਾਲੇ ਚੌਰਾਹੇ ‘ਤੇ ਬਣੇ ਪੁਲਿਸ ਬੂਥ ‘ਚ ਜਾ ਕੇ ਸੌਂ ਜਾਂਦੀ ਸੀ। ਰਾਤ ਕਰੀਬ 11 ਵਜੇ ਨਿਰਾਲਾਨਗਰ ਨਿਵਾਸੀ ਸਫ਼ਾਈ ਕਰਮੀ ਰਾਹੁਲ ਵਾਲਮੀਕਿ ਬੂਥ ਦੇ ਕੋਲ ਪਹੁੰਚਿਆ। ਉਸ ਸਮੇਂ ਮਹਿਲਾ ਬੂਥ ਦੇ ਬਾਹਰ ਫੁੱਟਪਾਥ ‘ਤੇ ਸੌਂ ਰਹੀ ਸੀ। ਚਸ਼ਮਦੀਦਾਂ ਦੇ ਮੁਤਾਬਕ ਰਾਹੁਲ ਨੇ ਬਿਸਕੁਟ ਖਿਲਾਉਣ ਦੇ ਬਹਾਨੇ ਉਸ ਨੂੰ ਬੂਥ ਦੇ ਅੰਦਰ ਬੁਲਾਇਆ ਪਰ ਪੀੜਤਾ ਨੇ ਇਨਕਾਰ ਕਰ ਦਿੱਤਾ ਸੀ।

 

ਇਸ ਤੋਂ ਬਾਅਦ ਦੋਸ਼ੀ ਹੈਵਾਨ ਪੈਰ ਫੜ ਕੇ ਔਰਤ ਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਲੈ ਗਿਆ ਸੀ। ਔਰਤ ਦਾ ਮੂੰਹ ਬੰਦ ਕਰਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸੇ ਦੌਰਾਨ ਆਪਣੇ ਬੱਚੇ ਦੇ ਨਾਲ ਉਥੋਂ ਲੰਘ ਰਹੀ ਸਮਾਜ ਸੇਵੀ ਹੁਸਨਆਰਾ ਮਹਿਲਾ ਦੀ ਚੀਕ ਸੁਣ ਕੇ ਬੂਥ ਦੇ ਕੋਲ ਪਹੁੰਚੀ ਤਾਂ ਮੰਜ਼ਰ ਦੇਖ ਕੇ ਰੌਲਾ ਪਾ ਦਿੱਤਾ ਸੀ। ਉਨ੍ਹਾਂ ਦੇ ਰੌਲਾ ਪਾਉਣ ‘ਤੇ ਸਥਾਨਕ ਲੋਕ ਇਕੱਠੇ ਹੋ ਗਏ ਸਨ ਅਤੇ ਰਾਹੁਲ ਨੂੰ ਫੜ ਲਿਆ ਸੀ। ਲੋਕਾਂ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।