Tuesday , August 9 2022

ਪਰਮਾਣੂ ਬੰਬਾਂ ਨਾਲ ਹੋਵੇਗਾ ਵੱਡਾ ਨੁਕਸਾਨ

ਪਰਮਾਣੂ ਬੰਬਾਂ ਨਾਲ ਹੋਵੇਗਾ ਵੱਡਾ ਨੁਕਸਾਨ

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ। ਇਸ ਕਰਕੇ ਲਗਾਤਾਰ ਯੁੱਧ ਦਾ ਮਾਹੌਲ ਬਣ ਰਿਹਾ ਹੈ। ਉੱਤਰ ਕੋਰੀਆ ਨੇ ਇੱਕ ਵਾਰ ਫਿਰ ਅਮਰੀਕਾ ਨੂੰ ਲਲਕਾਰ ਕੇ ਇਸ ਦਾ ਸਬੂਤ ਦੇ ਦਿੱਤਾ ਹੈ। ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਉੱਤਰੀ ਕੋਰੀਆ ਨੂੰ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ। ਉਸ ਉੱਤੇ ਉੱਤਰੀ ਕੋਰੀਆ ਦਾ ਜਵਾਬ ਆਇਆ

ਹੈ। ਉੱਤਰ ਕੋਰੀਆ ਦੇ ਵਿਦੇਸ਼ ਮੰਤਰੀ ਨੇ ਟਰੰਪ ਦੀ ਧਮਕੀ ਨੂੰ ਕੁੱਤੇ ਦੇ ਭੌਂਕਣ ਵਰਗਾ ਦੱਸਿਆ ਹੈ।
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ-ਯੋਂਗ ਹੋ ਨੇ ਕਿਹਾ ਹੈ ਕਿ ਅਮਰੀਕਾ ਦੀ ਧਮਕੀ ਕੁੱਤੇ ਦੇ ਭੌਂਕਣ ਦੀ ਆਵਾਜ਼ ਤੋਂ ਵਧੇਰੇ ਕੁਝ ਵੀ ਨਹੀਂ ਹੈ

 

 

ਜੇਕਰ ਟਰੰਪ ਸੋਚਦਾ ਹੈ ਕਿ ਉਹ ਕੁੱਤੇ ਦੇ ਭੌਂਕਣ ਦੀ ਆਵਾਜ਼ ਨਾਲ ਸਾਨੂੰ ਡਰਾ ਦੇਵੇਗਾ ਤਾਂ ਇਹ ਗਾਲਤਫਹਿਮੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਅਮਰੀਕਾ ਦੀ ਧਮਕੀ ਤੋਂ ਡਰਨ ਵਾਲਾ ਨਹੀਂ। ਅਮਰੀਕਾ ਦੇ ਰਾਸ਼ਟਰਪਤੀ ਡਾਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਵਿੱਚ ਉੱਤਰੀ ਕੋਰੀਆ ਖਿਲਾਫ ਬਹੁਤ ਸਖਤ ਭਾਸ਼ਾ ਦਾ ਇਸਤੇਮਾਲ ਕੀਤਾ ਸੀ।

ਉਨ੍ਹਾਂ ਨੇ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦੇਣ ਦੀ ਚੇਤਾਵਨੀ ਦਿੱਤੀ ਤੇ ਉੱਥੋਂ ਦੇ ਸ਼ਾਸਕਾਂ ਨੂੰ ਅਪਰਾਧੀਆਂ ਦਾ ਗਰੋਹ ਦੱਸਿਆ।

ਅਮਰੀਕਾ ਕੇ ਉੱਤਰੀ ਕੋਰੀਆ ਦੀ ਵਜ੍ਹਾ ਨਾਲ ਦੁਨੀਆ ਹੋਰ ਜੰਗ ਦੀ ਦਹਿਲੀਜ਼ ‘ਤੇ ਖੜ੍ਹੀ ਹੈ। ਦੁਨੀਆ ਦਾ ਮਾਹੌਲ ਇਸ ਵਕਤ ਬੇਹੱਦ ਤਣਾਅਪੂਰਨ ਹੈ। ਨਾ ਤਾਂ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਹੀ ਮੰਨ ਰਿਹਾ ਹੈ ਤੇ ਨਾ ਹੀ ਅਮਰੀਕਾ ਰਾਸ਼ਟਰਪਤੀ ਟਰੰਪ ਦੀਆਂ ਹਮਲਾ ਕਰਨ ਦੀਆਂ ਧਮਕੀਆਂ ਥਮ ਰਹੀਆਂ ਹਨ। ਸੰਯੁਕਤ ਰਾਸ਼ਟਰ ਵਿੱਚ ਟਰੰਪ ਨੇ ਤਾਂ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਚੇਤਾਵਨੀ ਦੇ ਦਿੱਤੀ ਪਰ ਸੁਵਾਲ ਇਹ ਹੈ ਕਿ ਕੀ ਸੱਚਮੁੱਚ ਉੱਤਰੀ ਕੋਰੀਆ ‘ਤੇ ਹਮਲਾ ਕਰਨ ਦਾ ਆਦੇਸ਼ ਦੇ ਸਕਦੇ ਹਨ।

ਇਹ ਸਵਾਲ ਇਸ ਲਈ ਉੱਠ ਰਿਹਾ ਹੈ, ਕਿਉਂਕਿ ਸੰਯੁਕਤ ਰਾਸ਼ਟਰ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦਾ ਉਨ੍ਹਾਂ ਦੇ ਹੀ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਉਨ੍ਹਾਂ ਦੇ ਬਿਆਨ ਨੂੰ ਬੇਹੱਦ ਖ਼ਤਰਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਬਹੁਤ ਖ਼ਤਰਨਾਕ ਸੀ। ਇਹ ਅਜਿਹਾ ਸੰਦੇਸ਼ ਨਹੀਂ ਸੀ ਜੋ ਦੁਨੀਆ ਦੇ ਮਹਾਨ ਰਾਸ਼ਟਰ ਦੇ ਨੇਤਾ ਨੂੰ ਦੇਣਾ ਚਾਹੀਦਾ ਸੀ। ਉਧਰ ਟਰੰਪ ਨੇ ਉੱਤਰ ਕੋਰੀਆ ਨੂੰ ਧਮਕੀ ਦਿੱਤੀ। ਇਧਰ ਉੱਤਰੀ ਕੋਰੀਆ ਤੋਂ ਕਰੀਬ 2 ਹਾਜ਼ਰ ਕਿਲੋਮੀਟਰ ਦੂਰ ਰੂਸ ਤੇ ਚੀਨ ਨੇ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ। ਅਜਿਹਾ ਲੱਗ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਮਿਲਕੇ ਯੁੱਧ ਦੀਆਂ ਤਿਆਰੀਆਂ ਵਿੱਚ ਲੱਗ ਗਈਆਂ ਹੋਣ।