Sunday , September 25 2022

ਪਤਨੀ ਸਵੇਰੇ ਜਲਦੀ ਨਾ ੳੁੱਠੀ ਤਾਂ ਪਤੀ ਨੇ ਦੇਖੋ ਕੀ ਕਰ ਦਿੱਤਾ .. ਹੱਦ ਹੋ ਗੲੀ .. ਆਹ ਤਾਂ ..

ਪਤਨੀ ਸਵੇਰੇ ਜਲਦੀ ਨਾ ੳੁੱਠੀ ਤਾਂ ਪਤੀ ਨੇ ਦੇਖੋ ਕੀ ਕਰ ਦਿੱਤਾ .. ਹੱਦ ਹੋ ਗੲੀ .. ਆਹ ਤਾਂ ..

ਉੱਤਰ ਪ੍ਰਦੇਸ਼ ਤੋਂ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੂੰ ਉਸ ਦੇ ਪਤੀ ਨੇ ਸਿਰਫ ਇਸ ਲਈ ਤਲਾਕ ਦੇ ਦਿੱਤਾ ਕਿ ਉਹ ਸਵੇਰੇ ਜਾਗਣ ਵਿੱਚ ਦੇਰੀ ਕਰਦੀ ਹੈ। ਇੰਨਾ ਹੀ ਨਹੀਂ ਉਸ ਨੇ ਔਰਤ ਨੂੰ ਘਰੋਂ ਕੱਢ ਦਿੱਤਾ ਤੇ ਜਿੰਦਰਾ ਮਾਰ ਕੇ ਆਪ ਵੀ ਫਰਾਰ ਹੋ ਗਿਆ ਹੈ।ਸਵੇਰੇ ਜਾਗਣ 'ਚ ਦੇਰੀ ਹੋਣ ਤੋਂ ਹਰਖੇ ਪਤੀ ਨੇ ਦਿੱਤਾ ਪਤਨੀ ਨੂੰ ਤਲਾਕ, ਕਰਵਾਇਆ ਸੀ ਪ੍ਰੇਮ ਵਿਆਹ

ਇਹ ਮਾਮਲਾ ਅਜੀਮਨਗਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨਗਲੀਆ ਆਕਿਲ ਦਾ ਹੈ। ਜਿਉਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਤੁਰੰਤ ਹਰਕਤ ਵਿੱਚ ਆ ਗਈ। ਪੁਲਿਸ ਪੀੜਤਾ ਨੂੰ ਲੈ ਕੇ ਉਸ ਦੇ ਘਰ ਪਹੁੰਚੀ ਤੇ ਜਿੰਦਰਾ ਤੋੜ ਕੇ ਉਸ ਦੇ ਘਰ ਵਿੱਚ ਵਾਪਸ ਦਾਖ਼ਲ ਹੋਣ ਵਿੱਚ ਮਦਦ ਕੀਤੀ।

ਗੁਲਅਫ਼ਸ਼ਾ ਦਾ ਨਿਕਾਹ ਛੇ ਮਹੀਨੇ ਪਹਿਲਾਂ ਇਸੇ ਪਿੰਡ ਦੇ ਕਾਸਿਮ ਨਾਲ ਹੋਇਆ ਸੀ। ਪ੍ਰੇਮ ਪ੍ਰਸੰਗ ਤੋਂ ਬਾਅਦ ਹੋਏ ਇਸ ਵਿਆਹ ਵਿੱਚ ਕੁਝ ਹੀ ਦਿਨਾਂ ਬਾਅਦ ਖਟਾਸ ਆ ਗਈ। ਇਲਜ਼ਾਮ ਹਨ ਕਿ ਨਿੱਤ ਦਿਨ ਕਾਸਿਮ ਬਿਨਾ ਵਜ੍ਹਾ ਤੋਂ ਉਸ ਨਾਲ ਕੁੱਟਮਾਰ ਵੀ ਕਰਨ ਲੱਗਾ। ਸੋਮਵਾਰ ਸਵੇਰੇ ਕਿਸੇ ਗੱਲ ‘ਤੇ ਦੋਵਾਂ ਦੀ ਤਕਰਾਰ ਹੋ ਗਈ ਤੇ ਕਾਸਿਮ ਨੇ ਪਤਨੀ ਦੀ ਬੁਰੀ ਤਰ੍ਹਾਂ ਮਾਰਕੁੱਟ ਕਰ ਦਿੱਤੀ। ਗੁਆਂਢੀਆਂ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ।

ਅਗਲੇ ਦਿਨ ਜਦੋਂ ਉਹ ਦੇਰੀ ਨਾਲ ਉੱਠੀ ਤਾਂ ਸ਼ੌਹਰ ਤਾਂ ਆਪਣੇ ਕੱਪੜਿਆਂ ‘ਚੋਂ ਬਾਹਰ ਹੋ ਗਿਆ। ਉਸ ਨੇ ਗੁਲਅਫਸ਼ਾ ਨੂੰ ਤਿੰਨ ਤਲਾਕ ਦੇ ਕੇ ਘਰੋਂ ਕੱਢ ਦਿੱਤਾ। ਲਵ ਮੈਰਿਜ ਕਾਰਨ ਉਸ ਨੇ ਆਪਣੇ ਪਰਿਵਾਰ ਦੀ ਨਾਰਾਜ਼ਗੀ ਸਹੇੜ ਲਈ ਸੀ, ਇਸ ਲਈ ਉਹ ਪੁਲਿਸ ਕੋਲ ਮਦਦ ਲਈ ਪਹੁੰਚੀ।

ਹਾਲਾਂਕਿ, ਔਰਤ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕਰਨ ਦੀ ਗੱਲ ਕਹਿੰਦਿਆਂ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ। ਅਜੀਮਨਗਰ ਥਾਣਾ ਮੁਖੀ ਸੰਜੇ ਯਾਦਵ ਨੇ ਕਿਹਾ ਕਿ ਜੇਕਰ ਪੀੜਤਾ ਸ਼ਿਕਾਇਤ ਦਰਜ ਕਰਵਾਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।