Wednesday , May 12 2021

ਪਤਨੀ ਨੇ ਪਤੀ ਨੂੰ ਪਹਿਲਾਂ ਕੀਤਾ ਨਸ਼ੇ ‘ਚ ਧੁੱਤ, ਫਿਰ ਸੂਏ ਨਾਲ ਕੀਤੇ ਸੀਨੇ ‘ਤੇ ਕਈ ਵਾਰ, ਜਾਣੋ ਕਿਉਂ!

ਪਤਨੀ ਨੇ ਪਤੀ ਨੂੰ ਪਹਿਲਾਂ ਕੀਤਾ ਨਸ਼ੇ ‘ਚ ਧੁੱਤ, ਫਿਰ ਸੂਏ ਨਾਲ ਕੀਤੇ ਸੀਨੇ ‘ਤੇ ਕਈ ਵਾਰ, ਜਾਣੋ ਕਿਉਂ!

Blind murder traced in Malerkotla, murderer dancer, others arrested: ਮਲੇਰਕੋਟਲਾ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੁਬਈ ਤੋਂ ਵਾਪਸ ਪਰਤੀ ‘ਇੱਕ ਕਾਤਲ ਡਾਂਸਰ’, ਉਸਦੇ ਭਰਾ ਅਤੇ ਉਸਦੇ ਭਰਾ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਡਾਂਸਰ ‘ਤੇ ਆਰੋਪ ਹੈ ਕਿ ਉਸਨੇ ਦੋ ਦੋਸ਼ੀਆਂ ਨਾਲ ਮਿਲ ਕੇ 27 ਦਸੰਬਰ ਦੀ ਰਾਤ ਨੂੰ ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ‘ਚ ਰਹਿ ਰਹੇ ਆਪਣੇ ਸਾਬਕਾ ਪਤੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਸਨੂੰ ਇੱਕ ਡ੍ਰੇਨ ‘ਚ ਸੁੱਟ ਦਿੱਤਾ ਸੀ।

ਜਦਕਿ ਆਰੋਪੀ ਡਾਂਸਰ ਨੇ ਨਾ ਸਿਰਫ ਜੁਰਮ ਕਬੂਲਿਆ ਹੈ ਬਲਕਿ ਉਸਨੇ ਆਪਣੇ ਮ੍ਰਿਤਕ ਸਾਬਕਾ ਪਤੀ ‘ਤੇ ਕਈ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਨੂੰ ਪਤੀ ਵੱਲੋਂ ਦੋ ਵਾਰ ਨਸ਼ੇ ਦੇ ਟੀਕੇ ਲਗਾ ਕੇ ਦਿੱਲੀ ਅਤੇ ਕਲਕੱਤਾ ‘ਚ ਵੇਚਣ ਦੀ ਗੱਲ ਕਹੀ। ਉਸਨੂੰ ਡਰ ਸੀ ਕਿ ਉਸਦਾ ਪਤੀ ਕਿਤੇ ਉਸ ਸਮੇਤ ਬੱਚਿਆਂ ਦਾ ਵੀ ਕਤਲ ਨਾ ਕਰ ਦਵੇ।

Blind murder traced in Malerkotla, murderer dancer, others arrested: ਪੁਲਿਸ ਨੇ ਵਾਰਦਾਤ ‘ਚ ਇਸਤਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।
Blind murder traced in Malerkotla, murderer dancer, others arrested

ਕੀ ਹੈ ਪੂਰੀ ਕਹਾਣੀ?

ਸੋਨੀਆ ਨਾਮੀ ਪੇਸ਼ੇਵਾਰ ਡਾਂਸਰ, ਕੁਝ ਮਹੀਨੇ ਪਹਿਲਾਂ ਮਲੇਰਕੋਟਲਾ ਨਿਵਾਸੀ ਤੋਂ ਅਲੱਗ ਹੋ ਕੇ ਬਰਨਾਲਾ ‘ਚ ਰਹਿੰਦੀ ਸੀ ਅਤੇ ਸਾਲ ਪਹਿਲਾਂ ਉਹ ਦੁਬਈ ਵੀ ਹੋ ਕੇ ਆਈ ਸੀ।

Blind murder traced in Malerkotla, murderer dancer, others arrested: ਪਿਛਲੀ 27 ਦਸੰਬਰ ਨੂੰ ਉਸਨੇ ਆਪਣੇ ਭਰਾ ਅਤੇ ਉਸਦੇ ਦੋਸਤ ਨਾਲ ਮਿਲ ਕੇ ਪਹਿਲਾਂ ਤਾਂ ਆਪਣੇ ਪਤੀ ਨੂੰ ਨਸ਼ੇ ‘ਚ ਧੁੱਤ ਕੀਤਾ ਅਤੇ ਫਿਰ ਉਸਦੇ ਸੀਨੇ ‘ਚ ਸੂਏ ਨਾਲ ਕਈ ਵਾਰ ਕੀਤੇ। ਪਤੀ ਦਾ ਕਤਲ ਕਰਨ ਤੋਂ ਬਾਅਦ ਉਸਨੇ ਲਾਸ਼ ਨੂੰ (ਡ੍ਰੇਨ) ਨਾਲੇ ‘ਚ ਸੁੱਟ ਦਿੱਤਾ। ਹਾਂਲਾਕਿ, ਸਲੀਮ ਦੇ ਪਰਿਵਾਰਵਾਲੇ ਇਸਨੂੰ ਕਿਸੇ ਬਾਬੇ ਦੀ ਸਾਜਿਸ਼ ਸਮਝ ਰਹੇ ਸਨ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਕਤਲ ਕਿਸੇ ਹੋਰ ਵੱਲੋਂ ਨਹੀਂ ਬਲਕਿ ਮ੍ਰਿਤਕ ਦੀ ਪਤਨੀ ਅਤੇ ਸਾਲੇ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤਿੰਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।

 

Blind murder traced in Malerkotla, murderer dancer, others arrestedBlind murder traced in Malerkotla, murderer dancer, others arrested: ਓਧਰ, ਸੋਨੀਆਂ ਮੁਤਾਨਕ ਉਸਨੂੰ ਆਪਣੇ ਕੀਤੇ ‘ਤੇ ਕੋਈ ਦੁੱਖ ਨਹੀਂ ਹੈ ਕਿਉਂਕਿ ਉਸਦਾ ਕਹਿਣਾ ਹੈ ਕਿ ਸਲੀਮ ਨੇ ਉਸਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਸੀ, ਅਤੇ ਪੈਸਿਆਂ ਕਾਰਨ ਉਸਨੇ ਸੋਨੀਆਂ ਨੂੰ 2 ਵਾਰ ਵੇਚਿਆ ਵੀ ਸੀ।

ਫਿਲਹਾਲ, ਕਾਤਲ ਡਾਂਸਰ ਅਤੇ ਦੂਸਰੇ ਆਰੋਪੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।