Monday , June 27 2022

ਨੌਜਵਾਨ ਛੱਤ ਤੇ ਪਤੰਗ ਉਦਾ ਰਿਹਾ ਸੀ ਪਰ ਅਚਾਨਕ ਵਾਪਰ ਗਿਆ ਇਹ ਭਿਆਨਕ ਹਾਦਸਾ – ਪਈਆਂ ਭਾਜੜਾਂ

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਕਰੋਨਾ ਦੇ ਕੇਸ ਵਧ ਰਹੇ ਹਨ ਉਥੇ ਹੀ ਚੋਣਾਂ ਦੇ ਮਾਮਲੇ ਨੂੰ ਲੈ ਕੇ ਵੀ ਸਿਆਸਤ ਕਾਫੀ ਭਖ਼ੀ ਹੋਈ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਵਿੱਚ ਕਈ ਤਰ੍ਹਾਂ ਦੇ ਸਖਤ ਆਦੇਸ਼ ਵੀ ਲਾਗੂ ਕੀਤੇ ਗਏ ਹਨ ਅਤੇ ਕਰੋਨਾ ਦੇ ਕਾਰਨ ਵੀ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ। ਉਥੇ ਹੀ ਤਿਉਹਾਰਾਂ ਦਾ ਸੀਜ਼ਨ ਵਿੱਚ ਆ ਗਿਆ ਹੈ ਅਤੇ ਲੋਕਾਂ ਵੱਲੋਂ ਆਪਣੇ ਘਰ ਵਿੱਚ ਖੁਸ਼ੀ ਖੁਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਜਿੱਥੇ ਬੱਚਿਆਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ। ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚਾਈਨਾ ਡੋਰ ਉਪਰ ਵੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਵਾਪਰਨ ਵਾਲੇ ਹਾਦਸੇ ਨੂੰ ਰੋਕਿਆ ਜਾ ਸਕੇ।

ਪਰ ਫਿਰ ਵੀ ਬੱਚਿਆਂ ਵੱਲੋਂ ਕੀਤੀ ਜਾਂਦੀ ਅਣਗਹਿਲੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਕਈ ਬੱਚਿਆਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਇੱਥੇ ਨੌਜਵਾਨ ਛੱਤ ਤੇ ਪਤੰਗ ਉਡਾ ਰਿਹਾ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਹਾਂਨਗਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਮਹਾਵੀਰ ਕਲੋਨੀ ਦਾ ਰਹਿਣ ਵਾਲਾ ਗਗਨਦੀਪ ਨਾਮ ਦਾ 21 ਸਾਲਾ ਨੌਜਵਾਨ ਲੋਹੜੀ ਦੇ ਮੌਕੇ ਉਪਰ ਪਤੰਗਬਾਜ਼ੀ ਕਰ ਰਿਹਾ ਸੀ।

ਜਿਸ ਸਮੇਂ ਇਹ ਨੌਜਵਾਨ ਆਪਣੇ ਘਰ ਦੀ ਛੱਤ ਉਪਰ ਪਤੰਗ ਉਡਾ ਰਿਹਾ ਸੀ ਉਸ ਸਮੇਂ ਹੀ ਚਾਰੇ ਪਾਸੇ ਕੰਧਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਜਿੱਥੇ ਨੌਜਵਾਨ ਦਾ ਧਿਆਨ ਪਤੰਗ ਉਡਾਉਣ ਉਪਰ ਸੀ ਉਥੇ ਹੀ ਉਸ ਵੱਲੋਂ ਨੀਚੇ ਨਹੀਂ ਦੇਖਿਆ ਗਿਆ ਅਤੇ ਉਹ ਅਚਾਨਕ ਹੀ ਥੱਲੇ ਡਿੱਗ ਗਿਆ। ਜਿਸ ਕਾਰਨ ਇਸ ਨੌਜਵਾਨ ਨੂੰ ਗੰਭੀਰ ਹਾਲਤ ਦੇ ਚਲਦੇ ਹੋਏ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

ਇਸ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੱਚਾ ਪਤੰਗ ਲੁੱਟਣ ਦੇ ਚੱਕਰ ਵਿਚ ਇਕ ਵਾਹਨ ਦੀ ਚਪੇਟ ਵਿਚ ਆ ਗਿਆ ਜਿਸ ਕਾਰਣ ਉਸ ਦੀ ਲੱਤ ਉੱਪਰ ਫਰੈਕਚਰ ਹੋ ਗਿਆ ਹੈ। ਜਿਸ ਕਾਰਨ ਉਸ ਬੱਚੇ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹੈ।