Wednesday , October 28 2020

ਨੌਕਰੀ ਲੈਣ ਦਾ ਸੁਨਹਿਰੀ ਮੌਕਾ ਦੇਖੋ। ……

ਨਵੀਂ ਦਿੱਲੀ— ਰਿਜ਼ਰਵ ਬੈਂਕ ਆਫ ਇੰਡੀਆ ਨੇ ਦਫਤਰ ਅਸਿਸਟੈਂਟ ਦੇ 526 ਅਹੁਦਿਆਂ ਲਈ ਵਿਗਿਆਪਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਬਿਨੈਕਾਰ, ਜਿੰਨਾਂ ਦੀ ਉਮਰ 25 ਸਾਲ ਤੋਂ ਘੱਟ ਹੈ, 07 ਦਸੰਬਰ 2017 ਤੱਕ ਅਪਲਾਈ ਕਰ ਸਕਦੇ ਹਨ। ਇਸ ਲਈ ਰਿਜ਼ਰਵ ਬੈਂਕ ਨੇ ਆਪਣੀ ਵੈੱਬਸਾਈਟ www.rbi.org.in ਵੀ ਜਾਰੀ ਕੀਤੀ ਹੈ।

ਸਿੱਖਿਅਕ ਯੋਗਤਾ
ਬਿਨੈਕਾਰ ਨੇ 10ਵੀਂ ਪਾਸ ਕੀਤੀ ਹੋਵੇ ਤੇ ਉਹ ਉਸ ਸੂਬੇ ਦਾ ਸਥਾਈ ਨਿਵਾਸੀ ਹੋਵੇ, ਜਿਸ ਸੂਬੇ ‘ਚੋਂ ਉਹ ਅਪਲਾਈ ਕਰਨ ਦਾ ਇੱਛੁਕ ਹੈ।


ਉਮਰ
ਇੰਨਾਂ ਅਹੁਦਿਆਂ ਲਈ 18 ਤੋਂ 25 ਸਾਲ ਦੇ ਬਿਨੈਕਾਰ ਅਪਲਾਈ ਕਰ ਸਕਦੇ ਹਨ।

ਚਾਰਜ
ਬਿਨੈਕਾਰਾਂ ਨੂੰ ਚਾਰਜ ਦੇ ਤੌਰ ‘ਤੇ 450 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਐੱਸ.ਸੀ., ਐੱਸ.ਟੀ.,ਪੀ.ਐੱਚ. ਵਾਲੇ ਇਸ ਜੌਬ ਲਈ ਫਰੀ ਅਪਲਾਈ ਕਰ ਸਕਦੇ ਹਨ।

ਅਪਲਾਈ ਕਰਨ ਦਾ ਤਰੀਕਾ
ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਸਵਿਕਾਰ ਕੀਤੀਆਂ ਜਾਣਗੀਆਂ। ਅਪਲਾਈ ਕਰਨ ਲਈ ਬਿਨੈਕਾਰ ਸਬੰਧਿਤ ਵੈੱਬਸਾਈਟ ‘ਤੇ ਜਾਓ ਤੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰੋ। ਅਪਲਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਦਾ ਪਿੰ੍ਰਟਆਊਟ ਅਗਲੀ ਪ੍ਰਕਿਰਿਆ ਲਈ ਰੱਖ ਲਓ।

ਚੋਣ ਪ੍ਰਕਿਰਿਆ
ਬਿਨੇਕਾਰਾਂ ਦੀ ਚੋਣ ਆਨਲਾਈਨ ਟੈਸਟ ਤੇ ਲੈਂਗਵੇਜ ਪ੍ਰੋਫਿਸ਼ਿਏਂਸੀ ਦੇ ਅਧਾਰ ‘ਤੇ ਕੀਤੀ ਜਾਵੇਗੀ। ਸਬੰਧਿਤ ਹੋਰ ਜਾਣਕਾਰੀ ਲਈ ਸਬੰਧਿਤ ਵੈੱਬਸਾਈਟ ‘ਤੇ ਲੋਗਇਨ ਕਰੋ।

ਸ਼ਹਿਰ ਤੇ ਅਹੁਦਿਆਂ ਦੀ ਗਿਣਤੀ
ਅਹਿਮਦਾਬਾਦ 39
ਬੰਗਲੁਰੂ 58
ਭੋਪਾਲ 45
ਚੰਡੀਗੜ੍ਹ ਤੇ ਸ਼ਿਮਲਾ 47
ਚੈਨਈ 10
ਗੁਹਾਟੀ 10
ਹੈਦਰਾਬਾਦ 27
ਜੰਮੂ 19
ਲਖਨਊ 13
ਕੋਲਕਾਤਾ 10
ਮੁੰਬਈ 165
ਨਾਗਪੁਰ 09
ਨਵੀਂ ਦਿੱਲੀ 27
ਤਿਰੂਵਨੰਤਪੁਰਮ 47
ਕੁੱਲ ਅਹੁਦੇ 526