Thursday , October 22 2020

ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?

ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ? ਬੀਤੀ ਦੇਰ ਸ਼ਾਮ ਪੰਜਾਬ-ਰਾਜਸਥਾਨ ਦੇ ਬਾਰਡਰ ‘ਤੇ ਮੁਕਾਬਲੇ ਦੌਰਾਨ ਮਾਰੇ ਗਏ ਨਾਮੀ ਗੈਂਗਸਟਰ ਵਿੱਕੀ ਗੌਂਡਰ,ਪ੍ਰੇਮਾ ਲਾਹੌਰੀਆ ਤੇ ਸੁਖਪ੍ਰੀਤ ਦਾ ਪੋਸਟਮਾਰਟਮ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ।

 ਨੈਸ਼ਨਲ ਖਿਡਾਰੀ ਤੋਂ ਗੈਂਗਸਟਰ ਬਣਿਆ ਵਿੱਕੀ ਗੌਂਡਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?

ਇਸ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋੜਾ ਵੀ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲੈਣਗੇ।ਦੱਸ ਦਈਏ ਕੀ ਪੰਜਾਬ ਦੇ ਮੋਸਟ ਵਾਂਟਿਡ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦਾ ਪ੍ਰੇਮਾ ਲਾਹੌਰੀਆ ਸਮੇਤ ਸ਼ੁੱਕਰਵਾਰ ਨੂੰ ਐਨਕਾਊਂਟਰ ਕਰ ਦਿੱਤਾ ਗਿਆ। ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਰਾਜਸਥਾਨ ਦੇ ਪਿੰਡ ਕੋਠਾ ਪੱਕੀ ਦੀ ਢਾਣੀ ਕੋਰ ਸਿੰਘ ਵਿਖੇ ਪੁਲਿਸ ਇਨਕਾਂਊਟਰ ਵਿਚ ਨਾਮੀ ਗੈਂਗਸਟਰ ਵਿਕੀ ਗੌਂਡਰ ਤੇ ਉਸ ਦੇ ਸਾਥੀ ਪ੍ਰੇਮਾ ਲਹੌਰੀਆ,ਜਸਪ੍ਰੀਤ ਬੁੱਢਾ ਦੇ ਮਾਰੇ ਜਾਣ ਦਾ ਸਮਾਚਾਰ ਹੈ।ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਜਦ ਕਿ ਪੁਲਿਸ ਦੇ ਇੰਟੈਲੀਜੈਂਸ ਵਿੰਗ ਓ.ਕੇ ਦੇ ਏ.ਐੱਸ.ਆਈ ਕਿਰਪਾਲ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਦੇ ਫੱਟੜ ਹੋ ਜਾਣ ਦੀ ਖ਼ਬਰ ਹੈ।
ਵਿੱਕੀ ਗੌਂਡਰ ਕੌਣ ਹੈ ? ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਵਿੱਕੀ ਗੌਂਡਰ ਦਾ ਨਾਂ ਪੰਜਾਬ ਦੇ ਗੈਂਗਸਟਰਾਂ ਦੀ ਸੂਚੀ ‘ਚ ਸਭ ਤੋਂ ਉੱਪਰ ਸੀ।ਵਿੱਕੀ ਗੌਂਡਰ ਲੋਕਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ‘ਤੇ ਭੰਗੜਾ ਪਾਉਂਦਾ ਹੁੰਦਾ ਸੀ।ਉਹ ਇਕ ਸ਼ਾਰਪ ਸ਼ੂਟਰ ਸੀ।ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਜ਼ਿਕਰਯੋਗ ਹੈ ਕਿ 21 ਜਨਵਰੀ 2015 ਨੂੰ ਵਿੱਕੀ ਗੌਂਡਰ ਨੇ ਪੁਲਿਸ ਹਿਰਾਸਤ ‘ਚ ਹੀ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ‘ਤੇ ਭੰਗੜਾ ਵੀ ਪਾਇਆ ਸੀ।ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਗੈਂਗਵਾਰਾਂ ‘ਚ ਵਿੱਕੀ ਗੌਂਡਰ ਦਾ ਨਾਂ ਪੁਲਿਸ ਰਿਕਾਰਡ ‘ਚ ਚੜ੍ਹਦਾ ਗਿਆ।
ਨਾਭਾ ਜੇਲ ਬ੍ਰੇਕ ‘ਚ ਸੀ ਹੱਥ: ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਸੁੱਖਾ ਕਾਹਲਵਾਂ ਕਤਲ ਮਾਮਲੇ ‘ਚ ਵਿੱਕੀ ਗੌਂਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਸ ਤੋਂ ਬਾਅਦ 27 ਨਵੰਬਰ 2016 ਨੂੰ ਉਹ ਨਾਭਾ ਜੇਲ ‘ਚੋਂ ਫਰਾਰ ਹੋ ਗਿਆ।ਉਸ ਦੇ ਨਾਲ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਵੀ ਫਰਾਰ ਹੋ ਗਿਆ ਸੀ ਪਰ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਵਿੱਕੀ ਗੌਂਡਰ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾਉਂਦਾ ਆ ਰਿਹਾ ਸੀ।
ਨੈਸ਼ਨਲ ਖਿਡਾਰੀ ਰਹਿ ਚੁੱਕੇ ਗੌਂਡਰ: ਨੈਸ਼ਨਲ ਖਿਡਾਰੀ ਤੋਂ ਬਣਿਆ ਗੈਂਗਸਟਰ ,ਜਾਣੋ ਕੌਣ ਸੀ ਵਿੱਕੀ ਗੌਂਡਰ ?ਵਿੱਕੀ ਗੌਂਡਰ ਡਿਸਕਸ ਥ੍ਰੋ ‘ਚ ਨੈਸ਼ਨਲ ਖਿਡਾਰੀ ਰਹਿ ਚੁੱਕਾ ਸੀ।ਇਸ ਖੇਡ ‘ਚ ਵਿੱਕੀ ਗੌਂਡਰ ਨੇ ਰਾਸ਼ਟਰੀ ਪੱਧਰ ‘ਤੇ 3 ਗੋਲਡ ਮੈਡਲ ਅਤੇ 2 ਸਿਲਵਰ ਮੈਡਲ ਜਿੱਤੇ ਸਨ।ਆਪਣੇ ਸੂਕਲ ਦੇ ਸਮੇਂ ‘ਚ ਵਿੱਕੀ ਦੇ ਕੋਚ ਉਸ ‘ਤੇ ਮਾਣ ਮਹਿਸੂਸ ਕਰਦੇ ਸਨ।ਮਿਡਲ ਸਕੂਲ ‘ਚ ਪੜ੍ਹਦੇ ਹੋਏ ਉਸ ਸਟੇਟ ਪੱਧਰ ਖੇਡਿਆ।