Monday , June 27 2022

ਨੂੰਹ ਨੇ ਬਾਹਰਲੇ ਬੰਦੇ ਮੰਗਵਾ ਕੇ ਸਹੁਰੇ ਅਤੇ ਸ ਨੂੰ ਏਦਾਂ ਜਿੰਦਾ ਸਾੜਿਆ – ਮਚਿਆ ਕੋਹਰਾਮ

ਆਈ ਤਾਜਾ ਵੱਡੀ ਖਬਰ 

ਨਵੇਂ ਸਾਲ ਦੀ ਸ਼ੁਰੂਆਤ ਜਿੱਥੇ ਲੋਕਾਂ ਵੱਲੋਂ ਸੁਖ ਸ਼ਾਂਤੀ ਦੀ ਅਰਦਾਸ ਕੀਤੀ ਗਈ ਸੀ। ਉਥੇ ਹੀ ਮੰਦਭਾਗੀਆਂ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ। ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਅਤੇ ਕਈ ਹੋਰ ਹਾਦਸਿਆ ਦੇ ਵਿੱਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆਈਆਂ ਹਨ। ਜਿਸ ਕਾਰਨ ਬਹੁਤ ਸਾਰੇ ਪਰਵਾਰਾਂ ਵਿੱਚ ਨਵੇਂ ਸਾਲ ਦੀਆਂ ਖੁਸ਼ੀਆਂ ਮਾਤਮ ਵਿੱਚ ਤਬਦੀਲ ਹੋ ਗਈਆਂ ਹਨ। ਕੁਝ ਘਰੇਲੂ ਕਲੇਸ਼ ਦੇ ਚੱਲਦੇ ਹੋਏ ਵੀ ਕੁਝ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ। ਵਾਪਰ ਰਹੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਰੁਕਣ ਵਾਸਤੇ ਜਿਥੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਖਤੀ ਵਧਾਈ ਜਾਂਦੀ ਹੈ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਨੂੰਹ ਵੱਲੋਂ ਬਾਹਰਲੇ ਬੰਦੇ ਮੰਗਵਾ ਕੇ ਸੱਸ ਅਤੇ ਸਹੁਰੇ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਟਾਂਡਾ ਉੜਮੁੜ ਅਧੀਨ ਆਉਣ ਵਾਲੇ ਪਿੰਡ ਜਾਜਾ ਵਿੱਚ ਵਾਪਰਿਆ ਹੈ।

ਜਿੱਥੇ ਇੱਕ ਨੂੰਹ ਵੱਲੋਂ ਆਪਣੇ ਪਿਤਾ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਸੱਸ-ਸਹੁਰੇ ਨੂੰ ਜਿੰਦਾ ਜਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ 28 ਫਰਵਰੀ 2021 ਨੂੰ ਉਸ ਦਾ ਵਿਆਹ ਮਨਦੀਪ ਕੌਰ ਨਾਲ ਹੋਇਆ ਸੀ। ਅਤੇ ਉਹ ਵਿਆਹ ਤੋਂ ਬਾਅਦ ਪੁਰਤਗਾਲ ਚਲਾ ਗਿਆ ਸੀ ਜਿੱਥੇ ਉਹ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ। ਪਿਛੋਂ ਉਸ ਦੀ ਪਤਨੀ ਵੱਲੋਂ ਉਸ ਦੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਕਿਉਕਿ ਉਸ ਦੀ ਪਤਨੀ ਦੇ ਕੁਝ ਲੋਕਾਂ ਨਾਲ ਨਜਾਇਜ਼ ਸੰਬੰਧ ਸਨ ਅਤੇ ਉਨ੍ਹਾਂ ਨਾਲ ਫੋਨ ਉਪਰ ਗੱਲਬਾਤ ਕਰਦੀ ਰਹਿੰਦੀ ਸੀ। ਜਿਸ ਤੋਂ ਉਸ ਦੇ ਸੱਸ-ਸਹੁਰੇ ਵੱਲੋ ਰੋਕਿਆ ਜਾ ਰਿਹਾ ਸੀ। ਇਸ ਸਭ ਕੁਝ ਦੇ ਚਲਦੇ ਹੋਏ ਉਹ 7 ਦਸੰਬਰ 2021 ਨੂੰ ਆਪਣੇ ਘਰ ਵਾਪਸ ਪਰਤ ਆਇਆ ਸੀ।

ਕਿਉਂਕਿ ਉਸਦੇ ਪਿਤਾ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਜੋ ਕਿ ਇਕ ਸੇਵਾਮੁਕਤ ਫੌਜੀ ਸਨ, ਅਤੇ ਮਾਂ ਗੁਰਮੀਤ ਕੌਰ ਵੱਲੋਂ ਦੱਸਿਆ ਗਿਆ ਸੀ ਕਿ ਮਨਦੀਪ ਵੱਲੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਰਵਿੰਦਰ ਸਿੰਘ ਆਪਣੇ ਇਕ ਦੋਸਤ ਨੂੰ ਮਿਲਣ ਗਿਆ ਸੀ ਅਤੇ ਵਾਪਸ ਰਾਤ ਨੂੰ 10 ਵਜੇ ਘਰ ਆਉਣ ਤੇ ਵੇਖਿਆ ਤਾਂ ਬੰਦ ਹੋਣ ਤੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਗਿਆ, ਜਿੱਥੇ ਪਤਨੀ ਆਪਣੇ ਆਪ ਨੂੰ ਕੁਰਸੀ ਤੇ ਬੰਨ੍ਹੇ ਹੋਣ ਦਾ ਡਰਾਮਾ ਕਰ ਰਹੀ ਸੀ ਅਤੇ ਮਾਤਾ-ਪਿਤਾ ਦੀਆਂ ਲਾਸ਼ਾਂ ਦੂਜੇ ਕਮਰੇ ਵਿਚ ਬੁਰੀ ਤਰ੍ਹਾਂ ਸੜੀਆਂ ਪਈਆਂ ਸਨ।

ਉੱਥੇ ਹੀ ਮ੍ਰਿਤਕ ਦੇ ਬੇਟੇ ਵੱਲੋਂ ਆਪਣੀ ਪਤਨੀ , ਸਹੁਰੇ ਅਤੇ ਕੁਝ ਅਣਪਛਾਤੇ ਲੋਕਾਂ ਉਪਰ ਮਾਤਾ ਪਿਤਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਜਿਥੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਥੇ ਹੀ ਦੋਸ਼ੀ ਮਨਦੀਪ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।