Sunday , March 7 2021

ਨਿਊਜੀਲੈਂਡ ਚ ਵਾਪਰਿਆ ਇਹ ਕਹਿਰ- ਪੰਜਾਬ ਤੱਕ ਪਿਆ ਮਾਤਮ ਛਾਇਆ ਸੋਗ

ਤਾਜਾ ਵੱਡੀ ਖਬਰ

ਵਿਦੇਸ਼ਾਂ ਵਿੱਚ ਰੋਜ਼ੀ-ਰੋਟੀ ਦੀ ਖਾਤਰ ਗਏ ਨੌਜਵਾਨਾਂ ਲਈ ਪੰਜਾਬ ਵਿਚ ਹਮੇਸ਼ਾਂ ਹੀ ਦੁਆਵਾਂ ਮੰਗੀਆਂ ਜਾਂਦੀਆਂ ਹਨ ਤਾਂ ਜੋ ਉਹ ਵਿਦੇਸ਼ਾਂ ਵਿੱਚ ਬਿਨਾਂ ਕਿਸੇ ਦੁੱਖ-ਤਕਲੀਫ਼ ਦੇ ਰਹਿ ਸਕਣ। ਪਰ ਕਦੇ-ਕਦਾਈ ਅਜਿਹੀਆਂ ਅਣਹੋਣੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਤੋਂ ਮਿਲੇ ਦੁੱਖ ਨੂੰ ਜੀਵਨ ਭਰ ਭੁਲਾਇਆ ਨਹੀਂ ਜਾ ਸਕਦਾ। ਇੱਕ ਦਰਦਨਾਕ ਘਟਨਾ ਨਿਊਜ਼ੀਲੈਂਡ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਇੱਕ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਚਨਚੇਤ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮ੍ਰਿਤਕ ਨੌਜਵਾਨ ਦਾ ਨਾਮ ਚਮਕੌਰ ਸਿੰਘ ਬਾਠ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 26 ਸਾਲ ਸੀ ਜੋ ਪੜ੍ਹਾਈ ਵਾਸਤੇ ਨਿਊਜ਼ੀਲੈਂਡ ਵਿੱਚ ਆਇਆ ਸੀ। ਪੰਜਾਬ ਦੇ ਪਿੰਡ ਸਮਸ਼ਪੁਰ ਨਾਲ ਪਿਛੋਕੜ ਰੱਖਣ ਵਾਲਾ ਇਹ ਨੌਜਵਾਨ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਪੜ੍ਹਾਈ ਕਰਨ ਆਇਆ ਸੀ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੁਣ ਉਹ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਸੀ। ਇੱਥੇ ਕੰਮ ਕਰਨ ਦੌਰਾਨ ਹੀ ਚਮਕੌਰ ਸਿੰਘ ਦੀ ਹਾਲਤ ਅਚਾਨਕ ਵਿ-ਗ-ੜ ਗਈ।

ਪੂਰੀ ਤਰ੍ਹਾਂ ਸਿਹਤਮੰਦ ਚਮਕੌਰ ਦੀ ਹਾਲਤ ਨੂੰ ਵਿ-ਗ-ੜ-ਦੇ ਦੇਖ ਉਸ ਦੇ ਸਾਥੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈਆਂ। ਉਨ੍ਹਾਂ ਨੇ ਸਮਾਂ ਨਾ ਗੁਆਉਂਦੇ ਹੋਏ ਐਂਬੂਲੈਂਸ ਨੂੰ ਫੋਨ ਕਰ ਕੇ ਸੱਦਿਆ ਅਤੇ ਤੁਰੰਤ ਹੀ ਚਮਕੌਰ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਡਾਕਟਰਾਂ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਮੌਤ ਦਿਮਾਗ ‘ਚ ਖੂਨ ਦੇ ਥੱਕੇ ਜੰਮਣ ਤੋਂ ਬਾਅਦ ਆਏ ਹਾਰਟ ਅ-ਟੈ-ਕ ਕਾਰਨ ਹੋਈ ਹੈ।

ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਚਮਕੌਰ ਦੇ ਪਰਿਵਾਰਕ ਮੈਂਬਰਾਂ ਉੱਪਰ ਦੁੱਖਾਂ ਦਾ ਪਹਾੜ ਆਣ ਡਿੱਗ ਪਿਆ। ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋਣ ਤੋਂ ਬਾਅਦ ਚਮਕੌਰ ਦਾ ਪਿਤਾ ਸਦਮੇ ਵਿੱਚ ਚਲਾ ਗਿਆ। ਮ੍ਰਿਤਕ ਦੀ ਮੌਤ ਦਾ ਅਫਸੋਸ ਜਾਹਰ ਕਰਨ ਦੇ ਲਈ ਪੂਰਾ ਪਿੰਡ ਇਕੱਤਰ ਹੋ ਰਿਹਾ ਹੈ। ਇਸ ਵਾਪਰੀ ਅਣਹੋਣੀ ਕਾਰਨ ਦੁਖੀ ਪਰਿਵਾਰ ਨੂੰ ਪਿੰਡ ਵਾਸੀਆਂ ਵੱਲੋਂ ਧਰਵਾਸ ਦਿਵਾਇਆ ਜਾ ਰਿਹਾ ਹੈ। ਨਿਊਜ਼ੀਲੈਂਡ ਵਿੱਚ ਹੋਈ ਚਮਕੌਰ ਸਿੰਘ ਦੀ ਮੌਤ ਕਾਰਨ ਉਥੋਂ ਦੇ ਸਥਾਨਕ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।