Tuesday , November 29 2022

ਨਾਭਾ ‘ਚ ਜ਼ਮੀਨ ‘ਚ ਦੱਬੀ ਹੋਈ ਮਿਲੀ ਸਕੂਲੀ ਵਿਦਿਆਰਥੀ ਦੀ ਲਾਸ਼, ਨੋਚ ਰਹੇ ਸਨ ਕੁੱਤੇ!

ਨਾਭਾ ਦੇ ਦੋਸਾਂਝ ਇਲਾਕੇ ‘ਚ ਉਦੋਂ ਸਨਸਨੀ ਫੈਲ ਗਈ ਜਦੋਂ ਇੱਕ ਸਕੂਲੀ ਵਿਦਿਆਰਥਣ ਦੀ ਲਾਸ਼ ਜਮੀਨ ‘ਚ ਦੱਬੀ ਹੋਈ ਮਿਲੀ। ਮ੍ਰਿਤਕ ਦੀ ਪਹਿਚਾਣ ਰਜਤ ਅਰੋੜਾ ਵਜੋਂ ਹੋਈ ਹੈ।
ਨਾਭਾ 'ਚ ਜ਼ਮੀਨ 'ਚ ਦੱਬੀ ਹੋਈ ਮਿਲੀ ਸਕੂਲੀ ਵਿਦਿਆਰਥੀ ਦੀ ਲਾਸ਼, ਨੋਚ ਰਹੇ ਸਨ ਕੁੱਤੇ!ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੇ ਮ੍ਰਿਤਕ ਰਜਤ ਅਰੋੜਾ ਨੂੰ ਕਤਲ ਕਰਨ ਦੇ ਆਰੋਪ ‘ਚ ਪਿੰਡ ਖੋਖ ਦੇ ਇੱਕ ਨੌਜਵਾਨ ਇੰਦਰਜੀਤ ਸਿੰਘ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਕੱਲ ਰਿਪੁਦਮਨ ਕਾਲਜ ਗ੍ਰਾਊਂਡ ‘ਚ ਕ੍ਰਿਕਟ ਖੇਡਣ ਗਿਆ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ ਸੀ।
ਨਾਭਾ 'ਚ ਜ਼ਮੀਨ 'ਚ ਦੱਬੀ ਹੋਈ ਮਿਲੀ ਸਕੂਲੀ ਵਿਦਿਆਰਥੀ ਦੀ ਲਾਸ਼, ਨੋਚ ਰਹੇ ਸਨ ਕੁੱਤੇ!ਰਿਸ਼ਤੇਦਾਰਾਂ ਨੇ ਉਸਦੇ ਲਾਪਤਾ ਹੋਣ ਦੇ ਬਾਅਦ ਕੱਲ ਤੋਂ ਹੀ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਪਾ ਕੇ ਉਸਨੂੰ ਲੱਭਣ ਦੀ ਅਪੀਲ ਕੀਤੀ ਸੀ।
ਨਾਭਾ 'ਚ ਜ਼ਮੀਨ 'ਚ ਦੱਬੀ ਹੋਈ ਮਿਲੀ ਸਕੂਲੀ ਵਿਦਿਆਰਥੀ ਦੀ ਲਾਸ਼, ਨੋਚ ਰਹੇ ਸਨ ਕੁੱਤੇ!ਤੁਹਾਨੂੰ ਦੱਸ ਦੇਈਏ ਕਿ ਲਾਸ਼ ਨੂੰ ਜੰਗਲੀ ਕੁੱਤੇ ਨੋਚ ਕੇ ਖਾ ਰਹੇ ਸਨ।