Sunday , October 2 2022

ਨਾਬਾਲਿਗ ‘ਭੈਣ’ ਨੂੰ ਬਣਾਇਆ ਹਵਸ ਦਾ ਸ਼ਿਕਾਰ ਅਤੇ ਕਹਿੰਦਾ ….

ਬੱਸੀ ਪਠਾਣਾਂ, (ਰਾਜਕਮਲ)- ਬੱਸੀ ਪਠਾਣਾਂ ਪੁਲਸ ਨੇ ਇਕ ਨਾਬਾਲਿਗ ਲੜਕੀ ਨਾਲ ਉਸ ਦੇ ਹੀ ਮਾਸੀ ਦੇ ਬੇਟੇ ਵੱਲੋਂ ਕਥਿਤ ਤੌਰ ‘ਤੇ ਜਬਰ-ਜ਼ਨਾਹ ਕੀਤੇ ਜਾਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਦੀ ਪਛਾਣ ਅਮਨ ਕੁਮਾਰ ਪੁੱਤਰ ਸਤੀਸ਼ ਕੁਮਾਰ ਲੁਕਾਦੜੀ ਥਾਣਾ ਬੜਗਾ ਜ਼ਿਲਾ ਸਹਾਰਨਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਟੋਡਰ ਮਾਜਰਾ ਖਰੜ ਦੇ ਰੂਪ ਵਿਚ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਗੁਰਦੀਪ ਕੌਰ ਨੇ ਦੱਸਿਆ ਕਿ 14 ਸਾਲਾ ਸੋਨੀਆ (ਕਾਲਪਨਿਕ ਨਾਂ) ਸੁਲਤਾਨ ਨਗਰ ਯੂ. ਪੀ. ਹਾਲ ਵਾਸੀ ਪਿੰਡ ਘੇਲ, ਜੋ ਕਿ 8ਵੀਂ ਕਲਾਸ ਦੀ ਵਿਦਿਆਰਥਣ ਹੈ, ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਮਾਂ ਨੇ ਬੀਤੀ 25 ਨਵੰਬਰ ਨੂੰ ਉਸ ਨੂੰ ਇਕ ਕਿਸਾਨ ਦੇ ਘਰ ਚਾਵਲ ਲੈਣ ਲਈ ਭੇਜਿਆ ਸੀ ਪਰ ਉਕਤ ਘਰ ਤੋਂ ਚਾਵਲ ਨਹੀਂ ਮਿਲੇ ਅਤੇ ਵਾਪਸ ਆਉਂਦੇ ਸਮੇਂ ਉਸ ਦੀ ਮਾਸੀ ਦਾ ਬੇਟਾ ਅਮਨ ਉਸ ਨੂੰ ਰਸਤੇ ‘ਚ ਮਿਲਿਆ।


ਅਮਨ ਨੇ ਸੋਨੀਆ ਨੂੰ ਕਿਹਾ ਕਿ ਪਿੰਡ ਸੈਂਪਲਾ ‘ਚ ਉਸ ਦੀ ਮਾਸੀ ਸਵਿਤਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਉਸ ਦੇ ਨਾਲ ਚੱਲੇ, ਜਿਸ ‘ਤੇ ਉਹ ਅਮਨ ਦੀ ਸਾਈਕਲ ‘ਤੇ ਪਿੰਡ ਸੈਂਪਲਾ ਵੱਲ ਚੱਲ ਪਈ। ਰਸਤੇ ਵਿਚ ਗੰਨੇ ਦੇ ਖੇਤਾਂ ਦੇ ਨਜ਼ਦੀਕ ਸ਼ਾਮ 4.30 ਦੇ ਲਗਭਗ ਅਮਨ ਦੀ ਨੀਅਤ ਖਰਾਬ ਹੋ ਗਈ ਅਤੇ ਉਹ ਉਸ ਨੂੰ ਜ਼ਬਰਦਸਤੀ ਗੰਨੇ ਦੇ ਖੇਤਾਂ ਵਿਚ ਲੈ ਗਿਆ,

ਜਿੱਥੇ ਉਸ ਨੇ ਉਸ ਨਾਲ ਕਈ ਵਾਰ ਜ਼ਬਰਦਸਤੀ ਕੀਤੀ ਅਤੇ ਲਗਭਗ 3 ਘੰਟੇ ਬੰਧਕ ਬਣਾ ਕੇ ਆਪਣੇ ਨਾਲ ਹੀ ਰੱਖਿਆ ਅਤੇ ਕਿਸੇ ਨੂੰ ਕੁਝ ਨਾ ਦੱਸਣ ਦੀ ਵੀ ਧਮਕੀ ਦਿੱਤੀ। ਸੋਨੀਆ ਨੇ ਪੂਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ, ਜਿਨ੍ਹਾਂ ਦੇ ਬਿਆਨ ਦੇ ਆਧਾਰ ‘ਤੇ ਪੁਲਸ ਨੇ ਅਮਨ ਖਿਲਾਫ ਕੇਸ ਦਰਜ ਕਰ ਕੇ ਤੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।