Thursday , June 30 2022

ਨਹੀਂ ਟਲਦਾ ਸਿੱਧੂ ਹੁਣ ਰਾਣਾ ਗੁਰਜੀਤ ਨਾਲ ਪੈ ਗਿਆ ਇਹ ਭੀਚਕੜਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫੀ ਖਲਬਲੀ ਮਚੀ ਹੋਈ ਦਿਖਾਈ ਦੇ ਰਹੀ ਹੈ । ਹਰ ਇਕ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਕਾਫੀ ਸਰਗਰਮ ਨਜ਼ਰ ਆ ਰਹੀ ਹੈ । ਹਰੇਕ ਸਿਆਸੀ ਪਾਰਟੀ ਦੇ ਲੀਡਰ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਘੇਰਨ ਦੇ ਵਿੱਚ ਲੱਗੇ ਹੋਏ ਹਨ । ਉਥੇ ਹੀ ਗੱਲ ਕੀਤੀ ਜਾਵੇ ਜੇਕਰ ਕਾਂਗਰਸ ਪਾਰਟੀ ਦੀ ਤਾਂ ਇਸ ਪਾਰਟੀ ਦੇ ਵਿਧਾਇਕ ,ਮੰਤਰੀ,ਆਗੂ ਤੇ ਕਾਂਗਰਸੀ ਨੁਮਾਇੰਦੇ ਇੱਕ ਦੂਜੇ ਖ਼ਿਲਾਫ਼ ਹੀ ਬਿਆਨਬਾਜ਼ੀ ਕਰ ਕੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਚੱਲਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਿਚਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਫ਼ੀ ਵਿਵਾਦ ਚੱਲ ਰਿਹਾ ਹੈ।

ਇੱਕ ਦੂਜੇ ਖ਼ਿਲਾਫ਼ ਇਹ ਲੀਡਰ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸੇ ਦੌਰਾਨ ਹੁਣ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਕ ਵੱਡਾ ਝਟਕਾ ਦਿੱਤਾ ਹੈ । ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਿਸੇ ਨੂੰ ਵੀ ਚੀਮਾ ਦਾ ਸਫ਼ਾਇਆ ਨਹੀਂ ਕਰਨ ਦੇਣਗੇ । ਦਰਅਸਲ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਸੇ ਦਾ ਨਾਮ ਲੈਂਦੇ ਬਗੈਰ ਕਿਹਾ ਕਿ ਬਹੁਤ ਸਾਰੇ ਲੋਕ ਨਵਤੇਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ।

ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਅਜਿਹਾ ਨਹੀਂ ਕਰਨ ਦੇਣਗੇ । ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ ਵਿਧਾਇਕ ਗੁਰਜੀਤ ਅਤੇ ਨਵਤੇਜ ਵਿਚਕਾਰ ਵਿਵਾਦ ਉਦੋਂ ਤੋਂ ਸ਼ੁਰੂ ਹੋਇਆ ਪਿਆ ਹੈ ਜਦੋਂ ਤੋਂ ਸਾਬਕਾ ਵਿਧਾਇਕ ਨੇ ਸੁਲਤਾਨਪੁਰ ਲੋਧੀ ਹਲਕੇ ਤੋਂ ਆਪਣਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ।

ਨਵਤੇਜ ਦੇ ਸਮਰਥਕਾਂ ਵੱਲੋਂ ਗੁਰਜੀਤ ਤੇ ਇੱਕ ਸਿਆਸੀ ਸਮਾਗਮ ਦੇ ਵਿਚ ਦੇ ਲਈ ਲਾਏ ਜਾ ਰਹੇ ਟੈਟਾਂ ਨੂੰ ਉਖਾੜ ਕੇ ਸੁੱਟਣ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਭਖ ਗਿਆ। ਇੰਨਾ ਹੀ ਨਹੀਂ ਸਗੋਂ ਨਵਤੇਜ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ ਸੀ, ਜਿਸ ਵਿੱਚ ਨਵਤੇਜ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਫੋਟੋ ਕਿਸੇ ਗੈਂਗਸਟਰ ਦੇ ਨਾਲ ਵਿਖਾਈ ਸੀ ਤੇ ਉਨ੍ਹਾਂ ਵੱਲੋਂ ਅਜਿਹੇ ਕਾਰਜ ਕਰਨ ਤੋਂ ਉਨ੍ਹਾਂ ਨੂੰ ਰੋਕਿਆ ਵੀ ਗਿਆ ਸੀ ।