Monday , December 5 2022

ਨਸ਼ਿਆਂ ਤੇ ਲੱਚਰ ਗਾਇਕੀ ਖਿਲਾਫ ਹਰਭਜਨ ਸਿੰਘ ਖੁਦ ਬਣੇ ਗਾਇਕ !!

ਨਸ਼ਿਆਂ ਤੇ ਲੱਚਰ ਗਾਇਕੀ ਖਿਲਾਫ ਹਰਭਜਨ ਸਿੰਘ ਖੁਦ ਬਣੇ ਗਾਇਕ !!

ਪੰਜਾਬ ਵਿੱਚ ਵਧ ਰਹੇ ਨਸ਼ੇ ਤੇ ਲੱਚਰ ਗਾਇਕੀ ਖਿਲਾਫ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਅੱਗੇ ਆ ਕੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੱਤਾ ਹੈ। ਇੱਕ ਗੀਤ ਰਾਹੀਂ ਭੱਜੀ ਨੇ ਯੂਥ ਨੂੰ ਨਸ਼ੇ ਛੱਡ ਕੇ ਭਗਤ ਸਿੰਘ ਨੂੰ ਆਪਣਾ ਆਈਡਲ ਮੰਨ ਕੇ ਅੱਗੇ ਵਧਣ ਦੀ ਸੇਧ ਦਿੱਤੀ ਹੈ।ਹਰਭਜਨ ਸਿੰਘ ਨੇ ਜਲੰਧਰ ਵਿੱਚ ਪਤਨੀ ਗੀਤਾ ਬਸਰਾ ਤੇ ਬੇਟੀ ਇਨਾਯਾ ਨਾਲ ਸੁਨੇਹਾ-2 ਰਿਲੀਜ਼ ਕੀਤਾ। ਉਨ੍ਹਾਂ ਦਾ ਇਸ ਪਿੱਛੇ ਮਕਸਦ ਨੌਜਵਾਨਾਂ ਨੂੰ ਸਿੱਧੇ ਰਾਹੇ ਪਾਉਣਾ ਹੈ।

ਉਨ੍ਹਾਂ ਕਿਹਾ, “ਮੇਰਾ ਇੱਕ ਮੈਸੇਜ ਹੈ ਪੂਰੀ ਸੁਸਾਇਟੀ ਨੂੰ ਤੇ ਗਾਇਕਾਂ ਨੂੰ ਕਿ ਕੁਝ ਐਸਾ ਵੀ ਗਾਓ ਜੋ ਦੇਸ਼ ਕੌਮ ਦੇ ਕੰਮ ਆ ਸਕੇ। ਨੌਜਵਾਨਾਂ ਨੂੰ ਸੰਦੇਸ਼ ਮਿਲ ਸਕੇ। ਕਮਰਸ਼ੀਅਲ ਗਾਣੇ ਵੀ ਗਾਓ ਪਰ ਅਜਿਹੇ ਸੁਨੇਹੇ ਵੀ ਜ਼ਰੂਰ ਦਿਓ ਜਿਸ ਨਾਲ ਸਾਡੀ ਨਵੀਂ ਜਨਰੇਸ਼ਨ ਕੁਝ ਸਿੱਖ ਸਕੇ।”ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਨਸ਼ਾ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਜਾਣਨ ਵਾਲਿਆਂ ਨੂੰ ਕਿਸ ਤਰ੍ਹਾਂ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਲੈ ਕੇ ਆਏ। ਹਰਭਜਨ ਸਿੰਘ ਨੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤੇ ਜਾਣ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ। ਇਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ।