Friday , December 9 2022

ਦੇਹਾਂਤ ਤੋਂ ਪਹਿਲਾਂ ਦੇਖੋ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…

ਦੇਹਾਂਤ ਤੋਂ ਪਹਿਲਾਂ ਦੇਖੋ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…

ਬੀਤੀ ਸ਼ਨੀਵਾਰ ਦੀ ਰਾਤ ਨੂੰ ਸ੍ਰੀ ਦੇਵੀ ਦਾ ਕਈ ਵਿਖੇ ਹਾਰਟ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਪੂਰੇ ਭਾਰਤ ਅਤੇ ਬਾਲੀਵੁੱਡ ਵਿੱਚ ਸੋਗ ਛਾਇਆ ਹੋਇਆ ਹੈ । ਵੱਡੇ ਵੱਡੇ ਨਾਮਵਰ ਕਲਾਕਾਰ ਅਤੇ ਫਿਲਮ ਡਾਇਰੈਕਟਰ ਇਸ ਦੁਖਦਾਈ ਖ਼ਬਰ ਉੱਪਰ ਸੋਗ ਪ੍ਰਗਟਾ ਵੀਡੀਓ… ਦੇਖੋ ਦੇਹਾਂਤ ਤੋਂ ਪਹਿਲਾਂ ਸ੍ਰੀਦੇਵੀ ਦੀ ਬੇਟੀ ਨਾਲ ਆਖਰੀ ਸੈਲਫੀ ਅਤੇ ਵੀਡੀਓ…
। ਸੋਸ਼ਲ ਮੀਡੀਆ ਉੱਪਰ ਵੀ ਲੋਕ ਇਹ ਖਬਰ ਨੂੰ ਸੁਣ ਕੇ ਕਾਫੀ ਜ਼ਿਆਦਾ ਹੈਰਾਨ ਹਨ । ਬਾਲੀਵੁੱਡ ਸਿਤਾਰਿਆਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਇਹ ਖਬਰ ਸੁਣ ਕੇ ਕਾਫੀ ਜਿਆਦਾ shocked ਹਨ ।

ਇਸ ਤੋਂ ਇਲਾਵਾ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਭਾਰਤ ਲਿਆਇਆ ਜਾ ਰਿਹਾ ਹੈ । ਦੂਸਰੇ ਪਾਸੇ ਸ੍ਰੀ ਦੇਵੀ ਦੇ ਘਰ ਵਿਖੇ ਜਿੱਥੇ ਉਹ ਰਹਿੰਦੇ ਹਨ ਉੱਥੇ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ । ਉਨ੍ਹਾਂ ਦੇ ਘਰ ਵਿਖੇ ਸਵੇਰ ਤੋਂ ਹੀ ਭੀੜ ਹੋਣੀ ਸ਼ੁਰੂ ਹੋ ਗਈ ਹੈ । ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਉਹ ਆਖਰੀ ਤਸਵੀਰਾਂ ਜੋ ਕਿ ਸ੍ਰੀਦੇਵੀ ਨੇ ਦੁਬਈ ਵਿਖੇ ਵਿਆਹ ਦੌਰਾਨ ਕਲਿੱਕ ਕਰਵਾਈਆਂ। ਉਹ ਦੁਬਈ ਵਿਖੇ ਮੋਹਿਤ ਮਰਵਾਹਾ ਦੇ ਵਿਆਹ ਤੇ ਗਏ ਹੋਏ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਖੁਸ਼ੀ ਕਪੂਰ ਵੀ ਸੀ । ਦੁਬਈ ਵਿਆਹ ਤੇ ਪਹੁੰਚਣ ਸਮੇਂ ਸ੍ਰੀ ਦੇਵੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਉੱਪਰ ਵੀ ਸਾਂਝੀਆਂ ਕੀਤੀਆਂ ਸਨ ਜੋ ਕਿ ਹਮੇਸ਼ਾਂ ਲਈ ਇੱਕ ਯਾਦ ਬਣ ਕੇ ਰਹਿ ਗਈਆਂ ਹਨ ।

ਇਨ੍ਹਾਂ ਤਸਵੀਰਾਂ ਵਿੱਚ ਇੱਕ ਤਸਵੀਰ ਉਨ੍ਹਾਂ ਦੀ ਆਪਣੀ ਬੇਟੀ ਨਾਲ ਲਈ ਹੋਈ ਸੈਲਫੀ ਦੀ ਵੀ ਹੈ। ਸ਼ਾਇਦ ਉਨ੍ਹਾਂ ਦੀ ਬੇਟੀ ਨੂੰ ਵੀ ਅਹਿਸਾਸ ਨਹੀਂ ਹੋਇਆ ਹੋਵੇਗਾ ਹੋਵੇਗਾ ਕਿ ਇਹ ਉਸ ਦੀ ਮਾਂ ਨਾਲ ਉਸ ਦੀ ਆਖਰੀ ਤਸਵੀਰ ਹੈ ।

ਇਸ ਤੋਂ ਇਲਾਵਾ ਵਿਆਹ ਦੌਰਾਨ ਕਲਿੱਕ ਕੀਤੀਆਂ ਕੁਝ ਤਸਵੀਰਾਂ ਵਿੱਚ ਉਹ ਆਪਣੇ ਪਤੀ ਅਤੇ ਕੁਝ ਤਸਵੀਰਾਂ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਨਾਲ ਵੀ ਨਜ਼ਰ ਆ ਰਹੇ ਹਨ ।

ਇਸ ਤੋਂ ਇਲਾਵਾ ਥੋੜ੍ਹੀ ਦੇਰ ਪਹਿਲਾਂ ਹੀ ਸ੍ਰੀਦੇਵੀ ਦੀ ਦੁਬਈ ਵਿਖੇ ਵਿਆਹ ਤੇ ਪਹੁੰਚਣ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ ।.. ਇਸ ਵੀਡੀਓ ਵਿੱਚ ਉਹ ਕਾਫ਼ੀ ਨਾਰਮਲ ਅਤੇ ਖੁਸ਼ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਸਾੜੀ ਪਹਿਨੀ ਹੋਈ ਸੀ ਅਤੇ ਚਿਹਰੇ ਉੱਪਰ ਕਾਫੀ ਖੁਸ਼ੀ ਵਾਲੇ ਹਾਵ ਭਾਵ ਸਨ । ਵੀਡੀਓ ਨੂੰ ਦੇਖ ਕੇ ਬਿਲਕੁਲ ਨਹੀਂ ਲੱਗਦਾ ਕਿ ਉਨ੍ਹਾਂ ਨਾਲ ਅਜਿਹੀ ਘਟਨਾ ਵੀ ਹੋ ਸਕਦੀ ਹੈ । ਵਿਆਹ ਵਿੱਚ ਆਉਣ ਸਮੇਂ ਉਹ ਖੁਸ਼ੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਥੈਂਕਿਊ ਕਹਿ ਰਹੇ ਸਨ । ਇਹ ਵੀਡੀਓ ਹਮੇਸ਼ਾਂ ਹਮੇਸ਼ਾਂ ਲਈ ਇੱਕ ਯਾਦ ਬਣ ਕੇ ਹੀ ਰਹਿ ਗਈ ਹੈ ।
ਦੇਖੋ ਦਿਹਾਂਤ ਤੋਂ ਪਹਿਲਾਂ ਸ੍ਰੀਦੇਵੀ ਦੀ ਇਹ ਆਖਰੀ ਵੀਡੀਓ।

Click Here to watch the video directly on Youtube.
ਸਾਰਿਆਂ ਵੱਲੋਂ ਸ੍ਰੀ ਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।