Saturday , September 24 2022

ਦੇਖੋ ਰਾਮ ਰਹੀਮ ਵਾਲਾ ਕਿਹੜ੍ਹਾ ਵੱਡਾ ਕੰਮ ਕਰਨ ਜਾ ਰਹੀ ਹੈ ਰਾਧੇ ਮਾਂ ..

ਆਪਣੀ ਜ਼ਿੰਦਗੀ ‘ਤੇ ਆਧਾਰਿਤ ਫਿਲਮ ਵਿੱਚ ਖ਼ੁਦ ਕਰੇਗੀ ਰੋਲ ..ਦੇਹਧਾਰੀ ਗੁਰੂਆਂ ਵਿੱਚ ਵਧ ਰਿਹਾ ਬਣਾਉਣ ਦਾ ਰੁਝਾਨ .. ਸੌਦਾ ਸਾਧ ਤੋਂ ਬਾਅਦ ਹੁਣ ਰਾਧੇ ਮਾਂ ਦੀ ਵੀ ਫਿਲਮ ਦੀ ਤਿਆਰੀ ..ਆਪਣੀ ਜ਼ਿੰਦਗੀ ਤੇ ਆਧਾਰਿਤ ਫਿਲਮ ਵਿੱਚ ਖ਼ੁਦ ਰੋਲ ਕਰੇਗੀ ਰਾਧੇ ਮਾਂ
ਮੇਰੇ ਭਗਤ ਇੰਨੇ ਜ਼ਿਆਦਾ ਹਨ ਕਿ ਕਿਸੇ ਹੋਰ ਦੀ ਮੈਨੂੰ ਲੋੜ ਨਹੀਂ – ਰਾਧੇ ਮਾਂ..
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੌਰਾਨ ਰਾਧੇ ਮਾਂ ਨੇ ਕਿਹਾ ਕਿ ਉਹ ਭਗਤੀ ਦੇ ਉਪਰ ਫਿਲਮ ਬਣਾਏਗੀ ਤੇ ਇਸ ‘ਚ ਉਹ ਖੁਦ ਰੋਲ ਅਦਾ ਕਰੇਗੀ। Image result for ram rahim with radhe maaਨਾਲ ਹੀ ਪੰਜਾਬ ਦੇ ਲੋਕਾਂ ਨੇ ਜੋ ਉਸ ਨਾਲ ਕੀਤਾ ਹੈ, ਉਸ ਦਾ ਦੁਖੜਾ ਵੀ ਫਿਲਮ ਰਾਹੀਂ ਸੁਣਾਏਗੀ। ਰਾਧੇ ਮਾਂ ਨੇ ਕਿਹਾ ਕਿ ਭਗਵਾਨ ਦੀ ਉਸ ‘ਤੇ ਕਿਰਪਾ ਹੈ ਤੇ ਅੱਜ ਉਹ ਆਪਣੀ ਇਕ ਦੋਸਤ ਦੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਈ ਹੈ। ਵਿਆਹ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਜਾਵੇਗੀ ।
ਧਰਮ ਗੁਰੂ ਰਾਧੇ ਮਾਂ ਦਾ ਅੱਜ ਅੰਮ੍ਰਿਤਸਰ ਏਅਰਪੋਰਟ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਰਾਧੇ ਮਾਂ ਨੇ ਆਪਣੇ ਭਗਤਾਂ ਲਈ ਆਪਣੀ ਆਲੀਸ਼ਾਨ ਜੈਗੁਆਰ ਗੱਡੀ ਅੰਦਰ ਭੇਟਾਂ ਲਗਾ ਕੇ ਨੱਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਧੇ ਮਾਂ ਦੇ ਭਗਤ ਵੀ ਨੱਚਦੇ ਨਜ਼ਰ ਆਏ।