Wednesday , December 7 2022

ਦੇਖੋ ਕੈਨੇਡਾ ਦੇ ਕਲਯੁਗੀ ਪੁੱਤਰ ਨੇ ਆਪਣੀ ਸਕੀ ਮਾਂ ਨਾਲ ਕੀਤਾ

ਦੇਖੋ ਕੈਨੇਡਾ ਦੇ ਕਲਯੁਗੀ ਪੁੱਤਰ ਨੇ ਆਪਣੀ ਸਕੀ ਮਾਂ ਨਾਲ ਕੀਤਾ

ਦੋਸਤੋ ਅੱਜ ਦੇ ਕਲਯੁਗ ਦੇ ਇਸ ਜ਼ਮਾਨੇ ਵਿੱਚ ਅਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਤਾਂ ਪੈਰਾਂ ਹੇਠੋਂ ਜਮੀਨ ਹੀ ਨਿਕਲ ਜਾਂਦੀ ਹੈ । ਕੁਝ ਲੋਕ ਤਾਂ ਕਹਿੰਦੇ ਹਨ ਕਿ ਜ਼ਮਾਨਾ ਐਡਵਾਂਸ ਹੋ ਗਿਆ ਹੈ ਪ੍ਰੰਤੂ ਜਦੋਂ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਤਾਂ ਇਹ ਗੱਲ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਅਜਿਹੇ ਐਡਵਾਂਸ ਹੋਏ ਜ਼ਮਾਨੇ ਦਾ ਕੀ ਫਾਇਦਾ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖ਼ਬਰ ਅਤੇ ਸੱਚੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕੈਨੇਡਾ ਤੋਂ ਹੈ ਇੱਥੋਂ ਦੇ ਰਹਿਣ ਵਾਲੇ ਇੱਕ ਲੜਕੇ ਨੇ ਹੀ ਆਪਣੀ ਮਾਂ ਨਾਲ ਇੰਨਾ ਘਿਨਾਉਣਾ ਅਤੇ ਦੁਖਦਾਈ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ।

ਕੈਨੇਡਾ ਵਿੱਚ ਹਰ ਰੋਜ਼ ਨਵੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀ ਹੀ ਇੱਕ ਵਾਰਦਾਤ ਸਾਹਮਣੇ ਆਈ ਹੈ ਓਟਾਵਾ ਵਿੱਚ, ਜਿੱਥੇ ਇੱਕ 81 ਸਾਲਾਂ ਔਰਤ ਦਾ ਕਤਲ ਕੀਤਾ ਗਿਆ ਹੈ।
81 ਸਾਲਾਂ ਔਰਤ ਦੀ ਪਛਾਣ ਮਾਰੀਆ ਡੇਸੇਓਸ ਵਜੋਂ ਕੀਤੀ ਗਈ ਹੈ, ਜਿਹੜੀ ਕਿ ਕਿੰਗਸਟਨ ‘ਚ ਰਹਿੰਦੀ ਸੀ। ਇਸ ਔਰਤ ਦੇ ਕਤਲ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਉਸ ਦਾ ਸਕਾ ਪੁੱਤਰ ਅਤੇ ਉਸ ਦੀ ਪ੍ਰੇਮਿਕਾ ਹੈ। ਦੋਸ਼ੀਆਂ ਦੀ ਪਛਾਣ ਮਾਰੀਆ ਦੇ ਪੁੱਤਰ ਪਾਓਲੋ ਡੋਸੋਓਸਾ ਅਤੇ ਉਸ ਦੇ ਪੁੱਤਰ ਦੇ ਪ੍ਰੇਮਿਕਾ ਡੇਨੀਅਨ ਲੇਬਲੇਂਕ ਵੱਜੋਂ ਕੀਤੀ ਹੈ।ਪਾਓਲੋ ਡੋਸੋਓਸਾ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦੋਸਤੋ ਭਾਵੇਂ ਕਿ ਇਹ ਘਟਨਾ ਕਿਸੇ ਹੋਰ ਦੇਸ਼ ਦੀ ਹੈ ਪਰੰਤੂ ਇਹ ਅੱਜ ਦੇ ਦੌਰ ਦੇ ਕਲਯੁੱਗ ਦਾ ਜਿਊਂਦਾ ਜਾਗਦਾ ਸਬੂਤ ਹੈ । ਅੱਜ ਦੀ ਪੀੜ੍ਹੀ ਦੀ ਸੋਚ ਏਨੀ ਜ਼ਿਆਦਾ ਨੀਚੇ ਗਿਰਦੀ ਜਾ ਰਹੀ ਹੈ ਕਿ ਇਸੇ ਕਾਰਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ।
ਘਟਨਾ ਦਾ ਪਤਾ ਲਗਦਿਆਂ ਹੀ ਮੌਕੇ `ਤੇ ਪੁਲਿਸ ਪਹੁੰਚ ਗਈ। ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਰੀਆ ਦਾ ਕਤਲ 8 ਫਰਵਰੀ ਨੂੰ ਕੀਤਾ ਗਿਆ ਸੀ, ਜਿਸ ਤੋਂ 2 ਦਿਨਾਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸੂਤਰਾਂ ਮੁਤਾਬਕ ਕਤਲ ਤੋਂ ਬਾਅਦ ਹੀ ਉਸ ਦਾ ਪੁੱਤਰ ਅਤੇ ਉਸ ਦੀ ਪ੍ਰੇਮਿਕਾ ਫਰਾਰ ਹੋ ਗਏ ਹਨ।

ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਜਾਂਚ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਅਸੀ ਉਨ੍ਹਾਂ ਦੀ ਭਾਲ ਕਰ ਰਹੇ ਹਾਂ ਅਤੇ ਫੜੇ ਜਾਣ ਤੋਂ ਬਾਅਦ ਉਨ੍ਹਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।