Friday , June 25 2021

ਦੇਖੋ ਕਿਵੇਂ ਦੇਖਦੇ ਹੀ ਦੇਖਦੇ ਨਦੀ ਵਿੱਚ ਡੁੱਬਿਆ ਸਾਰਾ ਪਰਿਵਾਰ….

ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਇੱਕ ਹੋਰ ਵੱਡੀ ਤਾਜ਼ਾ ਅਤੇ ਬਹੁਤ ਦੁਖਦਾਈ ਖ਼ਬਰ ਲਖਨਊ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕੋ ਹੀ ਪਰਿਵਾਰ ਦੇ 5 ਜੀਆਂ ਸਮੇਤ ਕੁੱਲ 11 ਲੋਕ ਨਦੀ ਵਿੱਚ ਡੁੱਬ ਗਏ । ਤਾਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਪਤੀ ਅਤੇ ਪਤਨੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਿਨ੍ਹਾਂ ਦੀ ਪਹਿਚਾਣ ਲਖਨਊ ਨਿਵਾਸੀ ਅਮਜਦ ਅਤੇ ਉਸ ਦੀ ਪਤਨੀ ਜ਼ੀਨਤ ਦੇ ਰੂਪ ਵਿੱਚ ਹੋਈ ।
ਇਸ ਤਰ੍ਹਾਂ ਵਾਪਰੀ ਇਹ ਸਾਰੀ ਘਟਨਾ

ਅਸਲ ਵਿੱਚ ਲਖਨਊ ਦੇ ਤੇਲੀਬਾਜ ਦੇ ਨਿਵਾਸੀ ਅਮਜਦ ਅਤੇ ਉਸਦੀ ਪਤਨੀ ਆਪਣੇ ਤਿੰਨ ਬੱਚਿਆਂ ਦੇ ਨਾਲ ਟਿਕੈਤ ਨਗਰ ਦੇ ਇਲੈਚੀ ਇਲਾਕੇ ਵਿੱਚ ਇੱਕ ਫੈਮਿਲੀ ਫੰਕਸ਼ਨ ਦੇ ਲਈ ਆਏ ਹੋਏ ਸਨ । ਅਮਜਦ ਅਤੇ ਉਸ ਦੀ ਪਤਨੀ ਦੇ ਨਾਲ ਉਨ੍ਹਾਂ ਦੇ ਤਿੰਨ ਬੱਚੇ ਅਯਾਨ, ਆਸ਼ੂ ਅਤੇ ਸਾਹਿਬਾਂ ਸਨ । ਐਤਵਾਰ ਦੀ ਸ਼ਾਮ ਅਮਜਦ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਨਾਲ ਕੁਝ ਹੋਰ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਘਾਗਰਾ ਨਦੀ ਦੇ ਕਿਨਾਰੇ ਘੁੰਮਣ ਲਈ ਗਏ ।

ਉੱਥੇ ਉਨ੍ਹਾਂ ਦੇ ਬੱਚਿਆਂ ਨੇ ਨਦੀ ਵਿੱਚ ਨਹਾਉਣ ਦੀ ਜ਼ਿਦ ਕੀਤੀ । ਜਦੋਂ ਬੱਚੇ ਨਦੀ ਵਿੱਚ ਨਹਾਉਣ ਲੱਗੇ ੲੇਸੇ ਦੌਰਾਨ ੳੁਹਨਾਂ ਦੇ ਨਾਲ ਅਾੲੇ ਰਿਸ਼ਤੇਦਾਰ ਵੱਲੋਂ ੳੁਹਨਾਂ ਦੀਅਾਂ ਤਸਵੀਰਾਂ ਲੲੀਅਾਂ ਗੲੀਅਾਂ ਤੇ ਵੀਡੀਓ ਵੀ ਬਣਾੲੀ ਗੲੀ। ਬੱਚਿਅਾਂ ਦੀ ਸੁਰੱਖਿਆ ਦੇ ਲਈ ਅਮਜਦ ਅਤੇ ਉਸ ਦੀ ਪਤਨੀ ਵੀ ਪਾਣੀ ਵਿੱਚ ਚਲੇ ਗਏ ਤੇ ਉਨ੍ਹਾਂ ਦੇ ਨਾਲ ਕੁਝ ਰਿਸ਼ਤੇਦਾਰ ਵੀ ਪਾਣੀ ਵਿੱਚ ਨਹਾਉਣ ਲੱਗੇ ।

ਜਦੋਂ ਇਹ ਸਾਰੇ ਜਾਣੇ ਨਹਾ ਰਹੇ ਸਨ ਤਾਂ ਅਚਾਨਕ ਹੀ ਨਦੀ ਦੇ ਤੇਜ਼ ਵਹਾਅ ਵਿੱਚ ਸਾਰੇ ਜਾਣੇ ਵਹਿ ਗਏ ਅਤੇ ਪਾਣੀ ਵਿੱਚ ਡੁੱਬ ਗਏ । ਪੁਲਿਸ ਵੱਲੋਂ ਪਤੀ ਪਤਨੀ ਦੀ ਲਾਸ਼ ਤਾਂ ਲੱਭ ਲਈ ਗਈ ਹੈ ਪ੍ਰੰਤੂ ਬਾਕੀ ਡੁੱਬੇ 6 ਜੀਆਂ ਦੀ ਭਾਲ ਹਜੇ ਤੱਕ ਜਾਰੀ ਹੈ ਜਿਨ੍ਹਾਂ ਵਿੱਚ ਜਿਆਦਾ ਬੱਚੇ ਹੀ ਹਨ । ਮੌਸਮ ਖਰਾਬ ਹੋਣ ਦੀ ਵਜ੍ਹਾ ਨਾਲ ਵੀ ਪੁਲਿਸ ਵੱਲੋਂ ਕੀਤੇ ਜਾ ਰਹੇ ਸਰਚ ਆਪ੍ਰੇਸ਼ਨ ਵਿਚ ਕਾਫੀ ਜਾਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪੁਲਿਸ ਵੱਲੋਂ ਲਗਾਤਾਰ ਨਦੀ ਵਿੱਚ ਵਹਿ ਗਏ ਬੱਚਿਆਂ ਅਤੇ ਹੋਰ ਲੋਕਾਂ ਦੀ ਭਾਲ ਜਾਰੀ ਹੈ ਪ੍ਰੰਤੂ ਹਾਲੇ ਤੱਕ ਪੁਲਿਸ ਦੇ ਹੱਥ ਦੋ ਜਾਣਿਆਂ ਦੀ ਡੈੱਡ ਬਾਡੀ ਹੀ ਲੱਗੀ ਹੈ । ਲੋਕਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਅਤੇ ਮੀਂਹ ਦੇ ਕਾਰਨ ਨਦੀ ਵਿੱਚ ਪਾਣੀ ਦਾ ਬਹਾਅ ਵੀ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਇਹ ਪੂਰੀ ਘਟਨਾ ਵਾਪਰੀ।
ਇਸੇ ਹੀ ਨਦੀ ਵਿੱਚ ਵਾਪਰੀ ਇੱਕ ਹੋਰ ਘਟਨਾ

ਇਸ ਤੋਂ ਇਲਾਵਾ ਇੱਕ ਹੋਰ ਜਗ੍ਹਾ ਉੱਪਰ ਵੀ ਲਖਨਊ ਦੇ ਇੱਕ ਇਲਾਕੇ ਵਿੱਚ ਵੀ ਤਿੰਨ ਹੋਰ ਦੋਸਤਾਂ ਦੇ ਇਕੱਠੇ ਡੁੱਬ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ । ਇਹ ਤਿੰਨੋਂ ਦੋਸਤ ਵੀ ਪਾਣੀ ਵਿੱਚ ਨਹਾਉਣ ਲਈ ਉਤਰੇ ਹੋਏ ਸਨ ਅਤੇ ਤਿੰਨਾਂ ਵਿੱਚੋਂ ਜਦੋਂ ਇੱਕ ਦੋਸਤ ਪਾਣੀ ਵਿੱਚ ਡੁੱਬਣ ਲੱਗਾ ਤਾਂ ਦੂਸਰੇ ਦੋਨੋਂ ਉਸ ਨੂੰ ਬਚਾਉਣ ਦੇ ਲਈ ਜਦੋਂ ਅੱਗੇ ਗਏ ਤਾਂ ਉਹ ਦੋਨੋਂ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ । ਇਨ੍ਹਾਂ ਤਿੰਨਾਂ ਦੋਸਤਾਂ ਦੀ ਉਮਰ 15 ਤੋਂ ਲੈ ਕੇ 17 ਸਾਲ ਦੇ ਵਿੱਚ ਸੀ ।