Saturday , September 24 2022

ਦੇਖੋ ਕਿਵੇਂ ਜੰਗ ਦਾ ਅਖਾੜਾ ਬਣਿਆ ਇਹ ਪੰਜਾਬੀ ਵਿਆਹ.. ਦੇਖੋ ਵੀਡੀਓ

ਦੇਖੋ ਕਿਵੇਂ ਜੰਗ ਦਾ ਅਖਾੜਾ ਬਣਿਆ ਇਹ ਪੰਜਾਬੀ ਵਿਆਹ.. ਦੇਖੋ ਵੀਡੀਓ

ਵੀਡੀਓ ਦੇਖੋ ਕਿਵੇਂ ਵਿਆਹ ਦਾ ਸਮਾਗਮ ਬਣ ਗਿਆ ਜੰਗ ਦਾ ਅਖਾੜਾ । ਇੱਕ ਦੂਜੇ ਉੱਪਰ ਚੱਲੀਆਂ ਕੁਰਸੀਆਂ ਅਤੇ ਪਲੇਟਾਂ ।
ਦੋਸਤੋਂ ਵਿਆਹ ਦਾ ਮੌਕਾ ਖੁਸ਼ੀਆਂ ਮਨਾਉਣ ਦਾ ਮੌਕਾ ਹੁੰਦਾ ਹੈ ਅਤੇ ਲੋਕ ਇਸ ਮੌਕੇ ਤੇ ਖੁਸ਼ੀਆਂ ਮਨਾ ਮਨਾ ਕੇ ਭੰਗੜੇ ਪਾਉਂਦੇ ਹਨ । ਦੋਸਤ ਮਿੱਤਰ ਅਤੇ ਸਾਰੇ ਰਿਸ਼ਤੇਦਾਰ ਹੀ ਅਜਿਹੇ ਮੌਕੇ ਵਿੱਚ ਨੱਚ ਨੱਚ ਕੇ ਧਮਾਲਾਂ ਪਾਉਂਦੇ ਹਨ । ਪਰੰਤੂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਹੁਣੇ ਹੁਣੇ ਸਾਹਮਣੇ ਆਈ ਹੈ ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਇੱਕ ਵਿਆਹ ਵਿੱਚ ਕੀ ਕੁਝ ਹੋ ਰਿਹਾ ।

ਇਹ ਵਿਆਹ ਵਿੱਚ ਕੁਝ ਅਜਿਹਾ ਹੋ ਗਿਆ ਕਿ ਚੱਲਦਾ ਚੱਲਦਾ ਵਿਆਹ ਹੀ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ ਅਤੇ ਸਾਰੇ ਇੱਕ ਦੂਜੇ ਨਾਲ ਹੀ ਲੜਨ ਲੱਗ ਪਏ। ਕੁੜੀ ਵਾਲਿਆਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਇੱਕ ਪਾਸੇ ਹੋ ਗਏ ਅਤੇ ਮੁੰਡੇ ਵਾਲਿਆਂ ਦਾ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਦੂਜੇ ਪਾਸੇ ਹੋ ਗਏ ।

ਦੋਸਤੋ ਵੀਡੀਓ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਮਾਮਲਾ ਗੁਰਦਾਸਪੁਰ ਦੇ ਕਲਾਨੌਰ ਦੇ ਸੰਗਮ ਪੈਲੇਸ ਦਾ ਹੈ । ਦਰਅਸਲ ਇਸ ਇੱਕ ਵਿਆਹ ਦੌਰਾਨ ਹੀ ਲੜਕਾ ਅਤੇ ਲੜਕੀ ਪਰਿਵਾਰ ਦੇ ਵਿੱਚ ਤਿੰਨ ਵਾਰ ਤਕਰਾਰ ਹੋਈ ਅਤੇ ਇਹ ਜੋ ਵੀਡੀਓ ਤਾਂ ਉਹਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇਹ ਤੀਜੀ ਵਾਰ ਦੀ ਹੈ । ਦਰਅਸਲ ਮਸਲਾ ਕੁਝ ਇਸ ਤਰ੍ਹਾਂ ਹੈ ਕਿ ਲੜਕੇ ਪਰਿਵਾਰ ਵੱਲੋਂ ਆਏ ਕਿਸੇ ਮੈਂਬਰ ਵੱਲੋਂ ਲੜਕੀ ਪਰਿਵਾਰ ਦੇ ਕਿਸੇ ਮੈਂਬਰ ਦੀ ਫੋਟੋ ਖਿੱਚੀ ਗਈ ਅਤੇ ਇਸ ਉੱਪਰ ਹੀ ਤਕਰਾਰ ਸ਼ੁਰੂ ਹੋ ਗਈ ।

ਦੇਖਦਿਆਂ ਹੀ ਦੇਖਦਿਆਂ ਇਹ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਨੇ ਮੁੜ ਕੇ ਲੜਾਈ ਦਾ ਰੂਪ ਧਾਰਨ ਕਰ ਲਿਆ । ਬੱਸ ਫਿਰ ਕੀ ਸੀ ਗੁੱਸੇ ਵਿੱਚ ਆਏ ਲੋਕਾਂ ਨੇ ਇੱਕ ਦੂਜੇ ਉੱਪਰ ਬੈਠਣ ਲਈ ਰੱਖੀਆਂ ਹੋਈਆਂ ਕੁਰਸੀਆਂ ਹੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਖਾਣ ਪੀਣ ਵਾਲੀਆਂ ਪਲੇਟਾਂ ਤੱਕ ਨੂੰ ਵੀ ਨਹੀਂ ਛੱਡਿਆ ।

ਨੀਚੇ ਦਿੱਤੀ ਹੋਈ ਵੀਡੀਓ ਵਿਚ ਤੁਸੀਂ ਸਾਫ ਰੂਪ ਨਾਲ ਦੇਖ ਸਕਦੇ ਹੋ ਕਿ ਕਿਵੇਂ ਲੋਕ ਇੱਕ ਦੂਸਰੇ ਉੱਪਰ ਕੁਰਸੀਆਂ ਵਗਾਹ ਵਗਾਹ ਕੇ ਮਾਰ ਰਹੇ ਹਨ । ਦੂਜੇ ਪਾਸੇ ਕੋਈ ਕਿਸੇ ਨੂੰ ਪਲੇਟਾਂ ਚੁੱਕ ਚੁੱਕ ਕੇ ਮਾਰ ਰਿਹਾ ਹੈ । ਸਿਰਫ ਇੰਨਾ ਹੀ ਨਹੀਂ ਇਸ ਦੌਰਾਨ ਕਈ ਲੋਕ ਉੱਚੀ ਉੱਚੀ ਗਾਲਾਂ ਵੀ ਕੱਢਣ ਲੱਗ ਪਏ ਅਤੇ ਬੰਦੇ ਤਾਂ ਇੱਕ ਪਾਸੇ ਜ਼ਨਾਨੀਆਂ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਗਈਆਂ । ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਇਸ ਪੂਰੀ ਲੜਾਈ ਦਾ ਦ੍ਰਿਸ਼ ਕਿੰਨਾ ਜ਼ਿਆਦਾ ਭਿਆਨਕ ਹੋ ਗਿਆ ਸੀ ।
ਦੇਖੋ ਵੀਡੀਓ

ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਜਿਸ ਸਮੇਂ ਇਹ ਸਾਰਾ ਕੁਝ ਵਾਪਰਿਆ ਉਸ ਸਮੇਂ ਲੜਕਾ ਅਤੇ ਲੜਕੀ ਲਾਵਾਂ ਲੈਣ ਲਈ ਗੁਰਦੁਆਰਾ ਸਾਹਿਬ ਗਏ ਹੋਏ ਸਨ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਸ ਲੜਾਈ ਉੱਪਰ ਕਾਬੂ ਪਾਇਆ ਅਤੇ ਆਪਣੀ ਨਿਗਰਾਨੀ ਹੇਠ ਲੜਕਾ ਅਤੇ ਲੜਕੀ ਦੀ ਡੋਲੀ ਨੂੰ ਉੱਥੋਂ ਤੋਰਿਆ ।