Monday , June 27 2022

ਦੁਬਈ ਦੇ ਰਾਜੇ ਅਤੇ ਉਹਨਾਂ ਦੀ ਸਾਬਕਾ ਪਤਨੀ ਨੂੰ ਲੈ ਕੇ ਆਈ ਹੁਣ ਇਹ ਵੱਡੀ ਖਬਰ – ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਨੀਆ ਵਿਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ। ਜਿੱਥੇ ਦੁਨੀਆਂ ਵਿੱਚ ਬਹੁਤ ਸਾਰੇ ਵਿਆਹੁਤਾ ਜੋੜੇ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਜਾਂਦੇ ਹਨ ਉਥੇ ਹੀ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਵੀ ਹਨ। ਜੋ ਆਪਣੀ ਸ਼ਾਹੀ ਠਾਠ-ਬਾਠ ਦੇ ਕਾਰਨ ਆਪਣੇ ਪਰਵਾਰਕ ਰੁਝੇਵਿਆਂ ਅਤੇ ਪਰਿਵਾਰਕ ਝਗੜਿਆਂ ਦੇ ਕਾਰਨ ਵੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਜਿਨ੍ਹਾਂ ਨੇ ਦੁਨੀਆਂ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਦੋਂ ਉਨ੍ਹਾਂ ਦੇ ਪਰਿਵਾਰ ਦੇ ਮਾਮਲੇ ਆਮ ਹੀ ਸਾਹਮਣੇ ਆਉਂਦੇ ਹਨ, ਤਾਂ ਲੋਕ ਉਨ੍ਹਾਂ ਦੇ ਮਾਮਲਿਆਂ ਬਾਰੇ ਸੁਣ ਕੇ ਹੈਰਾਨ ਰਹਿ ਜਾਂਦੇ ਹਨ।

ਹਣ ਦੁਬਈ ਦੇ ਰਾਜੇ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਦੇ ਵਿਚਕਾਰ ਲੰਡਨ ਦੀ ਇੱਕ ਕੋਰਟ ਵਿਚ ਤਲਾਕ ਦਾ ਮਾਮਲਾ ਚੱਲ ਰਿਹਾ ਹੈ ਅਤੇ ਉਥੇ ਹੀ ਬੱਚਿਆਂ ਨੂੰ ਵੀ ਹਿਰਾਸਤ ਵਿੱਚ ਲੈਣ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ।

ਉਥੇ ਹੀ ਦੁਬਈ ਦੇ ਅਰਬਪਤੀ ਸ਼ੇਖ ਮੁਹੰਮਦ ਵੱਲੋਂ ਆਪਣੀਆਂ ਬੇਟੀਆਂ ਨੂੰ ਅਗਵਾਹ ਕਰਨ ਦਾ ਆਦੇਸ਼ ਵੀ ਕੀਤਾ ਗਿਆ ਸੀ। ਜਿਸ ਵੱਲੋਂ ਆਪਣੀ ਪਤਨੀ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਉਸ ਉਪਰ ਉਸ ਦੇਫੋਨ ਨੂੰ ਹੈਕ ਕਰਨ ਦਾ ਦੋਸ਼ ਵੀ ਲੱਗਿਆ ਹੈ। ਹਾਈਕੋਰਟ ਵੱਲੋਂ ਕੁਝ ਫੋਨ ਵੀ ਸੁਣੇ ਗਏ ਹਨ ਜਿਸ ਵਿਚ ਦੁਬਈ ਦੇ ਸ਼ਾਸਕ ਵੱਲੋਂ ਆਪਣੀ ਪਤਨੀ ਨੂੰ ਡਰਾਉਣਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਹੀ ਜੱਜ ਵੱਲੋਂ 6 ਫੋਨ ਉੱਪਰ ਘੱਟੋ-ਘੱਟ ਨਜ਼ਰ ਰੱਖੀ ਜਾ ਰਹੀ ਹੈ।

ਉੱਥੇ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ੇਖ ਵੱਲੋਂ ਆਪਣੀ ਪਤਨੀ ਨੂੰ ਅਜੇ ਤੱਕ ਤਸੀਹੇ ਦਿੱਤੇ ਜਾ ਰਹੇ ਹਨ ਜਿਸ ਵੱਲੋਂ ਲੰਡਨ ਰਵਾਨਾ ਹੋਣ ਤੋਂ ਪਹਿਲਾਂ ਡੁਬਈ ਵਿਚ ਵੀ ਤਸੀਹੇ ਦਿੱਤੇ ਜਾ ਰਹੇ ਸੀ। ਉੱਥੇ ਹੀ ਇਸ ਗੱਲ ਦੀ ਪੁਸ਼ਟੀ ਵੀ ਜੱਜ ਵੱਲੋਂ ਕੀਤੀ ਗਈ ਹੈ ਕਿ ਸ਼ੇਖ ਦੇ ਕੁਝ ਹਮਾਇਤੀਆਂ ਵੱਲੋਂ ਉਸ ਦੀ ਸਾਬਕਾ ਪਤਨੀ ਹਯਾ ਦੀ ਜਾਇਦਾਦ ਦੇ ਨੇੜੇ ਇਕ ਹਵੇਲੀ ਖਰੀਦਣ ਦੀ ਕੋਸ਼ਿਸ਼ ਵੀ ਲੰਡਨ ਵਿਚ ਕੀਤੀ ਗਈ ਹੈ। ਇਸ ਘਟਨਾ ਨਾਲ ਹੁਣ ਸ਼ੇਖ਼ ਦੀ ਸਾਬਕਾ ਪਤਨੀ ਕਾਫ਼ੀ ਡਰੀ ਹੋਈ ਹੈ।