Saturday , June 25 2022

ਦੁਨੀਆਂ ਦੇ ਚੋਟੀ ਦੇ ਮਸ਼ਹੂਰ ਡਾਕਟਰ ਫਾਊਚੀ ਨੇ ਓਮੀਕਰੋਨ ਦੇ ਖਤਰੇ ਦੇ ਵਿਚਕਾਰ ਦਿੱਤਾ ਇਹ ਵੱਡਾ ਬਿਆਨ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦਾ ਖਤਰਾ ਜਿੱਥੇ ਪਹਿਲਾਂ ਚੀਨ ਤੋਂ ਸ਼ੁਰੂ ਹੋਇਆ ਅਤੇ ਇਸ ਨੇ ਸਾਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਲਏ। ਉਥੇ ਹੀ ਸਾਰੇ ਦੇਸ਼ਾਂ ਨੂੰ ਇਸ ਰੁਝਾਨ ਦੇ ਕਾਰਨ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਕਾਰਨ ਬਹੁਤ ਸਾਰੇ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਸਾਰੇ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜਿਸ ਵਾਸਤੇ ਸਾਰੇ ਲੋਕਾਂ ਦਾ ਟੀਕਾਕਰਣ ਕੀਤਾ ਗਿਆ। ਉਥੇ ਹੀ ਬੀਤੇ ਦਿਨੀਂ ਦੱਖਣੀ ਅਫਰੀਕਾ ਵਿਚ ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਦਾ ਪਤਾ ਲੱਗਣ ਤੇ ਦੁਨੀਆ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਬਹੁਤ ਸਾਰੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਹੁਣ ਦੁਨੀਆਂ ਦੇ ਚੋਟੀ ਦੇ ਮਸ਼ਹੂਰ ਡਾਕਟਰ ਫਾਊਚੀ ਨੇ ਓਮੀਕਰੋਨ ਦੇ ਖ਼ਤਰੇ ਦੇ ਵਿਚਕਾਰ ਇਹ ਵੱਡਾ ਬਿਆਨ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅਮਰੀਕਾ ਵੱਲੋਂ ਦੱਖਣੀ ਅਫਰੀਕਾ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਅਤੇ ਯਾਤਰੀਆਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ ਉਥੇ ਹੀ ਹੁਣ ਰਾਸ਼ਟਰਪਤੀ ਜੋ ਬਾਈਡੇਨ ਦੇ ਡਾਕਟਰੀ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੇ ਦੱਖਣੀ ਅਫਰੀਕਾ ਵਿੱਚ ਜਿਥੇ ਓਮੀਕਰੋਨ ਦੇ ਪਹਿਲੇ ਮਾਮਲਿਆਂ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੀ ਗਈ ਸੀ।

ਉੱਥੇ ਹੀ ਇਹ ਵਾਇਰਸ ਡੈਲਟਾ ਦੇ ਮੁਕਾਬਲੇ ਘੱਟ ਸ਼ਕਤੀਸ਼ਾਲੀ ਹੈ। ਅਮਰੀਕਾ ਵਿੱਚ ਜਿੰਨੇ ਵੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ ਕਰੋਨਾ ਨਾਲ ਪੀੜਤ ਹਨ ਉਨ੍ਹਾਂ ਵਿੱਚ 99 ਫੀਸਦੀ ਲੋਕ ਡੈਲਟਾ ਵੈਰੀਐਂਟ ਦੀ ਚਪੇਟ ਵਿੱਚ ਆਏ ਹੋਏ ਹਨ। ਇਸ ਸਮੇਂ ਅਮਰੀਕਾ ਦੇ ਵਿਚ ਦੱਖਣੀ ਅਫ਼ਰੀਕਾ ਵਿੱਚ ਪਾਏ ਗਏ ਵੈਰੀਐਂਟ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਪਰ ਵਧੇਰੇ ਕਰਕੇ ਮਾਮਲੇ ਡੈਲਟਾ ਵੈਰੀਐਂਟ ਕਾਰਨ ਵੱਧ ਰਹੇ ਹਨ। ਉਥੇ ਹੀ ਪਾਬੰਦੀਆਂ ਲਗਾਏ ਜਾਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿਸ ਬਾਰੇ ਡਾਕਟਰ ਫਾਊਚੀ ਵੱਲੋਂ ਐਤਵਾਰ ਨੂੰ ਸੀ ਐਨ ਐਨ ਦੇ ਸਟੇਟ ਆਫ ਦਾ ਯੂਨੀਅਨ ਪ੍ਰੋਗਰਾਮ ਵਿੱਚ ਇਸ ਵਾਇਰਸ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਗਿਆ ਹੈ ਉਮੀਦ ਕਰਦੇ ਹਾਂ ਕਿ ਪਾਬੰਦੀਆਂ ਨੂੰ ਜਲਦ ਹੀ ਹਟਾ ਦਿੱਤਾ ਜਾਵੇਗਾ, ਕਿਉਂਕਿ ਦੱਖਣੀ ਦੇਸ਼ਾਂ ਨੂੰ ਇਸ ਵਾਇਰਸ ਦੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਬਹੁਤ ਬੁਰਾ ਲੱਗ ਰਿਹਾ ਹੈ।