Monday , November 29 2021

ਦੁਨੀਆਂ ਦੇ ਚੋਟੀ ਦੇ ਮਸ਼ਹੂਰ ਆਲਰਾਊਂਡਰ ਕ੍ਰਿਕੇਟ ਖਿਡਾਰੀ ਦੀ ਹੋਈ ਅਚਾਨਕ ਮੌਤ ,ਛਾਇਆ ਸੋਗ

ਮਸ਼ਹੂਰ ਆਲਰਾਊਂਡਰ ਕ੍ਰਿਕੇਟ ਖਿਡਾਰੀ ਦੀ ਹੋਈ ਅਚਾਨਕ ਮੌਤ

2020 ਦੁੱਖ ਭਰੀਆਂ ਖ਼ਬਰਾਂ ਵਾਲ਼ਾ ਹੀ ਬਣ ਕੇ ਰਹਿ ਜਾਵੇਗਾ।ਇਹ ਸਾਲ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ। ਇਸ ਦੇ ਵਿੱਚ ਫਿਲਮੀ ਜਗਤ, ਖੇਡ ਜਗਤ, ਧਾਰਮਿਕ, ਸਾਹਿਤ, ਰਾਜਨੀਤਿਕ ਜਗਤ ਵਿੱਚੋਂ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਸਾਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆ।

ਇਕ ਵਾਰ ਫਿਰ ਤੋਂ ਖੇਡ ਜਗਤ ਦੇ ਵਿੱਚ ਦੁੱਖ ਵਾਲੀ ਖ਼ਬਰ ਆਈ ਹੈ ਜਿਸ ਨਾਲ ਖੇਡ ਜਗਤ ਦੇ ਵਿਚ ਮਾਤਮ ਛਾ ਗਿਆ ਹੈ।ਨਿਊਜ਼ੀਲੈਂਡ ਦੇ ਸਭ ਤੋਂ ਵੱਡੀ ਉਮਰ ਦੇ ਕ੍ਰਿਕਟਰ ਅਤੇ ਸਾਬਕਾ ਕਪਤਾਨ ਜਾਨ ਰੀਡ ਦਾ ਦਿਹਾਂਤ ਹੋ ਗਿਆ ਹੈ। ਜੋ ਦੁਨੀਆਂ ਦੇ ਚੋਟੀ ਦੇ ਮਸ਼ਹੂਰ ਆਲਰਾਊਂਡਰ ਕ੍ਰਿਕਟ ਖਿਡਾਰੀ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਨਿਊਜੀਲੈਂਡ ਕ੍ਰਿਕਟ ਨੇ ਬੁੱਧਵਾਰ ਨੂੰ ਦਿੱਤੀ। ਜਾਨ ਰੀਡ 92 ਸਾਲਾਂ ਦੇ ਸਨ।ਉਨ੍ਹਾਂ ਨੇ 34 ਟੈਸਟ ਮੈਚਾਂ ਵਿੱਚ ਨਿਊਜ਼ੀਲੈਂਡ ਦੀ ਕਪਤਾਨੀ ਕੀਤੀ ।

ਉਹਨਾਂ ਦੀ ਕਪਤਾਨੀ ਸਦਕਾ ਨਿਊਜ਼ੀਲੈਂਡ ਨੇ ਪਹਿਲੀਆਂ ਤਿੰਨ ਜਿੱਤਾਂ ਦਰਜ ਕੀਤੀਆਂ ਸਨ। ਰੀਡ ਨੂੰ 50 ਅਤੇ 60 ਦੇ ਦਹਾਕੇ ਵਿਚ ਦੁਨੀਆਂ ਦੇ ਸੱਭ ਤੋਂ ਉੱਤਮ ਆਲਰਾਊਂਡਰਾਂ ਵਿੱਚ ਗਿਣਿਆ ਜਾਂਦਾ ਸੀ।ਬਿਸ਼ਨ ਸਿੰਘ ਬੇਦੀ ਦੇ ਸਮਕਾਲੀ ਜਾਨ ਰੀਡ ਦੇ ਦਿਹਾਂਤ ਦੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਗਿਆ। ਜਾਨ ਰੀਡ ਦਾ ਜਨਮ ਆਕਲੈਂਡ ਵਿੱਚ ਹੋਇਆ ਸੀ, ਵਲਿੰਗਟਨ ਵਿੱਚ ਵਿੱਦਿਆ ਪ੍ਰਾਪਤ ਕੀਤੀ।

ਤੇਜ਼ ਬੱਲੇਬਾਜ਼ ਅਤੇ ਤੇਜ਼ ਗੇਂਦਬਾਜ਼ ਜਾਨ ਰੀਡ ਨੇ 1949 ਵਿੱਚ 19 ਸਾਲ ਦੀ ਉਮਰ ਵਿੱਚ ਟੈਸਟ ਕ੍ਰਿਕਟ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 58 ਟੈਸਟ ਮੈਚ ਖੇਡੇ ਅਤੇ 33 .28 ਦੀ ਔਸਤ ਨਾਲ3,428 ਦੌੜਾਂ ਬਣਾਉਣ ਦੇ ਨਾਲ 33.35 ਦੀ ਔਸਤ ਨਾਲ 85 ਵਿਕਟਾਂ ਵੀ ਲਈਆਂ ਸਨ।ਉਨ੍ਹਾਂ ਦਾ ਹਾਈ ਸਕੋਰ 142 ਦੌੜਾਂ ਸੀ, ਜੋ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 1961 ਵਿੱਚ ਬਾਕਸਿੰਗ ਡੇ ਟੈਸਟ ਵਿਚ ਬਣਾਇਆ ਸੀ।1965 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ,ਫਿਰ ਉਹ ਨਿਊਜ਼ੀਲੈਂਡ ਦੇ ਚੋਣਕਾਰ, ਮੈਨੇਜਰ ਅਤੇ ਆਈਸੀਸੀ ਮੈਚ ਰੈਫ਼ਰੀ ਸਨ।

ਜਾਨ ਨੇ 246 ਪਹਿਲੀ ਸ਼੍ਰੇਣੀ ਮੈਚਾਂ ਵਿੱਚ 41.35 ਦੀ ਔਸਤ ਨਾਲ ਦੌੜਾਂ 16,128 ਦੌੜਾਂ ਬਣਾਈਆਂ, ਜਿਸ ਵਿਚ 39 ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ 22.60 ਦੀ ਔਸਤ ਨਾਲ 466 ਵਿਕਟਾਂ ਵੀ ਲਈਆਂ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵਾਇਟ ਇਹ ਬਿਆਨ ਵਿੱਚ ਕਿਹਾ ਕਿ, ਇਸ ਦੇਸ਼ ਦਾ ਇਕ ਇਕ ਵਿਅਕਤੀ ਉਹਨਾਂ ਦੇ ਨਾਂ ਤੋਂ ਵਾਕਿਫ ਸੀ ਅਤੇ ਅੱਗੇ ਵੀ ਰਹੇਗਾ।ਉਨ੍ਹਾਂ ਦੇ ਧਿਆਨ ਵਿੱਚ ਜੋ ਵੀ ਗੱਲ ਲਿਆਈ ਗਈ ਉਨ੍ਹਾਂ ਨੇ ਉਸ ਦੇ ਲਈ ਰਸਤਾ ਤਿਆਰ ਕਰਨ ਵਿੱਚ ਮਦਦ ਕੀਤੀ।