Wednesday , March 3 2021

ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜੀ ਭਾਰਤ ਚ ਏਥੇ ਪੈਦਾ ਹੁੰਦੀ ਹੈ, ਕੀਮਤ ਹੈ 30 ਹਜਾਰ ਦੀ ਇਕ ਕਿਲੋ

ਕੀਮਤ ਹੈ 30 ਹਜਾਰ ਦੀ ਇਕ ਕਿਲੋ

ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ। ਜਿਸ ਨੇ ਆਰਥਿਕ ਸਥਿਤੀ ਨੂੰ ਡਾਵਾਂਡੋਲ ਕਰ ਕੇ ਰੱਖ ਦਿੱਤਾ। ਸਭ ਦੇਸ਼ਾਂ ਨੂੰ ਹੀ ਇਸ ਕੋਰੋਨਾ ਦੀ ਮਾਰ ਦਾ ਸਾਹਮਣਾ ਕਰਨਾ ਪਿਆ। ਸਭ ਦੇਸ਼ਾਂ ਵਿਚ ਲਗਾਇਆ ਗਿਆ ਲਾਕ ਡਾਊਨ ਸਭ ਵਰਗਾਂ ਲਈ ਆਰਥਿਕ ਮੰਦੀ ਦਾ ਕਾਰਨ ਬਣਿਆ। ਜਿਸ ਕਾਰਨ ਸਭ ਘਰਾਂ ਵਿੱਚ ਆਮ ਵਰਤੋਂ ਵਿਚ ਆਉਣ ਵਾਲੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਸੀ।

ਉੱਥੇ ਹੀ ਹੁਣ ਖੇਤੀ ਕਨੂੰਨਾਂ ਦੇ ਕਾਰਨ ਲੋਕਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕਰਨ ਨਾਲ ਵਪਾਰ ਤੇ ਵੀ ਇਸ ਦਾ ਅਸਰ ਸਾਫ਼ ਦਿਖਾਈ ਦੇ ਰਿਹਾ ਹੈ। ਉਥੇ ਹੀ ਸਬਜ਼ੀ ਨੂੰ ਲੈ ਕੇ ਕੁਝ ਗੱਲਾਂ ਹੈਰਾਨੀ ਵੀ ਪੈਦਾ ਕਰਦੀਆਂ ਹਨ। ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜ਼ੀ ਭਾਰਤ ਵਿਚ ਇਕ ਜਗ੍ਹਾ ਪੈਦਾ ਹੁੰਦੀ ਹੈ ਜਿਸ ਦੀ 1 ਕਿਲੋ ਦੀ ਕੀਮਤ 25ਤੋਂ 30 ਹਜ਼ਾਰ ਰੁਪਏ ਹੈ।

ਇਸ ਸਬਜੀ ਦੀ ਕੀਮਤ ਸੁਣ ਕੇ ਸਭ ਲੋਕ ਹੈਰਾਨ ਰਹਿ ਜਾਂਦੇ ਹਨ। ਕਿਉਂਕਿ ਕਿਸੇ ਸਬਜ਼ੀ ਦੀ ਇੰਨੀ ਕੀਮਤ ਲੋਕਾਂ ਦੀ ਕਲਪਨਾ ਤੋ ਪਰੇ ਹੈ। ਅਗਰ ਅਸੀਂ ਸਬਜ਼ੀ ਦੀ ਕੀਮਤ 200, 300 ਪ੍ਰਤੀ ਕਿਲੋ ਤੱਕ ਸੁਣਦੇ ਹਾਂ ,ਤਾਂ ਅਸੀਂ ਮੰਨਦੇ ਹਾਂ ਕਿ ਕਿੰਨੀ ਮਹਿੰਗੀ ਹੋ ਗਈ ਹੈ। ਪਰ ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜੀ ਭਾਰਤ ਵਿੱਚ ਹਿਮਾਲਿਆ ਪਰਬਤ ਤੇ ਉਗਦੀ ਹੈ। ਇਹ ਇਕ ਜੰਗਲੀਂ ਮਸ਼ਰੂਮ ਦੀ ਇਕ ਪ੍ਰਜਾਤੀ ਹੁੰਦੀ ਹੈ।

ਜਿਸ ਨੂੰ ਗੁੱਝੀ ਮਸ਼ਰੂਮ ਸਬਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਭਾਰਤ ਵਿਚ ਪਾਇਆ ਜਾਣ ਵਾਲਾ ਦੁਰਲਭ ਪੌਦਾ ਹੁੰਦਾ ਹੈ। ਇਸ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਸ ਨੂੰ ਅਮਰੀਕਾ ,ਨਿਊਜ਼ੀਲੈਂਡ ਅਤੇ ਇਟਲੀ ਵਿੱਚ ਖਾਣਾ ਪਸੰਦ ਕਰਦੇ ਹਨ। ਭਾਰਤ ਦੇ ਹਿਮਾਲਿਆ ਪਰਬਤ ਤੋਂ ਬਿਨਾਂ ਇਹ ਪਾਕਿਸਤਾਨ ਦੇ ਹਿੰਦੂਕੁਸ਼ ਪਹਾੜਾਂ ਤੇ ਵੀ ਮਿਲਦੀ ਹੈ। ਜਿਸ ਨੂੰ ਪਾਕਿਸਤਾਨ ਦੇ ਲੋਕ ਸੁਕਾ ਕੇ ਵਿਦੇਸ਼ਾਂ ਵਿੱਚ ਭੇਜਦੇ ਹਨ।

ਇਸ ਗੁੱਝੀ ਵਿਚ ਚਿਕਿਸਤਕ ਗੁਣ ਵੀ ਪਾਏ ਜਾਂਦੇ ਹਨ ਜੋ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਤੋਂ ਮੁਕਤ ਕਰਦੇ ਹਨ। ਇਸ ਗੁੱਛੀ ਦੀ ਸਬਜੀ ਪੌਸ਼ਟਿਕ ਤੱਤਾਂ ਦਾ ਖਜਾਨਾ ਹੈ। ਇਸ ਸਬਜ਼ੀ ਫਰਵਰੀ ਤੋਂ ਅਪ੍ਰੈਲ ਤੱਕ ਉਗਾਈ ਜਾਂਦੀ ਹੈ। ਵੱਡੇ ਹੋਟਲ ਅਤੇ ਕੰਪਨੀਆਂ ਹੱਥ ਜੋੜ ਕੇ ਇਸ ਸਬਜ਼ੀ ਨੂੰ ਖਰੀਦਦੀਆਂ ਹਨ। ਬਾਜ਼ਾਰ ਵਿੱਚ ਇਹ ਸਬਜ਼ੀ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ।