Sunday , October 24 2021

ਦੀਵਾਲੀ ਨੂੰ ਦੇਖਦੇ ਹੋਏ ਪੰਜਾਬ ਚ ਇਥੇ ਪਟਾਕਿਆਂ ਨੂੰ ਲੈ ਕੇ ਆਇਆ ਇਹ ਸਰਕਾਰੀ ਹੁਕਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇਸ਼ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ । ਇਸ ਧਰਤੀ ਤੇ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਧੂਮਧਾਮ ਨਾਲ ਮਨਾਏ ਜਾਂਦੇ ਹਨ । ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ । ਜਿਸ ਨੂੰ ਲੈ ਕੇ ਹੁਣ ਪੁਲਸ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਤਿਉਹਾਰਾਂ ਦਾ ਸੀਜ਼ਨ ਅਜਿਹਾ ਸੀਜ਼ਨ ਹੁੰਦਾ ਹੈ ਜਿੱਥੇ ਅਪਰਾਧੀਆਂ ਦੇ ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਇਸੇ ਦੇ ਚੱਲਦੇ ਫਿਰ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਵੀ ਇਨ੍ਹਾਂ ਤਿਉਹਾਰਾਂ ਤੋਂ ਪਹਿਲਾਂ ਹੀ ਚੌਕਸੀ ਵਧਾਉਂਦੇ ਹੋਏ ਸੁਰੱਖਿਆ ਨੂੰ ਲੈ ਕੇ ਖਾਸ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ । ਉੱਥੇ ਹੀ ਦੀਵਾਲੀ ਦਾ ਤਿਉਹਾਰ ਜਿਸ ਨੂੰ ਬਹੁਤ ਹੀ ਧੂਮਧਾਮ ਦੇ ਨਾਲ ਹਿੰਦੂ ਧਰਮ ਸਮੇਤ ਵੱਖ ਵੱਖ ਧਰਮਾਂ ਦੇ ਲੋਕਾਂ ਵਲੋ ਮਨਾਇਆ ਜਾਂਦਾ ਹੈ ।

ਜਿਸ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਇਹ ਤਿਉਹਾਰ ਆਉਣ ਚ ਭਾਵੇਂ ਹੀ ਇਕ ਮਹੀਨੇ ਦਾ ਸਮਾਂ ਬਾਕੀ ਹੈ । ਪਰ ਇਸ ਤੋਂ ਪਹਿਲਾਂ ਹੀ ਇਸ ਤਿਉਹਾਰ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੁਝ ਹੁਕਮ ਜਾਰੀ ਕਰ ਦਿੱਤੇ ਗਏ ਹਨ ।ਦਰਅਸਲ ਹੁਣ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਨੇ ਆਤਿਸ਼ਬਾਜ਼ੀ ਵਿਕਰੇਤਾਵਾਂ ਨੂੰ ਜਲੰਧਰ ਸ਼ਹਿਰ ਦਿ ਬਰਲਟਨ ਪਾਰਕ ਵਿੱਚ ਆਪਣੇ ਠੇਕੇ ਲਗਾਉਣ ਦੇ ਲਈ ਲਾਈਸੰਸ ਲੈਣ ਦੀ ਤਾਰੀਖ਼ ਜਾਰੀ ਕਰ ਦਿੱਤੀ ਹੈ । ਪ੍ਰਸ਼ਾਸਨ ਦੇ ਵੱਲੋਂ 11 ਅਕਤੂਬਰ ਤੋਂ ਲੈ ਕੇ 14ਅਕਤੂਬਰ ਤਕ ਆਤਿਸ਼ਬਾਜ਼ੀ ਵਿਕਰੇਤਾ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਪਿਛਲੇ ਦੋ ਸਾਲਾਂ ਤੋਂ ਦੇਸ਼ ਦੇ ਵਿਚ ਤਿਉਹਾਰਾਂ ਦੌਰਾਨ ਏਨੀਆਂ ਰੌਣਕਾਂ ਨਹੀਂ ਵੇਖਣ ਨੂੰ ਮਿਲ ਰਹੀਆਂ ਸੀ ।

ਪਰ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘਟਣੇ ਸ਼ੁਰੂ ਹੋ ਚੁੱਕੀ ਹੈ ਤੇ ਸਰਕਾਰਾਂ ਦੇ ਵੱਲੋਂ ਵੀ ਹੁਣ ਕਰੋਨਾ ਕਾਲ ਦੌਰਾਨ ਲਗਾਈਆਂ ਪਾਬੰਦੀਆਂ ਨੂੰ ਮੁੜ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ । ਸਰਕਾਰ ਵੱਲੋਂ ਹਟਾਈਆਂ ਗਈਆਂ ਹੁਣ ਪਾਬੰਦੀਆਂ ਦੇ ਮੱਦੇਨਜ਼ਰ ਤਿਉਹਾਰਾਂ ਦੌਰਾਨ ਬਾਜ਼ਾਰਾਂ ਵਿਚ ਵੀ ਮੁੜ ਤੋਂ ਭੀੜ ਦਿਖਾਈ ਦੇਣ ਵਾਲੀ ਹੈ । ਉੱਥੇ ਹੀ ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਬੀਤੇ ਦਿਨੀਂ ਕਿਹਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ ਵੱਖ ਤਰੀਕਾਂ ਤੇ ਕੁਝ ਆਦੇਸ਼ ਜਾਰੀ ਕੀਤੇ ਗਏ ।

ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਲ 2016 ’ਚ ਜਾਰੀ ਕੀਤੇ ਗਏ ਟੈਂਪਰੇਰੀ ਲਾਇਸੈਂਸਾਂ ਲਈ 20 ਫ਼ੀਸਦੀ ਲਾਇਸੈਂਸ ਡਰਾਅ ਜ਼ਰੀਏ ਕੱਢੇ ਜਾਣਗੇ। ਇਸ ਲਈ ਦੁਕਾਨਾਂ ਬਰਟਲਨ ਪਾਰਕ ਵਿੱਚ ਸਜਾਈਆਂ ਜਾਣਗੀਆਂ । ਇਸ ਤੋਂ ਇਲਾਵਾ ਆਨਲਾਈਨ ਐਪਲੀਕੇਸ਼ਨ ਵੀ ਕਰਵਾ ਸਕਦੇ ਹਨ ਤੇ ਆਨਲਾਈਨ ਐਪਲੀਕੇਸ਼ਨ ਕਰਵਾਉਣ ਦੇ ਲਈ www.jalandharpolice.gov.in’ਤੇ ਸਰਚ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਆਤਿਸ਼ਬਾਜ਼ੀ ਵਿਕਰੇਤਾ ਫਾਰਮ ਭਰਨਾ ਚਾਹੁੰਦੇ ਹਨ ਉਹ ਅਸਲਾ ਲਾਈਸੈਂਸਿੰਗ ਲਈ ਸੈਂਸਿੰਗ ਬ੍ਰਾਂਚ ਕਮੀਸ਼ਨਰੇਟ ਜਲੰਧਰ ਚ 11 ਅਕਤੂਬਰ ਤੋਂ 14 ਅਕਤੂਬਰ ਤਕ ਸਵੇਰੇ 9 ਵਜੇ ਤੋਂ ਲੈ ਕੇ 5 ਅਜੇ ਤੱਕ ਆਪਣੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ ।