Sunday , June 26 2022

ਦੀਵਾਲੀ ਦੀਆਂ ਖੁਸ਼ੀਆਂ ਤੋਂ ਪਹਿਲਾ ਵਾਪਰਿਆ ਕਹਿਰ – ਹੋਈਆਂ ਪੰਜਾਬ ਚ ਇਥੇ ਮੌਤਾਂ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੀਵਾਲੀ ਦੇ ਤਿਉਹਾਰ ਨੂੰ ਇਕ ਦਿਨ ਹੀ ਬਾਕੀ ਹੈ ,ਬਾਜ਼ਾਰਾਂ ਵਿੱਚ ਲੋਕਾਂ ਦੀ ਕਾਫ਼ੀ ਭੀਡ਼ ਦਿਖਾਈ ਦੇ ਰਹੀ ਹੈ, ਕਿਉਂਕਿ ਦੀਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਦੀ ਸਜਾਵਟ ਦੇ ਲਈ ਸਾਮਾਨ ਖ਼ਰੀਦਣ ਬਾਜ਼ਾਰਾਂ ਵਿੱਚ ਪਹੁੰਚੇ ਹੋਏ ਹੁੰਦੇ ਹਨ । ਪਰ ਦੂਜੇ ਪਾਸੇ ਸੜਕੀ ਹਾਦਸੇ ਲਗਾਤਾਰ ਹੀ ਆਪਣਾ ਕਰੋਪੀ ਰੂਪ ਵਿਖਾਉਂਦੇ ਹੋਏ ਕਈ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ । ਜਿੱਥੇ ਹਰ ਰੋਜ਼ ਹੀ ਭਿਆਨਕ ਸੜਕ ਹਾਦਸੇ ਵਾਪਰਦੇ ਹਨ ਤੇ ਭਿਆਨਕ ਹਾ-ਦ-ਸਿ-ਆਂ ਦੇ ਰੂਪ ਵਿੱਚ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ । ਇਹ ਸੜਕੀ ਹਾਦਸੇ ਨਾਂ ਦਾ ਦੈਂਤ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿਚ ਪਰਿਵਾਰ ਤਬਾਹ ਕਰਨ ਵਿੱਚ ਲੱਗਿਆ ਹੋਇਆ ਹੈ ।

ਜਿੱਥੇ ਕਿਤੇ ਨਾ ਕਿਤੇ ਇਨ੍ਹਾਂ ਸੜਕੀ ਹਾਦਸਿਆਂ ਦੇ ਵਾਪਰਨ ਦਾ ਮੁੱਖ ਕਾਰਨ ਮਨੁੱਖ ਤੇ ਵੱਲੋਂ ਵਰਤੀਆਂ ਜਾ ਰਹੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਵੀ ਹਨ ।ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਲੋਕ ਖਰੀਦੋ ਖ਼ਰੀਦੀ ਤੇ ਸਾਮਾਨ ਦੇ ਵਿੱਚ ਵਿਅਸਤ ਹਨ । ਪਰ ਦੂਜੇ ਪਾਸੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਦੋ ਪਰਿਵਾਰਾਂ ਦੇ ਵਿੱਚ ਸਡ਼ਕੀ ਹਾਦਸਿਆਂ ਦੇ ਕਾਰਨ ਮਾਤਮ ਦਾ ਮਾਹੌਲ ਛਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਮਾਲਕੋ ਗੇਟ ਨੇੜੇ ਇਕ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸਨ, ਉਨ੍ਹਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ।

ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦ ਕਿ ਦੂਜੇ ਵਿਅਕਤੀ ਹਸਪਤਾਲ ਲਿਜਾਂਦੇ ਹੋਏ ਉਸ ਨੇ ਦਮ ਤੋੜ ਦਿੱਤਾ। ਇਸ ਹਾਦਸੇ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਪੁਲੀਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉਥੇ ਹੀ ਪੁਲੀਸ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰੇਸ਼ ਕੁਮਾਰ ਅਤੇ ਦਿਨੇਸ਼ ਚੌਰਸੀਆ ਦੇ ਰੂਪ ਵਜੋਂ ਹੋਈ ਹੈ ।

ਜੋ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਕੀਤੇ ਜਾ ਰਹੇ ਸਨ । ਪਰ ਰਾਸਤੇ ਵਿਚ ਇਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ , ਜਿਸ ਦੇ ਚੱਲਦੇ ਦਿਨੇਸ਼ ਚੌਰਸੀਆ ਦੀ ਮੌਕੇ ਤੇ ਹੀ ਮੌਤ ਹੋ ਗਈ । ਜਦਕਿ ਦੂਜੇ ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ । ਫਿਲਹਾਲ ਪੁਲੀਸ ਦੇ ਵੱਲੋਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਸੌਂਪ ਦਿੱਤਾ ਹੈ । ਤਾਂ ਨੇ ਹੁਣ ਅਣਪਛਾਤੇ ਵਾਹਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ।